________________
ਰਿਹਾ ਹੈ ਕਿ ਆਪ ਜਿਹੇ ਮਹਾਨ ਮੁਨੀ ਨੂੰ ਨਮਸਕਾਰ ਕਰਨ ਵਾਲਾ ਪੁਰਸ਼, ਨਿਸ਼ਚੈ ਹੀ ਵਿਸ਼ੁੱਧ ਭਾਵਾਂ (ਵਿਚਾਰਾਂ) ਨੂੰ ਪ੍ਰਾਪਤ ਕਰਕੇ ਮੁਕਤੀ (ਮੋਕਸ਼) ਨੂੰ ਪ੍ਰਾਪਤ ਕਰਦਾ ਹੈ।
੨੩ ਹੇ ਸਿਆਮ (ਕਾਲੇ) ਰੰਗ ਵਾਲੇ ਭਗਵਾਨ! ਜਦੋਂ ਆਪ ਉਜਵਲ ਸੋਨੇ ਤੇ ਰਤਨਾਂ ਜੁੜੇ ਸਿੰਘਾਸਨ ਤੇ ਬੈਠ ਕੇ ਗੰਭੀਰ ਉਪਦੇਸ਼ ਦੇਣਾ ਸ਼ੁਰੂ ਕਰਦੇ ਹੋ, ਤਾਂ ਮਨ ਰੂਪੀ ਸੁੰਦਰ ਮੋਰ ਆਪ ਨੂੰ ਇਸ ਪ੍ਰਕਾਰ ਵੇਖਦੇ ਹਨ, ਜਿਵੇਂ ਸੋਨੇ ਦੇ ਮੇਰੁ ਪਰਵਤ ਦੀ ਉੱਚੀ ਚੋਟੀ ਉੱਪਰ ਬਾਰਸ਼ ਦੇ ਸਮੇਂ ਗਰਜਦੇ ਬਦਲ ਸਮਝਦੇ ਹਨ।
ਭਾਵ:- ਭਗਵਾਨ ਪਾਰਸ਼ਨਾਥ ਦੇ ਸਰੀਰ ਦਾ ਰੰਗ ਕਾਲਾ ਹੈ। ਅਚਾਰਿਆ ਨੇ ਉਨ੍ਹਾਂ ਦੇ ਰੰਗ ਦੀ ਤੁਲਨਾ ਮੇਰੂ ਪਰਬਤ ਨਾਲ ਕੀਤੀ ਹੈ, ਜੋ ਸੋਨੇ ਦਾ ਬਣਿਆ ਹੋਇਆ ਹੈ, ਉਸਦੀ ਉੱਪਰਲੀ ਚੋਟੀ ਪਿਛੇ ਜਿਵੇਂ ਬੱਦਲ ਸ਼ੋਭਦੇ ਹਨ ਉਸ ਪ੍ਰਕਾਰ ਰਤਨਾਂ ਨਾਲ ਜੁੜੇ ਸੋਨੇ ਦੇ ਸਿੰਘਾਸ਼ਨ ਤੇ ਭਗਵਾਨ ਦਾ ਸ਼ਰੀਰ ਸ਼ੋਭਾ ਪਾਂਦਾ ਹੈ।
੨੪ ਪ੍ਰਭੂ ! ਥੁਹਾਡਾ ਪੱਵਿਤਰ ਸ਼ਰੀਰ ਦੇ ਉੱਪਰ ਨੂੰ ਜਾਂਦਾ ਆਭਾ ਮੰਡਲ, ਆਪਣੇ ਪ੍ਰਕਾਸ਼ ਰਾਹੀਂ ਅਸ਼ੋਕ ਦਰਖਤ ਦੇ ਪੱਤੀਆਂ ਦੀ ਛਾਂ ਨੂੰ ਖਤਮ ਕਰ ਦਿੰਦਾ ਹੈ, ਤਾਂ ਫੇਰ ਵੀਰਾਗ ਭਗਵਾਨ! ਅਜਿਹਾ ਕਿਹੜਾ ਜਾਣਕਾਰ ਪ੍ਰਾਣੀ ਹੈ, ਜੋ ਤੁਹਾਡੇ ਕੋਲ ਆ ਕੇ ਰਾਗ ਰਹਿਤ ਨਾ ਹੋ ਜਾਵੇ?
ਭਾਵ:- ਜਦ ਅਸ਼ੋਕ ਦਰਖਤ ਦੇ ਪੱਤੇ ਭਗਵਾਨ ਦੇ ਆਭਾ ਮੰਡਲ ਤੋਂ ਪ੍ਰਭਾਵਤ ਹਾਨ ਤਾਂ ਗਿਆਨਵਾਨ ਮਨੁੱਖ ਕਿਉਂ ਨਾ ਭਗਵਾਨ ਜਿਹਾ ਵੀਰਾਗੀ ਬਣੇਗਾ।