SearchBrowseAboutContactDonate
Page Preview
Page 154
Loading...
Download File
Download File
Page Text
________________ ਨਾਂ ਲਛਮਨਦਾਸ ਤੋਂ ਮੁਨੀ ਲਲਿਤ ਵਿਜੈ ਰਖਿਆ ਗਿਆ। ਆਪ ਨੇ ਸੰਸਕ੍ਰਿਤ ਪ੍ਰਾਕ੍ਰਿਤ ਅਤੇ ਗੁਜਰਾਤੀ ਜੈਨ ਅਤੇ ਅਜੈਨ ਸਾਹਿਤ ਦਾ ਡੂੰਘਾ ਅਧਿਐਨ ਕੀਤਾ | ਸੰ: 1993 ਵੈਸਾਖ ਸ਼ੁਕਲਾ ਨੂੰ ਆਪ ਨੂੰ ਅਚਾਰੀਆ ਪਦ ਵੀ ਮਿਲੀ । ਆਪ ਨੇ ਅਨੇਕਾਂ ਵਿਦਿਅਕ ਸੰਸਥਾਵਾਂ ਦਾ ਨਿਰਮਾਨ ਕੀਤਾ। ਇਨ੍ਹਾਂ ਵਿਚ ਗੁਜਰਾਂਵਾਲੇ ਵਿਖੇ : ਜੈਨ ਗੁਰੂ ਕੁਲ ਦੀ ਸਥਾਪਨਾ ਪ੍ਰਮੁਖ ਹੈ । ਆਪ ਨੇ ਅਨੇਕਾਂ ਮੰਦਰਾਂ ਦੀ ਤੀਰਥ ਯਾਤਰਾ ਕੀਤੀ । | ਆਪ ਨੇ 5 ਪ੍ਰਮੁਖ ਗ ਥ ਲਿਖੇ ਹਨ (1) ਮਹਾਵੀਰ ਸੰਦੇਸ਼ (2) ਸ੍ਰੀ ਕੁਮਾਰ ਪਾਲ ਚਰਿਤਰ (3) ਸ੍ਰੀ ਹੀਰਾ ਵਿਜੈ ਚਰਿਤਰ (4) ਸ੍ਰੀ ਕਲਪ ਤਰ ਹਿੰਦੀ ਟੀਕਾ । ਸੰ: 2006 ਮਾਘ ਸੁਦਿ 9 ਨੂੰ ਧੁਡਾਲ ਪਿੰਡ ਵਿਚ ਆਪ ਦਾ ਸਵਰਗਵਾਸ ਹੋ ਗਿਆ । ਆਪ ਦਾ ਸਮਾਰਕ ਫਾਲਨਾ ਵਿਖੇ ਬਨਾਇਆ ਗਿਆ ਹੈ । ਉਪਾਧਿਆਏ ਸ਼ੀ ਸੋਹਨ ਵਿਜੇ ਜੀ ਆਪ ਦਾ ਜਨਮ ਸੰ: 1938 ਮਾਘ ਸੁਦੀ 3 ਨੂੰ ਜੰਮੂ ਵਿਖੇ ਹੋਇਆ। ਆਪ ਦੇ ਬਜ਼ੁਰਗਾਂ ਦੀ ਕਸ਼ਮੀਰ ਰਾਜ ਵਿਚ ਬਹੁਤ ਚੰਗੀ ਸਥਿਤੀ ਸੀ । ਆਪ ਦਾ ਨਾਂ ਬਸਤਾ ਮਲ ਸੀ। ਪਿਤਾ ਦਾ ਨਾਂ ਨਿਹਾਲ ਚੰਦ ਅਤੇ ਮਾਤਾ ਸ੍ਰੀਮਤੀ ਉਨਤੀ ਦੇਵੀ ਜੀ ਸਨ । ਨੇ ਆਪ ਬਾਲ ਮਚਾਰੀ ਸਨ । ਸੰ: 1960 ਭਾਦੋਂ ਸੁਦੀ 13 ਨੂੰ 22 ਸਾਲ ਦੀ ਉਮਰ ਵਿਚ ਆਪ ਨੇ ਜੈਨ ਸਥਾਨਕਵਾਸੀ ਮੁਨੀ ਗੋਂਡ ਮਲ ਜੀ ਤੋਂ ਸਾਧੂ ਦੀਖਿਆ ਗਹਿਣ ਕੀਤੀ । ਪਰ 4 ਮਹੀਨੇ ਬਾਅਦ ਆਪ ਨੇ ਸ਼ਵੇਤਾਂਬਰ ਮੂਰਤੀ ਪੂਜਕ ਦੀਖਿਆ ਹਿਣ ਕਰ ਲਈ । ਆਪ ਦੇ ਗੁਰੂ ਸ਼੍ਰੀ ਵਿਜੈ ਵੱਲਕ ਸਨ । ਆਪ ਜੈਨ ਅਤੇ ਅਜੈਨ ਸ਼ਾਸਤਰਾਂ ਦੇ ਮਹਾਨ ਗਿਆਨੀ ਸਨ । ਆਪ ਦੀ ਰਣਾ ਨਾਲ ਅਨੇਕਾਂ ਸਮਾਜ ਸੁਧਾਰ ਦੇ ਕੰਮ ਹੋਏ । ਆਪ ਨੇ ਵਸ਼ਿਆ ਨਾਚ, ਬਾਲ ਵਿਆਹ, ਬੁੱਢਾ ਵਿਆਹ, ਮਰਨ ਸਮੇਂ ਹੰਗਾਮਾ ਆਦਿ ਰਸਮਾਂ ਦੇ ਖਿਲਾਫ਼ ਕਾਂ ਕਾਰੀ ਅਵਾਜ਼ ਉਠਾਈ । ਆਪ ਮਹਾਨ ਧਰਮ ਪ੍ਰਚਾਰਕ ਸਨ । ਆਪ ਦੀ ਰਣਾ ਨਾਲ ਕਈ ਕਸਾਈਆਂ ਨੇ ਆਪਣਾ ਧੰਦਾ ਤਕ ਛੱਡ ਦਿੱਤਾ । ਆਪ ਨੇ ਸ੍ਰੀ ਆਤਮਾਨੰਦ ਜੈਨ ਮਹਾਸਭਾ ਪੰਜਾਬ ਦੀ ਨੀਂਹ ਰੱਖੀ । ਆਪ ਜੈਨ ਏਕਤਾ ਦੇ ਮਹਾਨ ਹਾਮੀ ਸਨ ! ਆਪ ਦਾ ਸਵਰਗਵਾਸ ਸੰ: 1982 ਨੂੰ ਗੁਜਰਾਂਵਾਲੇ , ਵਿਖੇ ਹੋਇਆ। (127)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy