Book Title: Kalyan Mandir Stotra
Author(s): Purushottam Jain, Ravindra Jain
Publisher: Purshottam Jain, Ravindra Jain
Catalog link: https://jainqq.org/explore/009418/1

JAIN EDUCATION INTERNATIONAL FOR PRIVATE AND PERSONAL USE ONLY
Page #1 -------------------------------------------------------------------------- ________________ ਸ੍ਰੀ ਕਲਿਆਣ ਮੰਦਿਰ ਸਤੋਤਰ Shree Kalyan Mandir Satotar परस्परोपग्रहो जीवनाम् ਪ੍ਰਕਾਸ਼ਕ 26ਵੀਂ ਮਹਾਵੀਰ ਜਨਮ ਕਲਿਆਨਕ ਸਤਾਵਦੀ ਸੰਯੋਜਿਕਾ ਸੰਮਤੀ ਪੰਜਾਬ ਪੁਰਾਣਾ ਬਸ ਸਟੈਂਡ ਮਹਾਵੀਰ ਸਟਰੀਟ, ਮਾਲੇਰਕੋਟਲਾ ਜ਼ਿਲ੍ਹਾ ਸੰਗਰੂਰ www.jainworld.com ਜੁਨੇਰਾ ਕੰਪਿਊਟਰਜ਼ ਦਿੱਲੀ ਗੇਟ ਮਾਲੇਰਕੋਟਲਾ ऊही अर्ह श्री शनेश्वर पार्श्वनाथाय नमः । ਮੂਲ ਲੇਖਕ: ਅਚਾਰਿਆ ਸਿੱਧ ਸੈਨ ਦਿਵਾਕਰ ਅਨੁਵਾਦਕ: ਪੁਰਸ਼ੋਤਮ ਜੈਨ, ਰਵਿੰਦਰ ਜੈਨ Page #2 -------------------------------------------------------------------------- ________________ ਕਲਿਆਨ ਮੰਦਰ ਸਤੋਤਰ ਅਨੁਵਾਦਕ: ਰਵਿੰਦਰ ਜੈਨ ਪੁਰਸੋਤਮ ਜੈਨ (ਮਾਲੇਰਕੋਟਲਾ) ਰਚਨਾ ਦਾ ਇਤਿਹਾਸ: ਭਗਵਾਨ ਪਾਰਸ਼ਵ ਨਾਥ ਜੈਨ ਧਰਮ ਦੇ ੨੩ਵੇਂ ਤੀਰਥੰਕਰ ਸਨ। ਆਪਦਾ ਜਨਮ ੭੭੭ ਈ. ਪੂ. ਨੂੰ ਬਨਾਰਸ ਦੇ ਰਾਜਾ ਅਸ਼ਵਸੈਨ ਅਤੇ ਰਾਣੀ ਵਾਮਾ ਦੇਵੀ ਦੇ ਘਰ ਹੋਇਆ। ਆਨ ਨੇ ੧੦੦ ਸਾਲ ਦੀ ਉਮਰ ਵਿੱਚ ਸਮੇਤ ਸ਼ਿਖਰ ਵਿਖੇ ਨਿਰਵਾਨ ਪ੍ਰਾਪਤ ਕੀਤਾ। ਆਪ ਇਤਿਹਾਸਕ ਮਹਾਂ ਪੁਰਸ਼ ਮੰਨੇ ਜਾਂਦੇ ਹਨ। ਜੈਨ ਅਚਾਰਿਆ ਪੁਰਾਤਨ ਕਾਲ ਤੋਂ ਹੀ ਪਾਰਸਨਾਥ ਅਤੇ ਉਨ੍ਹਾਂ ਦੀ ਯਕਸ਼ਨੀ ਪਦਮਾਵਤੀ ਦੀ ਉਪਾਸਨਾ ਕਰਦੇ ਆ ਰਹੇ ਹਨ। ਸ਼੍ਰੀ ਕਲਿਆਨ ਮੰਦਰ ਸਤੋਤਰ ਦੀ ਰਚਨਾ ਅਚਾਰਿਆ ਸਿਧ ਸੂਰੀ ਨੇ ਕੀਤੀ ਸੀ। ਉਜੈਨੀ ਨਗਰੀ ਵਿੱਚ ਰਾਜਾ ਵਿਕਰਮ ਦਾ ਪੁਰੋਹਿਤ ਰਹਿੰਦਾ ਸੀ। ਉਸਦੀ ਦੇਵਮਿਕਾ ਨਾਂ ਦੀ ਇਸਤਰੀ ਤੇ ਮੁਕੰਦ ਨਾਂ ਦਾ ਵਿਦਵਾਨ ਪਰ ਘਮੰਡੀ ਪੁੱਤਰ ਪੈਦਾ ਹੋਇਆ। ਮੁਕੰਦ ਹਰ ਇਕ ਨੂੰ ਸ਼ਾਸਤਰਾਰਥ ਲਈ ਲਲਕਾਰਦਾ ਸੀ। ਇਕ ਵਾਰ ਉਸ ਨੂੰ ਅਚਾਰਿਆ ਸ਼੍ਰੀ ਵਰਿਦਵਾਦੀ ਉਸ ਨੂੰ ਮਿਲੇ, ਉਹ ਉਨ੍ਹਾਂ ਨਾਲ ਸ਼ਾਸਤਰਾਰਥ ਕਰਨ ਲੱਗਾ। ਪ੍ਰਤਿਗਿਆ ਅਨੁਸਾਰ ਹਾਰਣ ਵਾਲੇ ਨੂੰ ਜਿੱਤਣ ਵਾਲੇ ਦਾ ਧਰਮ ਗ੍ਰਹਿਣ ਕਰਨਾ ਲਾਜ਼ਮੀ ਸੀ। ਜੰਗਲ ਵਿੱਚ ਰਾਜ ਦਰਬਾਰ ਕਿਥੇ ਸੀ? ਅਚਾਰਿਆ ਜੀ ਦੇ ਲੱਖ ਸਮਝਾਉਣ ਤੇ ਵੀ ਪੰਡਤ ਮੁਕੰਦ ਨਾ ਮੰਨਿਆ। ਉਹ ਇਸ ਨੂੰ ਅਚਾਰਿਆ ਦੀ ਕਮਜੋਰੀ ਸਮਝਣ ਲਗਾ। ਆਖਰ ਜੰਗਲ ਵਿੱਚ ਗਵਾਲੇ ਦੀ ਹਾਜ਼ਰੀ ਵਿੱਚ ਸਾਸ਼ਤਰਾਥ ਹੋਇਆ। ਮੁਕੰਦ ਸੰਸਕ੍ਰਿਤ ਬੋਲਦਾ ਸੀ Page #3 -------------------------------------------------------------------------- ________________ ਅਤੇ ਅਚਾਰਿਆ ਜੀ ਸਿਧੀਸਾਦੀ ਲੋਕ ਭਾਸ਼ਾ ਪ੍ਰਾਕ੍ਰਿਤ। ਗਵਾਲਿਆਂ ਨੂੰ ਅਚਾਰਿਆ ਦੀ ਸਾਰੀ ਗਲ ਸਮਝ ਆਉਂਦੀ ਸੀ, ਪਰ ਮੁਕੰਦ ਦੀ ਨਹੀਂ। ਆਖਰ ਮੁਕੰਦ ਹਾਰ ਗਿਆ ਅਤੇ ਅਚਾਰਿਆ ਜੀ ਦਾ ਚੇਲਾ ਬਣ ਗਿਆ। | ਸਮਾਂ ਆਉਣ ਤੇ ਉਹ ਅਚਾਰਿਆ ਬਣਿਆ। ਉਸਦਾ ਨਾਂ ਸਿਧ ਸੈਨ ਦਿਵਾਕਰ ਰੱਖਿਆ ਗਿਆ। ਇਕ ਵਾਰ ਅਚਾਰਿਆ ਸਿਧਸੈਨ ਨੇ ਸਾਰੇ ਆਗਮਾਂ ਦਾ ਅਨੁਵਾਦ ਸੰਸਕ੍ਰਿਤ ਵਿੱਚ ਕਰਨ ਦੀ ਯੋਜਨਾ ਬਣਾਈ। ਉਸਨੇ ਨਵਕਾਰ ਮੰਤਰ ਦਾ ਅਨੁਵਾਦ ਸੰਸਕ੍ਰਿਤ ਵਿੱਚ ਕੀਤਾ। ਗੁਰੂ ਨੇ ਸਿਧਸੈਨ ਨੂੰ ਸੰਘ ਤੋਂ ਬਾਹਰ ਕਰ ਦਿੱਤਾ। ਪਰ ਸ੍ਰੀ ਸੰਘ ਦੀ ਬੇਨਤੀ ਤੇ ਉਸ ਨੂੰ ਇਸ ਸ਼ਰਤ ਤੇ ਸ਼ਾਮਲ ਕੀਤਾ “ਜੇ ਇਹ ੧੮ ਰਾਜਿਆਂ ਨੂੰ ਜੈਨ ਬਣਾਏਗਾ ਤਾਂ ਹੀ ਸੰਘ ਦੇ ਯੋਗ ਹੋਵੇਗਾ।” | ਗੁਰੂ ਦਾ ਹੁਕਮ ਸੁਣ ਕੇ ਸਿਧ ਸੈਨ ਉਜੈਨੀ ਪਹੁੰਚਿਆ। ਉਸ ਸਮੇਂ ਵਿਕਰਮ ਘੋੜ ਦੌੜ ਕਰ ਰਿਹਾ ਸੀ। ਉਸਨੇ ਸਿਧਸੈਨ ਨੂੰ ਪੁੱਛਿਆ ਤੂੰ ਕੌਣ ਹੈ? ਅਚਾਰਿਆ ਨੇ ਉੱਤਰ ਦਿੱਤਾ, “ਮੈਂ ਸਰਵਾਂਗ ਪੁੱਤਰ ਹਾਂ।” | ਰਾਜਾ ਨੇ ਪ੍ਰੀਖਿਆ ਦੀ ਯੋਜਨਾ ਬਣਾਈ। ਉਸਨੇ ਮਨ ਹੀ ਮਨ ਵਿੱਚ ਨਮਸਕਾਰ ਕੀਤਾ। ਰਾਜਾ ਝੁਕ ਗਿਆ ਉਨਾਂ ਨੇ ਹਾਥੀ, ਘੋੜੇ, ਮੋਹਰਾਂ ਪੇਸ਼ ਕੀਤੀਆਂ। ਅਚਾਰਿਆ ਸਿਧਸੈਨ ਨੇ ਸਭ ਕੁਝ ਠੁਕਰਾ ਦਿੱਤਾ। ਉਨ੍ਹਾਂ ਸਿਰਫ ਇਹੋ ਕਿਹਾ, “ਜਦੋਂ ਵੀ ਮੈਂ ਆਵਾਂ, ਤੁਸੀਂ ਧਰਮ ਉਪਦੇਸ਼ ਸੁਨਣਾ।” ਰਾਜਾ ਨੇ ਹਾਂ ਕਰ ਦਿੱਤੀ। | ਇਕ ਦਿਨ ਅਚਾਰਿਆ ਮਹਾਕਾਲ ਦੇ ਮੰਦਰ, ਉਜੈਨ ਵਿੱਚ ਸਥਾਪਤ ਸ਼ਿਵਲਿੰਗ ਤੇ ਪੈਰ ਰੱਖ ਕੇ ਸੌਂ ਗਏ। ਸਾਰੇ ਸ਼ਹਿਰ ਵਿੱਚ ਹਲਚਲ ਮਚ ਗਈ। ਸਿਧਸੈਨ ਫੋਜੀਆਂ ਦੇ ਹਟਾਉਣ ਤੇ ਵੀ ਨਾ ਹਟੇ। ਉਨ੍ਹਾਂ ਨੂੰ ਕੋੜੇ ਮਾਰੇ ਗਏ। ਕੋੜੇ ਸਿਧਸੈਨ ਦੇ ਨਹੀਂ ਰਾਣੀਆਂ ਦੇ ਲੱਗਣ ਲੱਗੇ। ਮਹਿਲਾਂ ਵਿੱਚ ਭਗਦੜ ਮਚ ਗਈ। ਰਾਜਾ ਮਹਾਕਾਲ ਮੰਦਰ ਵਿੱਚ Page #4 -------------------------------------------------------------------------- ________________ ਆਇਆ। ਉਸਨੇ ਸਿਧਸੈਨ ਨੂੰ ਕਿਹਾ, “ਇਹ ਮਹਾਦੇਵ ਤਾਂ ਪੂਜਾ ਯੋਗ ਹੈ, ਫੇਰ ਤੁਸੀਂ ਪੈਰ ਕਿਉਂ ਰੱਖੇ’ ? ਸਿਧਸੈਨ ਨੇ ਕਿਹਾ, “ਇਹ ਮਹਾਦੇਵ ਨਹੀਂ, ਮਹਾਦੇਵ ਤਾਂ ਹੋਰ ਹੈ। ਇਹ ਦੇਵ ਮੇਰੀ ਸਤੂਤੀ ਸਹਿਣ ਨਹੀਂ ਕਰ ਸਕੇਗਾ, ਰਾਜੇ ਦੇ ਆਖਣ ਤੇ ਅਚਾਰਿਆ ਸਿਧਸੇਨ ਦਿਵਾਕਰ ਨੇ ਪਾਰਸ਼ਨਾਥ ਦੀ ਸਤੁਤੀ ਸ਼ੁਰੂ ਕੀਤੀ। ੧੧ਵਾਂ ਸ਼ਲੋਕ ਬੋਲਦੇ ਹੀ ਸ਼ਿਵਲਿੰਗ ਫੱਟ ਗਿਆ। ਉਸ ਥਾਂ ਤੇ ਪਾਰਸ਼ਵਨਾਥ ਦੀ ਮੂਰਤੀ ਪ੍ਰਗਟ ਹੋਈ। ਸਿਧਸੈਨ ਨੇ ਦੱਸਿਆ ਕਿ ਪਹਿਲਾਂ ਵੀ ਇਥੇ ਪਾਰਸ਼ਵਨਾਥ ਮੰਦਰ ਸੀ। ਪਰ ਕੁਝ ਲੋਕਾਂ ਨੇ ਇਸ ਨੂੰ ਦਬ ਕੇ ਸ਼ਿਵਲਿੰਗ ਸਥਾਪਿਤ ਕਰ ਦਿੱਤਾ। ਇਹੋ ਕਾਰਨ ਹੈ ਕਿ ਇਹ ਫੱਟ ਗਿਆ ਹੈ ਅਤੇ ਮੂਰਤੀ ਪ੍ਰਗਟ ਹੋ ਗਈ ਹੈ। | ਰਾਜੇ ਨੇ ਖੁਸ਼ ਹੋ ਕੇ ੧੦੦ ਪਿੰਡ ਦਾਨ ਦਿੱਤੇ। ੧੮ ਰਾਜੇ ਜੋ ਵਿਕਰਮ ਅਧੀਨ ਸਨ ਜੈਨ ਬਣ ਗਏ। ਇਸ ਇਨਾਮ ਦੇ ਕਾਰਨ ਇਕ ਵਾਰ ਸਿਧਸੈਨ ਆਪਣੇ ਰਾਹ ਤੋਂ ਭਟਕ ਗਏ। ਉਹ ਜੈਨ ਭੇਖ ਵਿੱਚ ਸੰਸਾਰਿਕ ਸੁਖ ਭੌਗਣ ਲਗ ਪਏ। ਗੁਰੂ ਦੀ ਪ੍ਰੇਰਣਾ ਨਾਲ ਫੇਰ ਠੀਕ ਰਾਹ ਤੇ ਆ ਗਏ। ਇਹ ਮਾਨਤਾ ਹੋ ਕਿ ਉਪਰੋਕਤ ਸਤੋਤਰ ਉਜੈਨੀ ਵਿਖੇ ਮਹਾਕਾਲ ਦੇ ਮੰਦਰ ਵਿੱਚ ਰਚਿਆ ਗਿਆ। ਉਪਰੋਕਤ ਸਤੌਰ ਛੰਦ ਅਲੰਕਾਰ ਪੱਖੋਂ ਸੰਸਕ੍ਰਿਤ ਸਾਹਿਤ ਦੀ ਮਹਾਨ ਰਚਨਾ ਹੈ। Page #5 -------------------------------------------------------------------------- ________________ ਜਿਸ ਜਿਨੇਸ਼ਵਰ (ਪਾਰਸ਼ਨਾਥ) ਦੇ ਚਰਨ ਕਮਲ ਕਲਿਆਨ ਦਾ ਮੰਦਰ (ਘਰ) ਹਨ। ਜੋ ਉਦਾਰਤਾ ਵਾਲੇ ਹਨ। ਪਾਪਾਂ ਦਾ ਖਾਤਮਾ ਕਰਨ ਵਾਲੇ ਹਨ। ਡਰ ਦਾ ਖਾਤਮਾ ਕਰਨ ਵਾਲੇ ਹਨ। ਪ੍ਰਸ਼ੰਸਾ ਯੋਗ ਹਨ ਅਤੇ ਸੰਸਾਰ ਸਾਗਰ ਵਿੱਚ ਡੁਬਦੇ ਜੀਵਾਂ ਦਾ ਸਹਾਰਾ ਹਨ। ਅਜੇਹੇ ਪ੍ਰਭੂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਮੈਂ ਇਹ ਸਤੁਤੀ ਕਰਾਂਗਾ। ਮੈਂ ਉਸ ਤੀਰਥੰਕਰ ਦੀ ਸਤੂਤੀ ਕਰਾਂਗਾ, ਜੋ ਵਿਸ਼ਾਲ ਬੁਧੀ ਦੇ ਮਾਲਕ ਹਨ, ਜਿਨ੍ਹਾਂ ਦੀ ਸਤੁਤੀ ਦੇਵਤਿਆਂ ਦਾ ਗੁਰੂ ਬ੍ਰਹਸਪਤੀ ਕਰਨ ਵਿੱਚ ਅਸਮਰਥ ਹੈ ਕਿਉਂਕਿ ਗੁਣ, ਸਮੁੰਦਰ ਦੀ ਤਰ੍ਹਾਂ ਅਥਾਹ ਹਨ। ਜਿਨ੍ਹਾਂ ਕੱਮਠ ਸਨਿਆਸੀ ਦਾ ਹੰਕਾਰ ਧੂਮਕੇਤੂ ਦੀ ਤਰ੍ਹਾਂ ਖਤਮ ਕਰ ਦਿੱਤਾ। ਅਜਿਹੇ ਭਗਵਾਨ ਦੀ ਮੈਂ ਸਤੁਤੀ ਕਰਾਂਗਾ। ਹੇ ਆਸਰਾ ਦੇਣ ਵਾਲੇ ਭਗਵਾਨ! ਮੇਰੇ ਜਿਹਾ ਮਨੁੱਖ ਆਮ ਹਾਲਤ ਵਿੱਚ ਤੁਹਾਡੀ ਸਤੁਤੀ ਕੀ ਕਰੇਗਾ? ਤੁਹਾਡਾ ਸਵਰੁਪ ਵਰਨਣ ਨਹੀਂ ਕੀਤਾ ਜਾ ਸਕਦਾ। ਦਿਨ ਵਿੱਚ ਅੱਧਾ ਰਹਿਣ ਵਾਲਾ ਉੱਲੂ ਦਾ ਬੱਚਾ ਕਿੰਨੀ ਵੀ ਕੋਸ਼ਿਸ਼ ਕਰੇ, ਸੂਰਜ ਦੇ ਗੁਣ ਨਹੀਂ ਦੱਸ ਸਕਦਾ। ਇਸ ਪ੍ਰਕਾਰ ਮੈਂ ਅਗਿਆਨੀ ਉੱਲੂ ਦੀ ਤਰ੍ਹਾਂ ਆਪ ਦਾ ਸਵਰੂਪ ਦੱਸਣ ਵਿੱਚ ਅਸਮਰਥ ਹਾਂ। ਹੇ ਨਾਥ! ਮੋਹ ਕਰਮ ਦੇ ਖਤਮ ਹੋਣ ਤੇ ਕੇਵਲੀ ਮਨੁੱਖ ਹੀ ਤੁਹਾਡੇ ਗੁਣ ਮਹਿਸੂਸ ਕਰ ਸਕਦਾ ਹੈ, ਪਰ ਉਹ ਕੇਵਲੀ ਵੀ ਤੁਹਾਡੇ ਗੁਣ ਗਿਨ ਨਹੀਂ ਸਕਦਾ। ਜਿਵੇਂ ਸਮੁੰਦਰ ਦੇ ਜਵਾਰਭਾਟੇ ਸਮੇਂ ਸਮੁੰਦਰ ਦੇ ਸਾਰੇ ਰਤਨ ਵਿਖਾਈ ਤਾਂ ਦਿੰਦੇ ਹਨ ਪਰ ਉਨ੍ਹਾਂ ਰਤਨਾਂ ਨੂੰ ਕੌਣ ਗਿਣ ਸਕਦਾ ਹੈ। ਭਾਵ: Page #6 -------------------------------------------------------------------------- ________________ ਤੀਰਥੰਕਰ ਦੇ ਗੁਣ ਆਮ ਕੇਵਲੀ ਵੀ ਨਹੀਂ ਗਿਣ ਸਕਦਾ। ਕੇਵਲੀ ਭਾਵੇਂ ਗਿਆਨ, ਦਰਸ਼ਨ ਤੇ ਚਰਿੱਤਰ ਪੱਖੋਂ ਤੀਰਥੰਕਰ ਦੇ ਸਮਾਨ ਹੈ। ਪਰ ਤੀਰਥੰਕਰ ਧਰਮ ਸੰਸਥਾਪਕ ਹੈ। ਉਹ ਸਧਾਰਨ ਕੇਵਲੀ ਨਾਲੋਂ, ਉਨ੍ਹਾਂ ਦਾ ਗੁਰੁ ਹੋਣ ਕਰਕੇ ਮਹਾਨ ਹੈ, ਪਰ ਅੰਤ ਦੋਹਾਂ ਉਦੇਸ਼ ਇਕ ਨਿਰਵਾਨ ਪ੍ਰਾਪਤ ਕਰਨਾ ਹੈ। ੫ ਹੇ ਨਾਥ! ਮੈਂ ਅਗਿਆਨੀ ਹੁੰਦਾ ਹੋਇਆ ਵੀ ਤੁਹਾਡੇ ਅਣਗਿਣਤ ਗੁਣਾਂ ਵਾਲੇ ਸਤੋਤਰ ਨੂੰ ਰਚਨ ਲਗਾ ਹਾਂ। (ਇਹ ਮੇਰੀ ਬਾਲ ਬੁੱਧੀ ਹੈ। ਇਹ ਗੱਲ ਤਾਂ ਉਸੇ ਪ੍ਰਕਾਰ ਹੈ। ਜਿਵੇਂ ਛੋਟਾ ਜਿਹਾ ਬੱਚਾ ਸਮੁੰਦਰ ਦਾ ਅਕਾਰ ਆਪਣੇ ਦੋਹਾਂ ਹੱਥਾਂ ਨਾਲ ਦੱਸ ਦਿੰਦਾ ਹੈ: ਭਾਵ:- ਜੇ ਛੋਟੇ ਬਾਲਕ ਨੂੰ ਸਮੁੰਦਰ ਦਾ ਅਕਾਰ ਪੁੱਛਿਆ ਜਾਵੇ ਤਾਂ ਉਹ ਆਪਣੀਆਂ ਦੋ ਛੋਟੀਆਂ ਬਾਹਾਂ ਫੈਲਾ ਕੇ ਆਖੇਗਾ, “ਸਮੁੰਦਰ ਇਤਨਾ ਬੜਾ ਹੈ। ਜਿਵੇਂ ਸਮੁੰਦਰ ਦਾ ਅਕਾਰ ਦਸਣਾ ਬਾਲਕ ਦਾ ਬਚਪਨਾ ਹੈ। ਇਸੇ ਪ੍ਰਕਾਰ ਮੇਰੀ ਕੋਸ਼ਿਸ਼ ਵੀ ਮੇਰਾ ਬਾਲ ਅਭਿਆਸ ਹੈ। ਹੇ ਈਸ਼ਵਰ ! ਬੜੇ ਬੜੇ ਜੋਗੀ ਤਪਸਵੀ ਦੀ ਤੁਹਾਡੇ ਗੁਣਾਂ ਨੂੰ ਨਹੀਂ ਜਾਣ ਸਕਦੇ। ਫੇਰ ਮੇਰੇ ਜਿਹੇ ਦੀ ਬੋਲਨ ਦੀ ਕਿਵੇਂ ਹਿੰਮਤ ਹੋ ਸਕਦੀ ਹੈ? ਸਚ ਹੈ ਪੰਛੀ ਭਾਵੇਂ ਮਨੁੱਖਾਂ ਦੀ ਭਾਸ਼ਾ ਨਹੀਂ ਸਮਝਦੇ, ਪਰ ਫੇਰ ਵੀ ਅਪਣੀ ਅਪਣੀ ਭਾਸ਼ਾ ਬੋਲਦੇ ਹਨ। ਭਾਵ:- ਮੇਰੀ ਸਤੁਤੀ ਕਰਨ ਦੀ ਕੋਸ਼ਿਸ਼ ਪੰਛੀਆਂ ਦੀ ਤਰ੍ਹਾਂ ਕਾਵਾਂ ਰੌਲਾ ਹੈ। ਹੈ ਜਿਨ! ਮਹਾਨਤਾ ਨਾਲ ਭਰਿਆ ਤੁਹਾਡਾ ਸਤੋਤਰ ਰਚਨਾ ਤਾਂ ਇਕ ਪਾਸੇ ਰਿਹਾ, ਤੁਹਾਡਾ ਨਾਮ ਮਾਤਰ ਹੀ ਜਨਮ ਮਰਨ ਤੋਂ ਛੁਟਕਾਰਾ Page #7 -------------------------------------------------------------------------- ________________ ਦਿਵਾ ਦਿੰਦਾ ਹੈ। ਜਿਵੇਂ ਗਰਮੀਆਂ ਵਿੱਚ ਥੱਕੇ ਯਾਤਰੀ ਲਈ ਪਦਮ ਸਰੋਵਰ ਦੀ ਗਲ ਤਾਂ ਇਕ ਪਾਸੇ ਰਹੀ, ਉਸ ਸਰੋਵਰ ਦੀ ਹਵਾ ਵੀ ਯਾਤਰੀਆਂ ਦਾ ਥਕੇਵਾਂ ਦੂਰ ਕਰ ਦਿੰਦੀ ਹੈ। t ਹੇ ਵਿਭੂ! ਜਿਸ ਦੇ ਦਿਲ ਵਿੱਚ ਤੁਸੀਂ ਵਿਰਾਜਮਾਨ ਹੋ, ਉਸ ਮਨੁੱਖ ਦੇ ਕਰਮਾਂ ਦੀਆਂ ਜੰਜੀਰਾਂ ਢਿਲੀਆਂ ਹੋ ਜਾਂਦੀਆਂ ਹਨ। ਜਿਸ ਪ੍ਰਕਾਰ ਗਰੁੜ (ਇਕ ਪੰਛੀ) ਚੰਦਨ ਦੇ ਦਰਖਤ ਕੋਲ ਪਹੁੰਚਦੇ ਸਾਰ ਹੀ ਲਿਪਟੇ ਸਪ ਢਿੱਲੇ ਪੈ ਜਾਂਦੇ ਹਨ। t ਹੇ ਜਿਨੇਂਦਰ ! ਤੁਹਾਡੇ ਦਰਸ਼ਨਾਂ ਨਾਲ ਹੀ ਮਨੁੱਖ ਸੈਂਕੜੇ ਪ੍ਰਕਾਰ ਦੇ ਕਸ਼ਟਾਂ (ਉਪਦ੍ਰਵ) ਤੋਂ ਸਹਿਜ ਹੀ ਮੁਕਤ ਹੋ ਜਾਂਦੇ ਹੈ। ਜਿਸ ਤਰ੍ਹਾਂ ਸੂਰਜ ਦਾ ਪ੍ਰਕਾਸ਼ ਵੇਖਣ ਨਾਲ, ਚੋਰਾਂ ਰਾਹੀਂ ਚੋਰੀ ਕੀਤੇ ਪਸ਼ੂ ਛੇਤੀ ਛੁੱਟਕਾਰਾ ਪਾ ਜਾਂਦੇ ਹਨ। ਭਾਵ:- ਭਗਵਾਨ ਦੇ ਦਰਸ਼ਨਾਂ ਦੀ ਤੁਲਨਾ ਸੂਰਜ ਦੇ ਪ੍ਰਕਾਸ਼ ਨਾਲ ਕੀਤੀ ਗਈ ਹੈ। ਕਰਮ ਬੰਧਨ ਦੇ ਖਾਤਮੇ ਦੀ ਤੁਲਨਾ ਸੂਰਜ ਦੇ ਪ੍ਰਕਾਸ਼ ਨਾਲ ਕੀਤੀ ਗਈ ਹੈ। ੧੦ ਹੇ ਜਿਨ! ਆਪ ਲੋਕਾਂ ਨੂੰ ਤਾਰਨ ਵਾਲੇ ਕਿਵੇਂ ਆਖਵਾ ਸਕਦੇ ਹੋ? ਜਦਕਿ ਲੋਕ ਹੀ ਤੁਹਾਨੂੰ ਦਿਲ ਵਿੱਚ ਬਿਠਾ ਕੇ, ਆਪਣੇ ਆਪ ਨੂੰ ਪਾਰ ਕਰ ਲੈਂਦੇ ਹਨ। ਜਿਵੇਂ ਹਵਾ ਅੰਦਰ ਹੋਣ ਨਾਲ ਗੇਂਦ ਤੈਰਦੀ ਹੈ। ਭਾਵ:- ਭਗਤ, ਭਗਵਾਨ ਨੂੰ ਦਿਲ ਵਿੱਚ ਵਸਾ ਕੇ, ਭਗਵਾਨ ਸਮੇਤ ਖੁਦ ਤੈਰ ਜਾਂਦੇ ਹਨ, ਫੇਰ ਭਗਵਾਨ ਤਾਰਨ ਵਾਲੇ ਕਿਵੇਂ ਹੋਏ? ਸਗੋਂ ਭਗਤ ਹੀ ਭਗਵਾਨ ਨੂੰ ਤੈਰਾਂਦੇ ਹਨ। ਇਹ ਅਲੰਕਾਰ ਦੀ ਭਾਸ਼ਾ ਹੈ। ਭਾਵ:- ਭਗਤ ਤੇ ਭਗਵਾਨ ਦਾ ਰਿਸ਼ਤਾ ਆਮਰ ਹੈ। Page #8 -------------------------------------------------------------------------- ________________ ੧੧ | ਪ੍ਰਭੁ ! ਜਿਸ ਕਾਮ ਤੋਂ ਮਹਾਂਦੇਵ, ਜਿਹੇ ਦੇਵ ਹਾਰ ਗਏ, ਉਸ ਕਾਮ ਨੂੰ ਤੁਸੀਂ ਹਰਾ ਦਿੱਤਾ। ਠੀਕ ਹੀ ਹੈ ਪਾਣੀ ਅੱਗ ਨੂੰ ਬੁਝਾ ਦਿੰਦੀ ਹੈ। ਪਰ ਸਮੁੰਦਰ ਦੀ ਅੱਗ ਉਸ ਪਾਣੀ ਨੂੰ ਪੀ ਜਾਂਦੀ ਹੈ। ਭਾਵ:- ਆਪ ਨੇ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਕਾਮ ਅੱਗ ਨੂੰ ਸ਼ਾਂਤ ਕਰ ਦਿੱਤਾ ਹੈ। ੧੨ ਸਵਾਮੀ! ਆਪ ਅਨੰਤਾਂ ਗੁਣਾਂ ਦੇ ਭਾਰ ਨਾਲ ਭਰਪੂਰ ਹੋ, ਇਨਾਂ ਵਜਨ ਦਿਲ ਵਿੱਚ ਧਾਰਨ ਕਰਕੇ ਜਨਮ, ਮਰਨ ਰੂਪੀ ਸਮੁੰਦਰ ਨੂੰ ਛੇਤੀ ਨਾਲ ਕੌਣ ਤੈਰ ਸਕਦਾ ਹੈ? ਫਰ ਇਸ ਵਿੱਚ ਕਿ ਅਚੰਭੇ ਵਾਲੀ ਗੱਲ ਹੈ ਕਿਉਂਕਿ ਮਹਾਂ ਪੁਰਸ਼ ਦਾ ਪ੍ਰਭਾਵ ਹੀ ਅਜਿਹਾ ਹੁੰਦਾ ਹੈ? (ਅਲੰਕਾਰ) ੧੩ ਵਿਭੁ ! ਜੇ ਤੁਸੀਂ ਕਰੋਧ ਨੂੰ ਪਹਿਲਾਂ ਨਸ਼ਟ ਕਰ ਦਿੱਤਾ, ਤਾਂ ਕਰਮ ਰੂਪੀ ਚੋਰਾਂ ਨੂੰ ਤੁਸਾਂ ਖਤਮ ਕੀਤਾ? ਇਸ ਵਿੱਚ ਸੋਚਣ ਵਾਲੀ ਕਿ ਗੱਲ ਹੈ। ਕਦੇ ਕਦੇ ਠੰਡੀ ਬਰਫੀਲੀ ਹਵਾ ਵੀ ਦਰਖਤਾਂ ਨੂੰ ਜਲਾ ਦਿੰਦਾ ਹੈ। ਭਾਵ:- ਜਿਵੇਂ ਠੰਡੀ ਬਰਫੀਲੀ ਹਵਾ, ਦਰਖਤਾਂ ਨੂੰ ਖਤਮ ਕਰ ਦਿੰਦੀ ਹੈ, ਉਸੇ ਪ੍ਰਕਾਰ ਆਪ ਦੇ ਕਰਮਾਂ ਦਾ ਖਾਤਮਾ ਕਰਨ ਦੀ ਗਲ ਅਜੀਬ ਨਹੀਂ। ੧੪ | ਹੇ ਜਿਨ! ਯੋਗੀ ਲੋਕ ਤੁਹਾਨੂੰ ਹਮੇਸ਼ਾ ਆਪਣੇ ਦਿਲ ਵਿੱਚ ਰੱਖ ਕੇ ਪਰਮਾਤਮਾ ਪਦ ਦੀ ਤਲਾਸ਼ ਕਰਦੇ ਹਨ। ਕਿਉਂਕਿ ਪੱਵਿਤਰ ਤੇ ਨਿਰਮਲ ਰੁੱਚ ਵਾਲੇ ਬੀਜ ਦਾ ਸਿਰੇ ਤੋਂ ਵੱਧ ਕੇ ਕਿਹੜਾ ਸਥਾਨ ਹੈ। ਭਾਵ:- ਜਿਵੇਂ ਬੀਜ ਉੱਗਣ ਦਾ ਪਤਾ ਉਸਦੇ ਉਪਰਲੇ ਹਿੱਸੇ ਤੋਂ ਲਗਦਾ ਹੈ। ਉਸੇ ਪ੍ਰਕਾਰ ਪਰਮਾਤਮਾ ਪਦ ਦਾ ਇੱਛੁਕ ਦਾ ਪਤਾ ਤੁਹਾਡੀ ਭਗਤੀ ਵਿੱਚ ਲੱਗੇ ਯੋਧਿਆਂ ਤੋਂ ਲੱਗਦਾ ਹੈ। Page #9 -------------------------------------------------------------------------- ________________ ੧੫ ਹੇ ਜਿਨੇਸ ! ਤੁਹਾਡੇ ਧਿਆਨ ਕਾਰਣ ਪੱਵਿਤਰ ਆਤਮਾਵਾਂ, ਪਲ ਵਿੱਚ ਹੀ ਸ਼ਰੀਰ ਛੱਡ ਕੇ ਪਰਮਾਤਮਾ ਅਵਸਥਾ ਪ੍ਰਾਪਤ ਕਰ ਲੈਂਦੀਆਂ ਹਨ। ਜਿਵੇਂ ਤੇਜ ਅੱਗ ਨਾਲ ਸੋਨਾ ਆਪਣਾ ਪੱਥਰ ਵਾਲਾ ਰੂਪ ਛੱਡ ਕੇ ਸੋਨਾ ਬਣਦਾ ਹੈ। ਭਾਵ:- ਪ੍ਰਭੂ ਉਪਾਸਨਾ ਨਾਲ ਕਰਮ ਮੈਲ ਸਹਿਜੇ ਝੜ ਜਾਂਦੀ ਹੈ। ੬ | ਹੇ ਜਿਨ! ਜਿਸ ਹਿਰਦੇ ਵਿੱਚ ਭਗਤ ਤੁਹਾਡਾ ਧਿਆਨ ਕਰਦੇ ਹਨ, ਹੈਰਾਨੀ ਹੈ ਕਿ ਤੁਸੀਂ ਉਸੇ ਸਰੀਰ ਦਾ ਨਸ਼ਟ ਕਰ ਦਿੰਦੇ ਹੋ। ਇਹ ਇਸ ਤਰ੍ਹਾਂ ਦੀ ਉਲਟੀ ਗਤੀ ਹੈ ਕੁੱਝ ਸਮਝ ਨਹੀਂ ਆਉਂਦਾ। ਇਹ ਠੀਕ ਹੀ ਹੈ ਕਿ ਵਿਚੋਲੇ ਹੀ ਝਗੜਾ ਨਿਬੇੜਦੇ ਹਨ। ਭਾਵ:- ਆਪ ਜੀਵ ਅਤੇ ਨਿਰਵਾਨ ਵਿਚਕਾਰ ਵਿਚੋਲੇ ਹੋ ਕਿਉਂਕਿ ਤੁਹਾਡਾ ਭਗਤ ਜਨਮ ਮਰਨ ਦੀ ਇੱਛਾ ਤੋਂ ਰਹਿਤ ਹੋ ਕੇ ਨਿਰਵਾਨ ਪ੍ਰਾਪਤ ਕਰਦਾ ਹੈ। ਤੁਹਾਡਾ ਉਪਦੇਸ਼ ਉਸਦੇ ਵਿਚੋਲਿਆਂ ਦਾ ਕੰਮ ਕਰਦਾ ਹੈ। ੧੭ ਹੇ ਜਿਨੇਂਦਰ ! ਮੁਨੀ ਲੋਕ ਆਤਮਾ ਨੂੰ ਤੁਹਾਡੇ ਨਾਲ ਭੇਦ ਰਹਿਤ ਹੋ ਕੇ ਜੋੜਦੇ ਹਨ ਅਤੇ ਪ੍ਰਭਾਵਸ਼ਾਲੀ ਬਣ ਜਾਂਦੇ ਹਨ। ਜਿਵੇਂ ਪਾਣੀ ਦਾ ਧਿਆਨ ਜੇ ਅਮ੍ਰਿਤ ਦੇ ਰੂਪ ਵਿੱਚ ਕੀਤਾ ਜਾਵੇ ਉਹ ਵੀ ਵਿਸ਼ ਨੂੰ ਦੂਰ ਕਰ ਦਿੰਦਾ ਹੈ। | ੧੮ ਪ੍ਰਭੂ ! ਹੋਰ ਦਰਸ਼ਨ (ਵਿਸ਼ਵਾਸਾਂ) ਦੇ ਲੋਕ ਨੇ, ਹਰਿ ਹਰ ਦੇ ਰੂਪ ਵਿੱਚ ਤੁਹਾਨੂੰ ਹੀ ਵੀਰਾਗੀ ਮਨ ਲਿਆ ਹੈ। ਜਿਵੇਂ ਪੀਲੀਆ ਦਾ ਰੋਗੀ ਸਫੈਦ ਸੰਖ ਨੂੰ ਭਿੰਨ ਭਿੰਨ ਰੰਗਾਂ ਨਾਲ ਵੇਖਦਾ ਹੈ। ਭਾਵ:- ਹਰਿ ਹਰ ਆਦਿ ਦੀ ਉਪਾਸਨਾ ਆਪ ਦੀ ਉਪਾਸਨਾ ਹੈ। Page #10 -------------------------------------------------------------------------- ________________ ੧੯ ਅਸ਼ਟ ਪ੍ਰਤੀਹਾਰੇ ਭਗਵਾਨ! ਥੁਹਾਡੇ ਧਰਮ ਉਪਦੇਸ਼ ਸਮੇਂ ਮਨੁੱਖ ਤਾਂ ਕਿ, ਇਹ ਅਸ਼ੋਕ ਦੱਰਖਤ ਵੀ ਸ਼ੋਕ (ਦੁੱਖ) ਰਹਿਤ ਹੋ ਜਾਂਦਾ ਹੈ। ਜਿਵੇਂ ਸੂਰਜ ਉਤਪਨ ਹੋਣ ਤੇ ਬਨਾਸਪਤੀ ਤੋਂ ਲੈ ਕੇ ਮਨੁੱਖ ਤੱਕ ਗਿਆਨ ਨੂੰ ਪ੍ਰਾਪਤ ਕਰ ਲੈਂਦੇ ਹਨ। ੨੦ ਵਿਭੂ! ਬੜੀ ਹੈਰਾਨੀ ਦੀ ਗੱਲ ਹੈ ਕਿ ਦੇਵਤਾਵਾਂ ਰਾਹੀਂ ਕੀਤੀ ਫੁੱਲਾਂ ਦੀ ਵਰਖਾ ਦੇ ਡੰਡੀ ਹੇਠ ਅਤੇ ਮੂੰਹ ਉੱਪਰ ਨੂੰ ਗਿਰਦੇ ਹਨ, ਜਦੋਂ ਕਿ ਹੋਣਾ ਉਲਟ ਚਾਹੀਦਾ ਹੈ। ਪਰ ਲਗਦਾ ਹੈ ਇਹ ਫੁੱਲ ਨਹੀਂ ਗਿਰ ਰਹੇ, ਦੇਵਤਿਆਂ ਦੇ ਕਰਮ ਝੜ ਰਹੇ ਹਨ, ਕਿਉਂਕਿ ਬੰਧਨਾ ਤਾਂ ਹੇਠਾਂ ਨੂੰ ਖਿਸਕਦੇ ਹਨ, ਕਦੀ ਉੱਪਰ ਨੂੰ ਉਭਰ ਨਹੀਂ ਸਕਦੇ। ਭਾਵ:- ਦੇਵਤੇ ਜੋ ਸਵਰਗ ਤੋਂ ਫੁੱਲ ਬਰਸਾਉਂਦੇ ਹਨ, ਉਨ੍ਹਾਂ ਦਾ ਮੂੰਹ ਉੱਪਰ ਨੂੰ ਹੁੰਦਾ ਹੈ ਤੇ ਡੰਡੀ ਹੇਠਾਂ ਨੂੰ ਹੁੰਦੀ ਹੈ। ਜਦਕਿ ਹਰ ਉੱਪਰ ਸੁਟਿਆ ਫੁੱਲ ਮੂੰਹ ਭਾਰ ਗਿਰਦਾ ਹੈ। ਇਹ ਅਚੰਭਾ, ਅਚਾਰਿਆ ਜੀ ਦੇ ਖਿਆਲ ਅਨੁਸਾਰ ਦੇਵਤਿਆਂ ਦੇ ਕਰਮ ਝਾੜਣ ਦਾ ਕਾਰਣ ਹੈ। ਕਿਉਂਕਿ ਦੇਵਤੇ ਫੱਲ ਵਰਸਾਕੇ ਤੀਰਥੰਕਰਾਂ ਪ੍ਰਤਿ ਭਗਤੀ ਭਾਵ ਪ੍ਰਗਟਾਉਂਦੇ ਹਨ। - ੨੧ ਵਿਭੂ! ਤੁਹਾਡੇ ਗੰਭੀਰ ਹਿਰਦੇ ਸਥਾਨ ਵਿੱਚ ਸਮੁੰਦਰ ਵਾਂਗ ਫੈਲਣ ਵਾਲੀ ਬਾਣੀ ਨੂੰ ਗਿਆਨੀ ਲੋਕ ਅੰਮ੍ਰਿਤ ਵੀ ਆਖਦੇ ਹਨ। ਇਸ ਕਾਰਨ ਪਰਮ ਵੈਰਾਗੀ, ਇਸ ਅੰਮ੍ਰਿਤ ਨੂੰ ਪੀ ਕੇ ਅਜਰ ਅਮਰ ਹੋ ਜਾਂਦੇ ਹਨ। ੨੨ ਹੇ ਸਵਾਮੀ! ਮੈਂ ਮੰਨਦਾ ਹਾਂ ਕਿ ਦੇਵਤਿਆਂ ਰਾਹੀਂ ਤੁਹਾਡੇ ਕੋਲ ਝੁਲਾਏ ਜਾ ਰਹੇ ਪੱਵਿਤਰ ਚਾਮਰਾਂ ਦਾ ਸਮੂਹ ਅਜਿਹਾ ਇਸ਼ਾਰਾ ਕਰ Page #11 -------------------------------------------------------------------------- ________________ ਰਿਹਾ ਹੈ ਕਿ ਆਪ ਜਿਹੇ ਮਹਾਨ ਮੁਨੀ ਨੂੰ ਨਮਸਕਾਰ ਕਰਨ ਵਾਲਾ ਪੁਰਸ਼, ਨਿਸ਼ਚੈ ਹੀ ਵਿਸ਼ੁੱਧ ਭਾਵਾਂ (ਵਿਚਾਰਾਂ) ਨੂੰ ਪ੍ਰਾਪਤ ਕਰਕੇ ਮੁਕਤੀ (ਮੋਕਸ਼) ਨੂੰ ਪ੍ਰਾਪਤ ਕਰਦਾ ਹੈ। ੨੩ ਹੇ ਸਿਆਮ (ਕਾਲੇ) ਰੰਗ ਵਾਲੇ ਭਗਵਾਨ! ਜਦੋਂ ਆਪ ਉਜਵਲ ਸੋਨੇ ਤੇ ਰਤਨਾਂ ਜੁੜੇ ਸਿੰਘਾਸਨ ਤੇ ਬੈਠ ਕੇ ਗੰਭੀਰ ਉਪਦੇਸ਼ ਦੇਣਾ ਸ਼ੁਰੂ ਕਰਦੇ ਹੋ, ਤਾਂ ਮਨ ਰੂਪੀ ਸੁੰਦਰ ਮੋਰ ਆਪ ਨੂੰ ਇਸ ਪ੍ਰਕਾਰ ਵੇਖਦੇ ਹਨ, ਜਿਵੇਂ ਸੋਨੇ ਦੇ ਮੇਰੁ ਪਰਵਤ ਦੀ ਉੱਚੀ ਚੋਟੀ ਉੱਪਰ ਬਾਰਸ਼ ਦੇ ਸਮੇਂ ਗਰਜਦੇ ਬਦਲ ਸਮਝਦੇ ਹਨ। ਭਾਵ:- ਭਗਵਾਨ ਪਾਰਸ਼ਨਾਥ ਦੇ ਸਰੀਰ ਦਾ ਰੰਗ ਕਾਲਾ ਹੈ। ਅਚਾਰਿਆ ਨੇ ਉਨ੍ਹਾਂ ਦੇ ਰੰਗ ਦੀ ਤੁਲਨਾ ਮੇਰੂ ਪਰਬਤ ਨਾਲ ਕੀਤੀ ਹੈ, ਜੋ ਸੋਨੇ ਦਾ ਬਣਿਆ ਹੋਇਆ ਹੈ, ਉਸਦੀ ਉੱਪਰਲੀ ਚੋਟੀ ਪਿਛੇ ਜਿਵੇਂ ਬੱਦਲ ਸ਼ੋਭਦੇ ਹਨ ਉਸ ਪ੍ਰਕਾਰ ਰਤਨਾਂ ਨਾਲ ਜੁੜੇ ਸੋਨੇ ਦੇ ਸਿੰਘਾਸ਼ਨ ਤੇ ਭਗਵਾਨ ਦਾ ਸ਼ਰੀਰ ਸ਼ੋਭਾ ਪਾਂਦਾ ਹੈ। ੨੪ ਪ੍ਰਭੂ ! ਥੁਹਾਡਾ ਪੱਵਿਤਰ ਸ਼ਰੀਰ ਦੇ ਉੱਪਰ ਨੂੰ ਜਾਂਦਾ ਆਭਾ ਮੰਡਲ, ਆਪਣੇ ਪ੍ਰਕਾਸ਼ ਰਾਹੀਂ ਅਸ਼ੋਕ ਦਰਖਤ ਦੇ ਪੱਤੀਆਂ ਦੀ ਛਾਂ ਨੂੰ ਖਤਮ ਕਰ ਦਿੰਦਾ ਹੈ, ਤਾਂ ਫੇਰ ਵੀਰਾਗ ਭਗਵਾਨ! ਅਜਿਹਾ ਕਿਹੜਾ ਜਾਣਕਾਰ ਪ੍ਰਾਣੀ ਹੈ, ਜੋ ਤੁਹਾਡੇ ਕੋਲ ਆ ਕੇ ਰਾਗ ਰਹਿਤ ਨਾ ਹੋ ਜਾਵੇ? ਭਾਵ:- ਜਦ ਅਸ਼ੋਕ ਦਰਖਤ ਦੇ ਪੱਤੇ ਭਗਵਾਨ ਦੇ ਆਭਾ ਮੰਡਲ ਤੋਂ ਪ੍ਰਭਾਵਤ ਹਾਨ ਤਾਂ ਗਿਆਨਵਾਨ ਮਨੁੱਖ ਕਿਉਂ ਨਾ ਭਗਵਾਨ ਜਿਹਾ ਵੀਰਾਗੀ ਬਣੇਗਾ। Page #12 -------------------------------------------------------------------------- ________________ ੨੫ ਹੇ ਦੇਵ! ਜਾਪਦਾ ਹੈ ਕਿ ਅਕਾਸ਼ ਵਿੱਚ ਦੇਵਤਿਆਂ ਰਾਹੀਂ ਚੰਹੁ ਪਾਸੇ ਕੀਤਾ ਬਾਜੇਆਂ ਦਾ ਸ਼ੋਰ ਤਿੰਨ ਲੋਕਾਂ ਦੇ ਲੋਕਾਂ ਨੂੰ ਆਖ ਰਿਹਾ ਹੈ, ਹੇ ਸਜਨੋ! ਪ੍ਰਮਾਦ (ਅਣਗਹਿਲੀ) ਛੱਡ ਕੇ, ਇਸ ਨਿਵਰਤੀ ਪੂਰੀ ਮਾਰਗ ਦੇ ਸਾਰਥਵਾਹ (ਵਿਊਪਾਰੀਆਂ) ਦੇ ਸਰਦਾਰ ਦੀ ਸ਼ਰਨ ਹਿਣ ਕਰੋ। ੨੬ ਹੇ ਨਾਥ! ਤੁਸੀਂ ਜਦ ਤੋਂ ਇਸ ਲੋਕ ਨੂੰ ਪ੍ਰਕਾਸ਼ਿਤ ਕੀਤਾ ਹੈ, ਤੱਦ ਤੋਂ ਤਾਰੀਆਂ ਸਮੇਤ ਬੇਚਾਰਾ ਚੰਦਰਮਾਂ ਅਧਿਕਾਰ ਰਹਿਤ ਹੋ ਗਿਆ ਹੈ। ਵਿਭੂ !ਕਤਾ ਸਮੂਹ ਨਾਲ ਘਿਰੇ ਇਹ ਤਿੰਨ ਛੱਤਰ ਵਿਖਾਈ ਦੇ ਰਹੇ ਹਨ। ਇਹ ਛਤਰ ਨਹੀਂ ਜਾਪਦਾ ਹੈ - ਇਹ ਚੰਦਰਮਾ ਦੇ ਵਿਆਜ ਦੇ ਤਿੰਨ ਸਰੀਰ ਹੀ ਆਪ ਦੀ ਸੇਵਾ ਕਰ ਰਹੇ ਹਨ। ੨੭ ਭਗਵਾਨ! ਜਦ ਤੁਸੀਂ ਚੰਹੁ ਪਾਸੇ ਬਣੇ ਹੋਏ ਸੋਨੇ, ਚਾਂਦੀ ਅਤੇ ਰਤਨਾ ਦੀ ਕੰਧਾਂ ਵਾਲੇ ਸਮੋਸਰਨ (ਧਰਮ ਸਭਾ) ਵਿੱਚ ਵਿਰਾਜਦੇ ਹੋ ਤਾਂ ਲਗਦਾ ਹੈ ਕਿ ਤਿੰਨ ਲੋਕ ਵਿੱਚ ਇਹ ਤੁਹਾਡੀ ਜਾਤੀ, ਪ੍ਰਤਾਪ ਅਤੇ ਯਸ਼ ਫੈਲਣ ਤੋਂ ਬਾਅਦ ਸਮੋਸਰਨ ਵਿੱਚ ਇੱਕਠੇ ਹੋ ਗਏ ਹਨ। ਭਾਵ:- ਤਿੰਨ ਲੋਕਾਂ ਦੀ ਭਾਂਤੀ ਪ੍ਰਤਾਪ ਤੇ ਯਸ਼ ਭਗਵਾਨ ਦੇ ਸ਼ਰੀਰ ਦਾ ਰੂਪ ਧਾਰਨ ਕਰਕੇ ਸਮੋਸਰਨ ਵਿੱਚ ਆ ਗਏ ਹਨ। ੨੮ ਹੈ ਜਿਨ! ਸੁਰੇਦਰਾਂ ਦੇ ਰਤਨਾਂ ਨਾਲ ਜੁੜੇ ਮੁਕਟਾਂ ਦਾ ਸਹਾਰਾ ਛੱਡ ਕੇ ਇਹ ਦਿਵ ਹਾਰ ਤੁਹਾਡੇ ਚਰਨਾਂ ਦਾ ਆਸਰਾ ਹਿਣ ਕਰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਤੁਹਾਡਾ ਸਹਾਰਾ ਪਾ ਕੇ ਉਹ ਦੇਵਤਿਆਂ ਦਾ ਸਹਾਰਾ ਨਹੀਂ ਚਾਹੁੰਦੇ? Page #13 -------------------------------------------------------------------------- ________________ ੨੯ ਹੇ ਨਾਥ! ਸੰਸਾਰ ਸਮੁੰਦਰ ਤੋਂ ਕਿਨਾਰਾ ਕਰਕੇ ਵੀ ਆਪ ਆਪਣੇ ਭਗਤਾਂ ਨੂੰ ਜਨਮ ਰੂਪੀ ਸਮੁੰਦਰ ਪਾਰ ਕਰਦੇ ਹੋ, ਕਿਉਂਕਿ ਤੁਸੀਂ ਮਿੱਟੀ ਦੇ ਘੜੇ ਹੋ। ਜਿਵੇਂ ਘੜਾ ਉਲਟਾ ਹੋ ਕੇ ਲੋਕਾਂ ਨੂੰ ਨਦੀ ਦੇ ਪਾਰ ਲਗਾਉਂਦਾ ਹੈ। ਉਸੇ ਪ੍ਰਕਾਰ ਆਪ ਹੋ। ਪਰ ਹੈਰਾਨੀ ਇਸ ਗੱਲ ਦੀ ਕਿ ਆਪ ਤਾਂ ਕਰਮਾਂ ਦੇ ਫੁੱਲ ਤੋਂ ਮੁਕਤ ਹੋ ਜਦਕਿ ਘੜੇ ਵਿੱਚ ਅਜਿਹਾ ਗੁਣ ਨਹੀਂ? ਇਹ ਘੜੇ ਵਾਲੀ ਗੱਲ ਕਿਵੇਂ ਆਪ ਕਰਦੇ ਹੋ? ਭਾਵ:- ਇਥੇ ਭਗਵਾਨ ਦੀ ਤੁਲਨਾ ਘੜੇ ਨਾਲ ਇਸ ਲਈ ਕੀਤੀ ਗਈ ਹੈ ਕਿ ਭਗਵਾਨ ਸੰਸਾਰ ਦੇ ਕੀਚੜ ਵਿੱਚ ਪ੍ਰਾਣੀਆਂ ਨੂੰ ਸੰਸਾਰ ਰੂਪੀ ਸਮੁੰਦਰ ਪਾਰ ਕਰਨ ਵਿੱਚ ਘੜੇ ਦੀ ਤਰ੍ਹਾਂ ਮਦਦ ਕਰਦੇ ਹਨ। ३० ਹੇ ਜਨ ਪਾਲਕ ! ਤੁਸੀਂ ਸੰਸਾਰ ਦੇ ਈਸ਼ਵਰ ਹੋ ਕੇ ਵੀ ਪ੍ਰਾਪਤ ਨਹੀਂ ਹੁੰਦੇ। (ਇਥੇ ਭਗਵਾਨ ਨੂੰ ਵਿਸ਼ਵ ਦਾ ਸਵਾਮੀ ਆਖ ਕੇ ਦਰਿਦਰੀ ਬਣਾਇਆ ਗਿਆ ਹੈ) ਆਪ ਅਖਰਾਂ (ਸੱਵਰ ਵਿਅੰਜਨ), ਸੁਭਾਵ ਵਾਲੇ ਹੋ ਕੇ ਵੀ ਅਖਰਾਂ ਅਤੇ ਲਿਪਿ ਤੋਂ ਰਹਿਤ ਹੋ। ਹੇ ਈਸ਼! ਤੁਸੀਂ ਅਗਿਆਨੀਆਂ ਦੇ ਰੱਖਿਅਕ ਹੋ। ਫੇਰ ਵੀ ਤੁਹਾਡੇ ਵਿੱਚ ਸੰਸਾਰ ਦੇ ਵਿਕਾਸ ਲਈ ਖਾਸ ਗਿਆਨ ਪੈਦਾ ਹੁੰਦਾ ਰਹਿੰਦਾ ਹੈ? ਭਾਵ:- ਕੋਈ ਵੀ ਅੱਖਰ ਜਾਂ ਲਿਪਿ ਭਗਵਾਨ ਨੂੰ ਬੰਨ ਨਹੀਂ ਸਕਦੀ? ३१ ਹੇ ਪ੍ਰਭੂ! ਕਰੋਧੀ ਹੋਇਆ ਕਮੱਠ ਰਾਖਸ਼ ਨੇ ਅਕਾਸ਼ ਵਿੱਚ ਜਦ ਹਨੇਰੀ ਵਰਸਾਈ, ਤਾਂ ਤੁਹਾਡੇ ਤੇ ਉਸ ਹਨੇਰੀ ਦੀ ਛਾਂ ਵੀ ਨਾ ਪੈ ਸਕੀ। ਇਸ ਕਾਰਨ ਹੇ ਨਾਥ! ਉਹ ਦੁਖੀ ਹੋਇਆ ਦੁਸ਼ਟ ਕਮੱਠ ਉਸ ਹਨੇਰੀ ਵਿੱਚ ਖੁੱਦ ਹੀ ਅਲੋਪ ਹੋ ਗਿਆ। Page #14 -------------------------------------------------------------------------- ________________ ਭਾਵ:- ਪਿੱਛਲੇ ਜਨਮ ਦੇ ਵੈਰੀ ਕੱਮ ਦੇ ਕਸ਼ਟ ਭਗਵਾਨ ਤੇ ਕੋਈ ਅਸਰ ਨਾ ਕਰ ਸਕੇ। ३२ ਹੇ ਵਿਭੁ ! ਘਰਜਦੇ ਬੱਦਲਾਂ ਦੇ ਅਪਾਰ ਸਮੂਹ, ਭਿਆਨਕ ਬਿਜਲੀ ਘੋਰ ਬਰਖਾ ਉਸ ਦੁਸ਼ਟ ਆਤਮਾ ਕਮੱਠ ਨੇ ਆਪ ਉੱਪਰ ਬਰਸਾਈ, ਜਿਸ ਕਾਰਨ ਆਪ ਦੇ ਚਹੁੰ ਪਾਸੇ ਪਾਣੀ ਹੀ ਪਾਣੀ ਹੋ ਗਿਆ। ਪਰ ਇਸ ਵਿੱਚ ਆਪ ਦਾ ਕੁੱਝ ਨਹੀਂ ਵਿਗੜਿਆ, ਹਾਂ ਉਸ ਕਮੱਠ ਦਾ ਸਭ ਕੁੱਝ ਵਿਗੜ ਗਿਆ। ਭਾਵ:- ਅਜਿਹਾ ਪਾਪ ਕਰਨ ਕਾਰਨ ਕਮੱਠ ਨੇ ਕਰਮਾਂ ਦਾ ਸੰਗ੍ਰਹਿ ਕੀਤਾ, ਜੋ ਉਸ ਨੂੰ ਦੁੱਖਾਂ ਦੇ ਕਾਰਨ ਜਨਮ, ਜਰਾ ਅਤੇ ਸਰੀਰਕ ਦੁੱਖ ਵਿਚ ਭਟਕਾਵੇਗਾ। ੩੩ ਭਗਵਾਨ! ਕਮੱਠ ਰਾਖਸ਼ ਨੇ ਵਿਖਰੇ ਬਾਲ, ਬਦਸ਼ਕਲ ਅਕਾਰ, ਮਨੁੱਖ ਦੇ ਸਿਰਾਂ ਦੀ ਮਾਲਾ ਪਹਿਨਕੇ, ਮੂੰਹ ਵਿੱਚੋਂ ਅੱਗ ਛੱਡਕੇ, ਭੂਤ ਪ੍ਰੇਤਾਂ ਦੀ ਸਮੂਹ, ਸਭ ਰੂਪ ਆਪ ਪਾਸ ਭੇਜੇ ! ਫੇਰ ਭਗਵਾਨ! ਇਹ ਸਭ ਗੱਲ ਉਸ ਦੇ ਦੁੱਖ ਦਾ ਕਰਨ ਹੀ ਬਣਿਆ। (ਭਗਵਾਨ ਦਾ ਕੁੱਝ ਨਾ ਵਿਗੜਿਆ) ਹੇ ਪ੍ਰਭੁ ! ਜਿਸ ਧਰਤੀ ਤੇ ਜੋ ਮਨੁੱਖ ਆਪ ਦਾ ਧਿਆਨ ਕਰਨ ਵਾਲੇ, ਭਗਤੀ ਕਰਨ ਵਾਲੇ, ਸੁੰਦਰ ਦੇਹ ਵਾਲੇ, ਦੁਨੀਆ ਦੇ ਸਾਰੇ ਕੰਮ ਛੱਡਕੇ, ਤਿੰਨ ਕਾਲ ਵਿਧੀ ਅਨੁਸਾਰ ਆਪਦੇ ਚਰਨ ਦਾ ਧਿਆਨ ਕਰਦੇ ਹਨ। ਉਹ ਹੀ ਧਨ ਹੀ ਹਨ ਉਨ੍ਹਾਂ ਦਾ ਜਨਮ ਸਾਰਥਕ ਹੈ। ਭਾਵ:- ਇਥੇ ਅਚਾਰਿਆ ਜੀ ਨੇ ਪ੍ਰਭੂ ਭਗਤਾਂ ਦੇ ਗੁਣ ਤੇ ਸਤੂਤੀ ਕੀਤੀ ਹੈ। Page #15 -------------------------------------------------------------------------- ________________ ੩੫ ਹੇ ਮੁਨੀਸ਼ ! ਇਸ ਜਨਮ ਮਰਨ ਰੂਪੀ ਸੰਸਾਰ ਸਮੁੰਦਰ ਸੰਬਧੀ (ਗਿਆਨ ਦੀ) ਕੋਈ ਵੀ ਗੱਲ ਮੇਰੇ ਕੰਨ ਵਿੱਚ ਨਹੀਂ ਪਈ, ਅਜਿਹਾ ਮੈਂ ਮੰਨਦਾ ਹਾਂ। ਜੇ ਤੁਹਾਡਾ ਪੱਵਿਤਰ ਗੋਤਰ ਆਦਿ ਦੀ ਗੱਲ ਮੈਂ ਸੁਣੀ ਹੁੰਦੀ, ਤਾਂ ਅੱਜ ਵਿਪਦਾ ਰੂਪੀ ਸੱਪਨੀ ਮੈਨੂੰ ਕਿਉਂ ਘੇਰਦੀ? | ਭਾਵ:- ਭਗਵਾਨ ਦਾ ਨਾਂ ਲੈਣਾ ਤਾਂ ਬਹੁਤ ਬੜੀ ਗੱਲ ਹੈ ਉਨ੍ਹਾਂ ਦਾ ਗੋਤ ਆਦਿ ਸੁਨਣ ਨਾਲ ਸੰਸਾਰ ਦੇ ਹਰ ਪ੍ਰਕਾਰ ਦੇ ਦੁੱਖਾਂ ਰੂਪੀ ਸੱਪ ਨਹੀਂ ਡਸਦੇ। ੩੬ ਹੇ ਦੇਵ! ਤੁਹਾਡੇ ਦੋ ਚਰਨ ਕਮਲ ਮਨ ਭਾਉਂਦਾ ਦਾਨ ਦੇਣ ਦੀ ਸ਼ਕਤੀ ਰੱਖਦੇ ਹਨ। ਅਜਿਹਾ ਮੈਂ ਮੰਨਦਾ ਹਾਂ। ਮੈਂ ਇਨ੍ਹਾਂ ਦੀ ਪਿਛਲੇ ਜਨਮਾਂ ਵਿੱਚ ਸੇਵਾ ਨਹੀਂ ਕੀਤੀ। ਹੇ ਮੁਨੀਸ਼ ! ਇਹੋ ਕਾਰਨ ਹੈ ਕਿ ਮੈਂ ਇਸ ਜਨਮ ਵਿੱਚ ਬੁਰੇ ਜਨਮਾਂ ਦਾ ਘਰ ਬਣ ਗਿਆ ਹਾਂ। ਭਾਵ:- ਪ੍ਰਭੂ ਦੇ ਚਰਨਾਂ ਦਾ ਧਿਆਨ ਕਰਨ ਵਾਲੀਆਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਅਚਾਰਿਆ ਨੇ ਪ੍ਰਭੂ ਦੀ ਪਿੱਛਲੇ ਜਨਮਾਂ ਵਿੱਚ ਭਗਤੀ ਨਹੀਂ ਕੀਤੀ, ਸਿੱਟੇ ਵਜੋਂ ਉਹ ਵੀ ਜਨਮ ਮਰਨ ਦੇ ਚੱਕਰਾਂ ਵਿੱਚ ਫਸ ਗਏ ਹਨ। ਇੱਥੇ ਪ੍ਰਭੂ ਚਰਨਾ ਦੀ ਸਤੁਤੀ ਹੈ। ਪਹਿਲਾਂ ਭਗਤੀ ਨਾ ਕਰਨ ਦਾ ਪਛਤਾਵਾ ਹੈ। ੩੭ ਹੇ ਵਿਭੂ ! ਮੇਰੇ ਇਸ ਮੋਹ ਦੇ ਹਨੇਰੇ ਵਿੱਚ ਚੱਕੇ ਨੇਤਰਾਂ ਨੇ, ਪਹਿਲਾਂ ਆਪ ਦੇ ਦਰਸ਼ਨ ਇਕ ਵਾਰ ਵੀ ਨਾ ਕੀਤੇ, ਨਹੀਂ ਤਾਂ ਮੇਰੀ ਦਿਲ ਨੂੰ ਛੇਕਨ ਵਾਲੀ ਹਾਲਤ ਕਿਉਂ ਹੁੰਦੀ? ਤੇਜੀ ਨਾਲ ਅੱਗੇ ਵਧਨ ਵਾਲੇ ਅਨਰਥੋਂ ਮੈਨੂੰ ਕਿਉਂ ਸਤਾਉਂਦੇ। ਭਾਵ:- ਪ੍ਰਭੂ ਦੇ ਦਰਸ਼ਨ ਕਰਨ ਵਾਲੇ ਨੂੰ ਕੋਈ ਵੀ ਦੁੱਖ ਨਹੀਂ। Page #16 -------------------------------------------------------------------------- ________________ ३८ ਹੇ ਜਨਬਾਂਧਵ! ਜਾਪਦਾ ਹੈ ਮੈਂ ਆਪਨੂੰ ਸੁਣਿਆ ਵੀ ਹੈ ਅਤੇ ਪੂਜਾ ਵੀ ਕੀਤੀ ਹੈ। ਫੇਰ ਵੀ ਜਾਪਦਾ ਹੈ ਕਿ ਮੈਂ ਆਪ ਨੂੰ ਭਗਤੀ ਪੂਰਵਕ ਦਿਲ ਵਿੱਚ ਧਾਰਨ ਨਹੀਂ ਕੀਤਾ, ਇਹੋ ਕਾਰਨ ਹੈ ਮੈਂ ਦੁੱਖਾਂ ਦਾ ਘਰ ਹਾਂ। ਮੇਰੀ ਭਾਵ ਸੁੰਨ (ਰਾਗਵੇਸ਼ ਰਹਿਤ) ਭਗਤੀ ਵੀ ਸਫਲ ਨਹੀਂ ਹੋ ਰਹੀ ੩੯ ਹੇ ਨਾਥ! ਤੁਸੀਂ ਦੁੱਖੀਆਂ ਦਾ ਸਹਾਰਾ ਹੋ। ਹੇ ਬੇ-ਆਸਰੀਆਂ ਦਾ ਆਸਰਾ! ਹੇ ਕਰੁਣਾ ਦੇ ਪੱਵਿਤਰ ਤੀਰਥ! ਪੱਵਿਤਰ ਆਤਮਾਂ ਵਿੱਚੋਂ ਸਰੇਸ਼ਟ ! ਹੇ ਮਹੇਸ਼ ! ਮੇਰੀ ਭਗਤੀ ਨੂੰ ਵੇਖ ਕੇ, ਦਿਆਲਤਾ ਕਰੋ। ਦੁੱਖ ਰੂਪੀ ਬੂਟੇ ਦਾ ਨਾਸ਼ ਕਰੋ। 80 ਅਪਾਰ ਸ਼ਕਤੀਆਂ ਦੇ ਆਸਰੇ। ਬੇਆਸਰੀਆਂ ਦੇ ਸਹਾਰੇ, ਦੁਸਮਨਾਂ ਦਾ ਖਾਤਮਾ ਕਰਨ ਵਾਲੇ, ਤੁਹਾਡੇ ਚਰਨ ਪਦਮ (ਕਮਲ) ਦੀ ਭਗਤੀ ਤੋਂ ਜੋ ਮੈਂ ਰਹਿਤ ਹਾਂ ਤਾਂ ਸਮਝ ਲਵੋ ਹੇ ਸੰਸਾਰ ਪੱਵਿਤਰ ਕਿ ਮੈਂ ਮਰ ਚੁੱਕਿਆ ਹਾਂ। ਭਾਵ: ਉਪਰੋਕਤ ਸ਼ਲੋਕਾਂ ਵਿੱਚ ਭਗਵਾਨ ਦੀ ਗੁਣਾਂ ਨਾਲ ਸਤੂਤੀ ਕਰਕੇ ਭਗਤੀ ਅਤੇ ਭਗਵਾਨ ਦੀ ਮਹਿਮਾਂ ਦਰਸਾਈ ਗਈ ਹੈ। ੪੧ ਹੇ ਦੇਵਿੰਦਰਾ ਦੇ ਭਗਵਾਨ। ਸਾਰੀਆਂ ਵਸਤਾਂ ਦੇ ਜਾਨਕਾਰ ! ਸੰਸਾਰ ਦੇ ਤਾਰਕ! ਹੇ ਵਿਭੂ! ਤਿੰਨ ਲੋਕਾਂ ਨਾਥ! ਹੇ ਦਿਆਲੂ ! ਡਰ ਰੂਪੀ ਸਮੁੰਦਰਾਂ ਦਾ ਕਸ਼ਟ ਸਹਿੰਦੇ ਰਿਹਾ ਹਾਂ ਅੱਜ ਮੇਰੀ ਰੱਖਿਆ ਕਰਕੇ ਮੈਨੂੰ ਪੱਵਿਤਰ ਬਨਾਵੋ। (ਕਿਉਂਕਿ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ) Page #17 -------------------------------------------------------------------------- ________________ ਭਾਵ:- ਸੰਸਾਰ ਰੂਪੀ ਸਮੁੰਦਰ ਦੀ ਗੰਦਗੀ ਵਿੱਚ ਫਸੇ ਜੀਵ ਨੂੰ ਭਗਵਾਨ ਆਪਣੇ ਜਿਹਾ ਬਣਾ ਸਕਦੇ ਹਨ। ਇਹੋ ਵੀਰਾਗ ਭਗਵਾਨ ਦੀ ਭਗਤੀ ਦਾ ਫੱਲ ਹੈ। 42 ਹੇ ਨਾਥ ! ਜੇ ਤੁਹਾਡੇ ਚਰਨ ਕਮਲ ਦੀ ਭਗਤੀ ਦਾ ਕੋਈ ਫੱਲ ਹੈ, ਤਾਂ ਹੈ ਆਸਰਾ ਦੇਣ ਵਾਲੇ - ਮੈਂ ਵੀ ਤੁਹਾਡੀ ਸ਼ਰਨ ਲੈਣ ਵਾਲਾ ਹਾਂ, ਮੇਰੀ ਪ੍ਰਾਥਨਾ ਹੈ ਕਿ ਆਪ ਮੇਰੇ ਇਸ ਜਨਮ ਅਤੇ ਅੱਗਲੇ ਜਨਮ ਵਿੱਚ ਵੀ ਸਵਾਮੀ ਬਣੋ। ਭਾਵ:- ਭਗਤ ਚਾਹੁੰਦਾ ਹੈ ਕਿ ਭਗਵਾਨ ਦੀ ਭਗਤੀ ਉਦੋਂ ਤੱਕ ਚਲਦੀ ਰਹੇ ਜਦੋਂ ਤੱਕ ਭਗਤ ਖੁਦ ਭਗਵਾਨ ਨਹੀਂ ਬਣ ਜਾਂਦਾ। 43 ਹੇ ਜਿਨੇਸ਼ਵਰ ! ਹੇ ਵਿਭੂ ! ਲੋਕਾਂ ਦੀਆਂ ਅੱਖਾਂ ਨੂੰ ਚੰਦਰਮਾਂ ਦੀ ਤਰ੍ਹਾਂ ਖਿੱਚਣ ਵਾਲੇ। ਹੇ ਪ੍ਰਭੂ ! ਸਥਿਰ ਬੁੱਧੀ ਵਾਲੇ, ਪੱਵਿਤਰ ਤੇ ਨਿਰਮਲ ਮੁੱਖ ਨੂੰ ਸਾਹਮਣੇ ਰੱਖਕੇ ਤੁਹਾਡੀ ਸਤੂਤੀ ਕਰਦੇ ਹਨ। 44 ਹੇ ਲੋਕਾਂ ਦੀ ਅੱਖਾਂ ਦੇ ਕੁਮੁਦ) ਚੰਦਰਮਾਂ (ਅਚਾਰਿਆ ਸਿਧਸੈਨ) ਅਜਿਹੇ ਪ੍ਰਭਾਵਿਕ ਸਲੋਕ ਰਚਕੇ, ਸਵਰਗਾਂ ਦਾ ਸੁੱਖ ਭੋਗ ਕੇ ਸਾਰੇ ਕਰਮਾਂ ਦਾ ਸੁੱਖ ਭੋਗ ਕੇ, ਸਾਰੇ ਕਰਮਾਂ ਦਾ ਨਾਸ਼ ਕਰਕੇ, ਮੁਕਤੀ ਛੇਤੀ ਹਾਸਲ ਕਰਦੇ ਹਨ।