SearchBrowseAboutContactDonate
Page Preview
Page 147
Loading...
Download File
Download File
Page Text
________________ ਤਾਂ ਆਪ ਤੜਫ ਉਠਦੇ ਸਨ । ਇਕਵਾਰ ਧੂਰੀ ਦੇ ਇਕ ਬ੍ਰਾਹਮਣ ਨਾਲ ਆਪਦੀ ਦੋਸਤੀ ਹੋ ਗਈ : ਆਪਨੇ ਅਪਣੇ · ਦੱਸਤ ਤੋਂ ਜੋਤਸ਼ ਵਿਦਿਆ ਸਿਖ ਲਈ ਸੀ । ਮਾਤਾ ਪਿਤਾ ਤੇ ਲੱਖ ਆਖਣ ਤੇ ਵੀ ਅਪ : ਵਿਆਹ ਲਈ ਤਿਆਰ ਨਾ ਹੋਏ । ਵੈਰਾਗ ਦਾ ਕਾਰਣ ਇਕ ਵਾਰ ਆਪ ਅਪਣੇ ਭਰਾ ਨਾਲ ਭੱਦਲ ਵੱੜ ਆ ਰਹੇ ਸਨ । ਰਸਤੇ ਵਿਚ ਚਿਤਾ ਜਲ ਰਹੀ ਸੀ । ਦੋਵੇਂ ਭਰਾ ਘਬਰਾ ਗਏ । ਸ੍ਰੀ ਸਾਲਗਰਾਮ ਪ੍ਰਭੂ ਦਾ ਨਾਂ ਜਪਣ ਲਗਾ । ਆਪਦਾ ਭਰਾ ਗਸ਼ ਖਾ ਕੇ ਗਿਰ ਪਿਆ ਅਤੇ ਕੁਝ ਦਿਨਾਂ ਬਾਅਦ ਮਰ ਗਿਆ ! ਆਪਦਾ ਦੂਸਰਾ ਭਰਾ ਅਚਾਨਕ ਬੀਮਾਰ ਹੋ ਗਿਆ ਅਤੇ ਉਹ ਵੀ ਮਰ ਗਿਆ ! ਇਨ੍ਹਾਂ ਘਟਨਾਵਾਂ ਨੂੰ ਆਪਣੇ ਦਿਲ ਦਿਮਾਗ ਤੇ ਡੂੰਘਾ ਅਸਰ ਪਾਇਆ । ਆਪਨੂੰ ਜਨਮ ਮਰਨ ਦਾ ਭੇਦ ਸਮਝ ਆ ਗਿਆ । ਆਪਨੇ 19 ਸਾਲ ਦੀ ਉਮਰ ਵਿਚ ਬਾਬਾ ਜੈ ਰਾਮ ਦਾਸ ਪਾਸ ਸੰ: 1946 ਨੂੰ ਖਰੜ (ਜਿਲਾ ਰੋਪੜ) ਵਿਖੇ ਸਾਧੂ ਦੀਖਿਆ ਗ੍ਰਹਿਣ ਕੀਤੀ ! ਆਪਨੇ ਜੈਨ ਸਮਾਜ ਨੂੰ ਮਹਾਨ ਅਚਾਰਿਆ ਆਤਮਾ ਰਾਮ ਜੀ ਵਰਗਾ ਚਲਾ ਦਿੱਤਾ, ਆਪਦਾ ਸਵਰਗਵਾਸ ਸੰ: 1996 ਨੂੰ ਹੋ ਗਿਆ । ਅਚਾਰੀਆ ਸ਼੍ਰੀ ਵਿਜੈ ਵੱਲਭ ਸੂਰੀ ਆਪ ਤਪਾ ਗੱਛ ਮੂਰਤੀ ਪੂਜਕ ਫਿਰਕੇ ਦੇ ਮਹਾਨ ਅਚਾਰੀਆ ਹੋਏ ਹਨ । ਆਪ ਦਾ ਜਨਮ ਸੰ: 1927 ਕੱਤਕ ਭਾਈ ਦੂਜ ਨੂੰ ਬੜੋਦਾ ਵਿਖੇ ਹੋਇਆ। ਆਪ ਦੇ ਪਿਤਾ ਦੀਪ ਚੰਦ ਅਤੇ ਮਾਂ ਇੱਛਾ ਬਾਈ ਸੀ । ਆਪ ਦੇ ਮਾਤਾ ਪਿਤਾ ਨੇ ਆਪ ਦਾ ਨਾਂ ਛਗਨ ਲਾਲ ਰਖਿਆ । 17 ਸਾਲ ਦੀ ਭਰੀ ਜਵਾਨੀ ਵਿਚ ਆਪ ਨੇ ਰਾਧਨਪੁਰ (ਗੁਜਰਾਤ) ਵਿਖੇ ਅਚਾਰੀਆ ਵਿਜੈ ਨੰਦ (ਆਤਮਾ ਰਾਮ ਜੀ) ਕੋਲੋਂ ਤਪਾ ਗੱਛ ਦੀ ਮੁਨੀ ਦੀਖਿਆ ਧਾਰਨ ਕੀਤੀ। ਆਪ ਨੇ ਸਾਧੂ ਬਣਦਿਆਂ ਹੀ ਜੈਨ ਅਤੇ ਅਜੈਨ - 'ਬਾਂ ਦਾ ਡੂੰਘਾ ਅਧਿਐਨ ਕੀਤਾ | ਆਪ ਸੰਸਕ੍ਰਿਤ, ਪ੍ਰਾਕ੍ਰਿਤ, ਗੁਜਰਾਤੀ, ਰਾਜਸਥਾਨੀ, ਪੰਜਾਬੀ ਭਾਸ਼ਾਂਵਾਂ ਦੇ ਚੰਗੇ ਜਾਣਕਾਰ ਸਨ । ਆਪ ਦੇ ਉਪਦੇਸ਼ ਦੀ ਭਾਸ਼ਾ ਗੁਜਰਾਤੀ ਅਤੇ ਹਿੰਦੀ ਸੀ । ਆਪ ਦਾ ਪ੍ਰਚਾਰ ਖੇਤਰ ਜ਼ਿਆਦਾ ਪੰਜਾਬ ਹੀ ਸੀ । (120)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy