SearchBrowseAboutContactDonate
Page Preview
Page 128
Loading...
Download File
Download File
Page Text
________________ ਪੰਜਾਬ ਦੀ ਜੈਨ ਸਾਧਵੀ ਪਰੰਪਰਾ ਜੈਨ ਧਰਮ ਦਾ ਇਕ ਪ੍ਰਮੁੱਖ ਸ਼ਬਦ ਹੈ ਸ੍ਰੀ ਸਿੰਘ ਨੇ ਸ੍ਰੀ ਸਿੰਘ ਦੇ ਚਾਰ ਭਾਗ ਹਨ (1) ਸਾਧੂ (2) ਸਾਧਵੀ (3) ਉਪਾਸਿਕ (4) ਉਪਸਿਕਾ । ਹਰ ਤੀਰ ਬੰਕਰ ਕੇਵਲ ਗਿਆਨ ਤੋਂ ਬਾਅਦ ਸ੍ਰੀ ਸੰਘ ਦੀ ਸਥਾਪਨਾ ਕਰਦੇ ਹਨ । ਤੀਰਥੰਕਰ ਖੁਦ ਸੰਘ ਨੂੰ ਮਹਾਨ ਆਖਦੇ ਹਨ । ਸਾਧਵੀ, ਸ਼੍ਰੀ ਸਿੰਘ ਦਾ ਪ੍ਰਮੁੱਖ ਹਿੱਸਾ ਰਹੀ ਹੈ ਹਰ ਤੀਰਥੰਕਰ ਦੇ ਸਮੇਂ ਸਾਧੂਆਂ ਨਾਲੋਂ ਸਾਧਵੀਆਂ ਦੀ ਗਿਣਤੀ ਕਈ ਗੁਣਾ ਵਧ ਰਹੀ ਹੈ । ਇਹ ਪਰਾ ਹੁਣ ਵੀ ਚਲ ਰਹੀ ਹੈ । ਇਸ ਦਾ ਪ੍ਰਮੁੱਖ ਕਾਰਣ ਹੈ ਕਿ ਜੈਨ ਧਰਮ ਨੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਧਾਰਮਿਕ ਅਜ਼ਾਦੀ ਦਿਤੀ । ਉਸ ਨੂੰ ਭੋਗ ਦੀ ਸਾਮੱਗਰੀ ਨਾ ਸਮਝਦੇ ਹੋਏ, ਉਸ ਨੂੰ ਮੁਕਤੀ ਦਾ ਅਧਿਕਾਰੀ ਬਣਾਇਆ । | ਜੈਨ ਧਰਮ ਵਿਚ ਇਸਤਰੀ ਮਾਂ, ਭੈਣ, ਪਤਨੀ, ਧੀ ਆਦਿ ਹੀ ਨਹੀਂ, ਉਹ ਤੀਰਬੰਕਰ, ਸਰਵੱਗ, ਪਰਮਾਤਮਾ, ਗਿਆਨਦਾਤਾ ਹੈ । ਉਹ ਵੀ ਉਪਾਸਨਾ ਕਰਕੇ ਜਨਮ ਮਰਨ ਦਾ ਚੱਕਰ ਕਟ ਸਕਦੀ ਹੈ । ਆਰਥਿਕ ਤੇ ਰਾਜਨੈਤਿਕ ਸੁਤੰਤਰਤਾ ਨਾਲ ਸਿਰਫ਼ ਭਾਗ ਪ੍ਰਾਪਤ ਹੁੰਦਾ ਹੈ ਜੋ ਖਤਮ ਹੋਣ ਵਾਲੇ ਹਨ । ਸੱਚੀ ਅਜਾਦੀ ਅਤੇ ਸੱਚਾ ਸੁਖ ਅਧਿਆਤਮ ਵਿਚ ਹੈ । ਇਹੋ ਕਾਰਣ ਹੈ ਕਿ ਇਸਤਰੀਆਂ ਜੈਨ ਧਰਮ ਵੱਲ ਸਭ ਤੋਂ ਵੱਧ ਦੀਖਿਅਤ ਹਨ । ਭਗਵਾਨ ਮਹਾਵੀਰ ਨੇ ਮਾਤਾ ਲਈ ਦੇਵ, ਗੁਰੂ ਆਦਿ ਸ਼ਬਦ ਵਰਤਿਆ ਹੈ । ਉਪਾਸਕ ਦਸ਼ਾਂਗ ਸੂਤਰ ਵਿਚ ਇਸਤਰੀ ਨੂੰ ਧਰਮ ਸਹਾਇਕਾ, ਧਰਮ ਵੈਦ ਆਦਿ ਵਿਸ਼ੇਸ਼ਨਾਂ ਨਾਲ ਸਤਿਕਾਰਿਆ ਗਿਆ ਹੈ । | ਸਾਧਵੀ ਬਣ ਕੇ ਇਸਤਰੀ ਮਹਿਤਰਾ, ਪ੍ਰਰਤਨੀ ਆਦਿ ਪ੍ਰਮੁਖ ਪਦਵੀ ਪ੍ਰਾਪਤ ਕਰ ਸਕਦੀ ਹੈ । ਤੀਰਥੰਕਰ ਦੀ ਮਾਤਾ ਦਾ ਸਤਿਕਾਰੇ ਜੈਨ ਗਥਾਂ ਅਨੁਸਾਰ ਖੁਦ ਸਵਰਗ ਦਾ ਇੰਦਰ ਕਰਦਾ ਹੈ । ਪੰਜਾਬੀ ਪਰੰਪਰਾ ਪੰਜਾਬ ਦੀ ਸਾਧਵੀ ਪਰੰਪਰਾ ਇਤਿਹਾਸ ਦੇ ਕਾਲ ਵਿਚ ਮਿਥੀ ਨਹੀਂ ਜਾ ਸਕਦੀ । ਪਹਿਲੇ ਤੀਰਥੰਕਰਾਂ ਦੀਆਂ ਦੋਵੇਂ ਪੁਤਰੀਆਂ ਨੇ ਜੈਨ ਸਾਧਵੀਆਂ ਬਣ ਕੇ ਪੰਜਾਬ, ਕਸ਼ਮੀਰ, ਗੰਧਾਰ ਤਕ ਧਰਮ ਪ੍ਰਚਾਰ ਕੀਤਾ ! ਗੰਧਾਰ ਦੇ ਰਾਜਾ ਬਾਹੁਬਲੀ ਨੂੰ ਧਰਮ ਵਿਚ ਸਥਾਪਿਤ ਕਰਨ ਵਾਲੀਆਂ ਇਹ ਦੋਵੇਂ ਭੈਣਾਂ ਸਨ ਬ੍ਰਹਮੀ ਤੇ ਸੁੰਦਰੀ । ਬ੍ਰਹਮੀ ਨੇ ਬ੍ਰਹਮੀ ਲਿਪੀ (101)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy