Page #1
--------------------------------------------------------------------------
________________
ਦਾਦਾ ਭਗਵਾਨ ਪ੍ਰਪਿਤ
ਭੁਗਤੇ ਉਸੇ ਦੀ ਭੁੱਲ
ਸਾਨੂੰ ਜੋ ਕੁੱਝ ਵੀ ਭੁਗਤਣਾ ਪੈਂਦਾ ਹੈ, ਉਹ ਸਾਡੀ ਹੀ ਭੁੱਲ ਦਾ ਪਰਿਣਾਮ ਹੈ।
Punjabi
Page #2
--------------------------------------------------------------------------
________________
ਦ
ਦਾਦਾ ਭਗਵਾਨ ਰੂਪਿਤ
ਭੁਗਤੇ ਉਸੇ ਦੀ ਭੁੱਲ
ਸੰਕਲਨ: ਡਾ. ਨੀਰੂਭੈਣ ਅਮੀਨ
ਅਨੁਵਾਦ: ਮਹਾਤਮਾਗਣ
Page #3
--------------------------------------------------------------------------
________________
ਪ੍ਰਕਾਸ਼ਕ:
ਪਹਿਲਾ ਸੰਸਕਰਣ
ਭਾਵ ਮੁੱਲ
ਦਵ ਮੁੱਲ
ਮੁਦਕ
:
:
ਸ਼੍ਰੀ ਅਜੀਤ ਸੀ.ਪਟੇਲ
ਦਾਦਾ ਭਗਵਾਨ ਅਰਾਧਨਾ ਸਟ,
‘ਦਾਦਾ ਦਰਸ਼ਨ`, 5, ਮਮਤਾਪਾਰਕ ਸੁਸਾਇਟੀ,
ਨਵਗੁਜਰਾਤ ਕਾਲਜ ਦੇ ਪਿੱਛੇ,
ਉਸਮਾਨਪੁਰਾ, ਅਹਿਮਦਾਬਾਦ- 380014, ਗੁਜਰਾਤ ਫੋਨ: (079) 39830100
All Rights reserved - Deepakbhai Desai Trimandir, Simandhar City, Ahmedabad-Kalol Highway, Post - Adalaj,
Dist-Gandhinagar- 38242, Gujarat, India.
No part of this book may be used or reproduced in any manner whatsoever without written permission from the holder of the copyright
:
ਕਾਪੀਆਂ 1,000
ਨਵੰਬਰ,
‘ਪਰਮ ਵਿਨੈ’ ਅਤੇ
‘ਮੈਂ ਕੁੱਝ ਵੀ ਨਹੀਂ ਜਾਣਦਾ', ਇਹ ਭਾਵ!
15 ਰੁਪਏ
ਅੰਬਾ ਆਫਸੈੱਟ
B - 99, ਇਲੈਕਟ੍ਰੌਨੀਕਸ GIDC ਕ - 6 ਰੋਡ, ਸੈਕਟਰ - 25
ਗਾਂਧੀਨਗਰ - 382044 ਫੋਨ: (079) 39830341
2018
Amba Offset
B - 99, Electronics GIDC K-6 Road, Sector - 25 Gandhinagar - 382044
-
Phone : (079) 39830341
Page #4
--------------------------------------------------------------------------
________________
ਊਮੰਤਰ
વર્તમાનતીર્થકર શ્રીસીમંધરસ્વામી
ਨਮੋ ਵੀਰਾਗਾਯ
ਨਮੋ ਅਰਿਹੰਤਾਣਮ
ਨਮੋ ਸਿੱਧਾਣਮ ਨਮੋ ਆਯੁਰਿਯਾਣਮ
ਨਮੋ ਊਝਾਯਾਣਮ
ਨਮੋ ਲੋਏ ਸਵੂ ਸਾਹੂਣੰਮ ਐਸੋ ਪੰਚ ਨੰਮੁਕਾਰੋ ਸਟੁ ਪਾਵਪਣਾਸਣੋ
ਮੰਗਲਾਣਮ ‘ਚ ਸਵੈਸਿਮ | ਪੜ੍ਹਮੰ ਹਵਈ ਮੰਗਲਮ!! (2) ਓਮ ਨਮੋ ਭਗਵਤੇ ਵਾਸੂਦੇਵਾਯ!! (2) ਓਮ ਨਮ: ਸ਼ਿਵਾਯ!! (3)
ਜੈ ਸੱਚਿਦਾਨੰਦ
Page #5
--------------------------------------------------------------------------
________________
‘ਦਾਦਾ ਭਗਵਾਨ ਕੌਣ ? ਜੂਨ 1958 ਦੀ ਇੱਕ ਸ਼ਾਮ ਦਾ ਕਰੀਬ 6 ਵਜੇ ਦਾ ਸਮਾਂ, ਭੀੜ ਨਾਲ ਭਰਿਆ ਸੁਰਤ ਸ਼ਹਿਰ ਦਾ ਰੇਲਵੇ ਸਟੇਸ਼ਨ, ਪਲੇਟਫਾਰਮ ਨੰ: 3 ਦੀ ਬੈਂਚ ਤੇ ਬੈਠੇ ਸ੍ਰੀ ਅੰਬਾਲਾਲ ਮੁਲਜੀ ਭਾਈ ਪਟੇਲ ਰੂਪੀ ਦੇਹਮੰਦਰ ਵਿੱਚ ਕੁਦਰਤੀ ਰੂਪ ਨਾਲ, ਅਮ ਰੂਪ ਵਿੱਚ, ਕਈ ਜਨਮਾਂ ਤੋਂ ਪ੍ਰਗਟ ਹੋਣ ਲਈ ਵਿਆਕੁਲ ‘ਦਾਦਾ ਭਗਵਾਨ ਪੂਰਨ ਰੂਪ ਵਿੱਚ ਪ੍ਰਗਟ ਹੋਏ। ਅਤੇ ਕੁਦਰਤ ਨੇ ਸਿਰਜਿਆ ਅਧਿਆਤਮ ਦਾ ਅਦਭੁਤ ਅਚੰਬਾ। ਇੱਕ ਹੀ ਘੰਟੇ ਵਿੱਚ ਉਹਨਾਂ ਨੂੰ ਵਿਸ਼ਵ ਦਰਸ਼ਨ ਹੋਇਆ। ਮੈਂ ਕੌਣ ? ਭਗਵਾਨ ਕੌਣ ? ਜਗਤ ਕੌਣ ਚਲਾਉਂਦਾ ਹੈ ? ਕਰਮ ਕੀ ਹਨ ? ਮੁਕਤੀ ਕੀ ਹੈ ? ਆਦਿ ਜਗਤ ਦੇ ਸਾਰੇ ਅਧਿਆਤਮਕ ਪ੍ਰਸ਼ਨਾ ਦਾ ਪੂਰਾ ਰਹੱਸ ਪ੍ਰਗਟ ਹੋਇਆ। ਇਸ ਤਰ੍ਹਾਂ ਕੁਦਰਤ ਨੇ ਵਿਸ਼ਵ ਦੇ ਸਾਹਮਣੇ ਇੱਕ ਅਦੁੱਤੀ ਪੂਰਨ ਦਰਸ਼ਨ ਪੇਸ਼ ਕੀਤਾ ਅਤੇ ਉਸਦੇ ਮਾਧਿਅਮ ਬਣੇ ਸ੍ਰੀ ਅੰਬਾਲਾਲ ਮੁਲਜੀ ਭਾਈ ਪਟੇਲ, ਗੁਜਰਾਤ ਦੇ ਚਰੋਤਰ ਖੇਤਰ ਦੇ ਭਾਦਰਣ ਪਿੰਡ ਦੇ ਪੱਟੀਦਾਰ, ਕੰਟਰੈਕਟ ਦਾ ਧੰਦਾ ਕਰਨਵਾਲੇ, ਫਿਰ ਵੀ ਪੂਰਨ ਰੂਪ ਵਿੱਚ ਵੀਰਾਗ ਪੁਰਖ!
‘ਵਪਾਰ ਵਿੱਚ ਧਰਮ ਹੋਣਾ ਚਾਹੀਦਾ ਹੈ, ਧਰਮ ਵਿੱਚ ਵਪਾਰ ਨਹੀਂ, ਇਸ ਸਿਧਾਂਤ ਨਾਲ ਉਹਨਾਂ ਨੇ ਪੂਰਾ ਜੀਵਨ ਬਤੀਤ ਕੀਤਾ। ਜੀਵਨ ਵਿੱਚ ਕਦੇ ਵੀ ਉਹਨਾਂ ਨੇ ਕਿਸੇ ਕੋਲੋਂ ਪੈਸੇ ਨਹੀਂ ਸਨ ਲਏ, ਸਗੋਂ ਆਪਣੀ ਕਮਾਈ ਨਾਲ ਭਗਤਾਂ ਨੂੰ ਯਾਤਰਾ ਕਰਵਾਉਂਦੇ ਸਨ।
| ਉਹਨਾਂ ਨੂੰ ਪ੍ਰਾਪਤੀ ਹੋਈ, ਉਸੇ ਤਰ੍ਹਾਂ ਕੇਵਲ ਦੋ ਹੀ ਘੰਟਿਆਂ ਵਿੱਚ ਹੋਰ ਯਾਜਕ ਜਨਾ (ਮੁਮਕਸ਼ੂ) ਨੂੰ ਵੀ ਉਹ ਆਤਮਗਿਆਨ ਦੀ ਪ੍ਰਾਪਤੀ ਕਰਵਾਉਂਦੇ ਸਨ, ਉਹਨਾਂ ਦੇ ਅਦਭੁਤ ਸਿੱਧ ਹੋਏ ਗਿਆਨ ਪ੍ਰਯੋਗ ਨਾਲ। ਉਸ ਨੂੰ ਅਕੁਮ ਮਾਰਗ ਕਿਹਾ। ਅਕ੍ਰਮ, ਭਾਵ ਬਿਨਾਂ ਕ੍ਰਮ ਦੇ, ਅਤੇ ਕੁਮ ਭਾਵ ਇੱਕ-ਇੱਕ ਪੌੜੀ, ਕੁਮ ਅਨੁਸਾਰ ਉਪਰ ਚਨਾ। ਅਕੁਮ ਭਾਵ ਲਿਟ ਮਾਰਗ, ਸ਼ਾਰਟ ਕੱਟ।
ਉਹ ਖੁਦ ਹਰੇਕ ਨੂੰ ‘ਦਾਦਾ ਭਗਵਾਨ ਕੌਣ ?’ ਦਾ ਰਹੱਸ ਦੱਸਦੇ ਹੋਏ ਕਹਿੰਦੇ ਸਨ ਕਿ “ਇਹ ਜੋ ਤੁਹਾਨੂੰ ਦਿਖਦੇ ਹਨ ਇਹ ਦਾਦਾ ਭਗਵਾਨ ਨਹੀਂ ਹਨ, ਇਹ ਤਾਂ ‘ਏ.ਐਮ.ਪਟੇਲ ਹਨ। ਅਸੀਂ ਗਿਆਨੀ ਪੁਰਸ਼ ਹਾਂ ਅਤੇ ਅੰਦਰ ਜੋ ਪ੍ਰਗਟ ਹੋਏ ਹਨ, ਉਹ ‘ਦਾਦਾ ਭਗਵਾਨ ਹਨ। ਦਾਦਾ ਭਗਵਾਨ ਤਾਂ ਚੌਦਾਂ ਲੋਕਾਂ ਦੇ ਨਾਥ ਹਨ। ਉਹ ਤੁਹਾਡੇ ਵਿੱਚ ਵੀ ਹਨ, ਸਾਰਿਆਂ ਵਿੱਚ ਹਨ। ਤੁਹਾਡੇ ਵਿੱਚ ਅਵਿਅਕਤ, ਅਪ੍ਰਗਟ ਰੂਪ ਵਿੱਚ ਹਨ ਅਤੇ ‘ਇੱਥੇ ਸਾਡੇ ਅੰਦਰ ਸੰਪੂਰਨ ਰੂਪ ਵਿੱਚ ਪ੍ਰਗਟ ਹੋਏ ਹਨ। ਦਾਦਾ ਭਗਵਾਨ ਨੂੰ ਮੈਂ ਵੀ ਨਮਸਕਾਰ ਕਰਦਾ ਹਾਂ।
Page #6
--------------------------------------------------------------------------
________________
ਸੰਪਾਦਕੀ ਜਦੋਂ ਸਾਨੂੰ ਬਿਨਾਂ ਕਿਸੇ ਭੁੱਲ ਦੇ ਭੁਗਤਣਾ ਪੈਂਦਾ ਹੈ, ਤਾਂ ਦਿਲ ਬਾਰ-ਬਾਰ ਰੋ ਕੇ ਪੁਕਾਰਦਾ ਹੈ ਕਿ ਇਸ ਵਿੱਚ ਮੇਰੀ ਕੀ ਭੱਲ ਹੈ? ਇਸ ਵਿੱਚ ਮੈਂ ਕੀ ਗਲਤ ਕੀਤਾ? ਫਿਰ ਵੀ ਜਵਾਬ ਨਹੀਂ ਮਿਲਦਾ, ਤਾਂ ਆਪਣੇ ਅੰਦਰ ਬੈਠੇ ਵਕੀਲ ਵਕਾਲਤ ਸ਼ੁਰੂ ਕਰ ਦਿੰਦੇ ਹਨ ਕਿ ਇਸ ਵਿੱਚ ਮੇਰੀ ਜ਼ਰਾ ਵੀ ਭੁੱਲ ਨਹੀਂ ਹੈ। ਇਸ ਵਿੱਚ ਸਾਹਮਣੇ ਵਾਲੇ ਦੀ ਹੀ ਭੁੱਲ ਹੈ ਨਾ? ਅੰਤ ਵਿੱਚ ਇਸ ਤਰ੍ਹਾਂ ਹੀ ਮਨਵਾ ਲੈਂਦਾ ਹੈ, ਜਸਟੀਫਾਈ ਕਰਵਾ ਦਿੰਦਾ ਹੈ ਕਿ, “ਜੇ ਉਸਨੇ ਏਦਾਂ ਨਾ ਕੀਤਾ ਹੁੰਦਾ ਤਾਂ ਫਿਰ ਮੈਨੂੰ ਏਦਾਂ ਗਲਤ ਕਿਉਂ ਕਰਨਾ ਪੈਂਦਾ ਜਾਂ ਬੋਲਣਾ ਪੈਂਦਾ?? ਇਸ ਤਰ੍ਹਾਂ ਖੁਦ ਦੀ ਭੁੱਲ ਢੱਕ ਦਿੰਦੇ ਹਨ ਅਤੇ ਸਾਹਮਣੇ ਵਾਲੇ ਦੀ ਹੀ ਭੁੱਲ ਹੈ, ਇਹ ਸਾਬਿਤ ਕਰ ਦਿੰਦੇ ਹਨ। ਅਤੇ ਕਰਮਾਂ ਦੀ ਪਰੰਪਰਾ ਸਰਜਿਤ ਹੁੰਦੀ ਹੈ।
ਪਰਮ ਪੂਜਨੀਕ ਦਾਦਾ ਸ੍ਰੀ ਨੇ, ਆਮ ਲੋਕਾਂ ਨੂੰ ਵੀ ਸਾਰੇ ਪੱਖੋਂ ਸਮਾਧਾਨ ਕਰਵਾਏ, ਇਹੋ ਜਿਹਾ ਜੀਵਨ-ਉਪਯੋਗੀ ਸੂਤਰ ਦਿੱਤਾ ਕਿ “ਭੁਗਤੇ ਉਸੇ ਦੀ ਭੁੱਲ ॥ ਇਸ ਜਗਤ ਵਿੱਚ ਕੁੱਲ ਕਿਸਦੀ? ਚੋਰ ਦੀ ਜਾਂ ਜਿਸਦਾ ਚੋਰੀ ਹੋਇਆ, ਉਸਦੀ? ਇਹਨਾਂ ਦੋਵਾਂ ਵਿੱਚੋਂ ਭਗਤ ਕੌਣ ਰਿਹਾ ਹੈ? ਜਿਸਦਾ ਚੋਰੀ ਹੋਇਆ, ਉਹੀ ਭਗਤ ਰਿਹਾ ਹੈ ਨਾ? ਜੋ ਭੁਗਤੇ, ਉਸੇ ਦੀ ਭੁੱਲ। ਚੋਰ ਤਾਂ ਫੜੇ ਜਾਣ ਤੋਂ ਬਾਅਦ ਭੁਗਤੇਗਾ, ਉਦੋਂ ਉਸਦੀ ਭੁੱਲ ਦਾ ਦੰਡ ਉਸਨੂੰ ਮਿਲੇਗਾ। ਅੱਜ ਖੁਦ ਦੀ ਭੁੱਲ ਦਾ ਦੰਡ ਮਿਲ
ਗਿਆ। ਖੁਦ ਭੁਗਤੇ, ਤਾਂ ਫਿਰ ਦੋਸ਼ ਕਿਸ ਨੂੰ ਦੇਣਾ? ਫਿਰ ਸਾਹਮਣੇ ਵਾਲਾ | ਨਿਰਦੋਸ਼ ਹੀ ਦਿਖੇਗਾ। ਆਪਣੇ ਹੱਥਾਂ ਤੋਂ ਟੀ-ਸੈੱਟ ਟੁੱਟ ਜਾਵੇ ਤਾਂ ਕਿਸ ਨੂੰ ਕਹਾਂਗੇ?
ਅਤੇ ਨੌਕਰ ਤੋਂ ਟੁੱਟੇ ਤਾਂ? ਏਦਾਂ ਹੈ। ਘਰ ਵਿੱਚ, ਧੰਦੇ ਵਿੱਚ, ਨੌਕਰੀ ਵਿੱਚ, ਸਭ ਜਗਾ ‘ਭੱਲ ਕਿਸਦੀ ਹੈ? ਲੱਭਣਾ ਹੋਵੇ ਤਾਂ ਪਤਾ ਲਗਾਉਣਾ ਕਿ ‘ਕੌਣ ਭਗਤ ਰਿਹਾ ਹੈ?” ਉਸੇ ਦੀ ਭੁੱਲ। ਭੁੱਲ ਹੈ, ਉਦੋਂ ਤੱਕ ਹੀ ਭੁਗਤਣਾ ਪੈਂਦਾ ਹੈ। ਜਦੋਂ ਭੁੱਲ ਖਤਮ ਹੋ ਜਾਵੇਗੀ, ਉਦੋਂ ਇਸ ਦੁਨੀਆ ਦਾ ਕੋਈ ਵਿਅਕਤੀ, ਕੋਈ ਸੰਯੋਗ, ਸਾਨੂੰ ਭੋਗਵਟਾ ਨਹੀਂ ਦੇ ਸਕੇਗਾ।
| ਇਸ ਸੰਕਲਨ ਵਿੱਚ ਦਾਦਾ ਸ੍ਰੀ ਨੇ ‘ਭੁਗਤੇ ਉਸੇ ਦੀ ਭੁੱਲ ਦਾ ਵਿਗਿਆਨ ਖੁੱਲਾ ਕੀਤਾ ਹੈ। ਜਿਸ ਨੂੰ ਉਪਯੋਗ ਵਿੱਚ ਲੈਣ ਤੇ ਖੁਦ ਦੀਆਂ ਸਾਰੀਆਂ ਉਲਝਣਾਂ ਦਾ ਹੱਲ ਨਿੱਕਲ ਜਾਏ, ਇਹੋ ਜਿਹਾ ਅਨਮੋਲ ਗਿਆਨ ਸੁਤਰ ਹੈ!
ਡਾ. ਨੀਰੂਭੈਣ ਅਮੀਨ ਜੈ ਸੱਚਿਦਾਨੰਦ।
Page #7
--------------------------------------------------------------------------
________________
ਦਾਦਾ ਭਵਗਾਨ ਫਾਉਡੇਸ਼ਨ ਦੁਆਰਾ ਪ੍ਰਕਾਸ਼ਿਤ ਗ੍ਰੰਥ
ਹਿੰਦੀ
21. ਮਾਤਾ ਪਿਤਾ ਅਤੇ ਬੱਚਿਆਂ ਦਾ ਵਿਹਾਰ 22. ਸਮਝ ਨਾਲ ਪ੍ਰਾਪਤ ਮਰਿਆ 23. ਦਾਨ 24. ਮਾਨਵ ਧਰਮ 25. ਸੇਵਾ-ਪਰਉਪਕਾਰ 26. ਮੌਤ ਸਮੇ, ਪਹਿਲਾਂ ਅਤੇ ਬਾਅਦ
1. ਗਿਆਨੀ ਪੁਰਖ ਦੀ ਪਹਿਚਾਣ 2. ਸਰਵ ਦੁੱਖਾਂ ਤੋਂ ਮੁਕਤੀ 3. ਕਰਮ ਦਾ ਵਿਗਿਆਨ 4. ਆਤਮ ਬੋਧ 5. ਮੈਂ ਕੌਣ ਹਾਂ? 6. ਵਰਤਮਾਨ ਤੀਰਥੰਕਰ ਸ੍ਰੀ | ਸੀਮੰਧਰ ਸਵਾਮੀ 7. ਭੁਗਤੇ ਉਸੇ ਦੀ ਭੁੱਲ 8. ਐਡਜਸਟ ਐਵਰੀਵੇਅਰ 9. ਟਕਰਾਵ ਟਾਲੋ 10. ਹੋਇਆ ਸੋ ਨਿਆ 11. ਚਿੰਤਾ 12. ਕਰੋਧ 13. ਪ੍ਰਤੀਕ੍ਰਮਣ 14. ਦਾਦਾ ਭਗਵਾਨ ਕੌਣ? 15. ਪੈਸਿਆ ਦਾ ਵਿਹਾਰ 16. ਅੰਤ:ਕਰਣ ਦਾ ਸਵਰੂਪ 17. ਜਗਤ ਕਰਤਾ ਕੌਣ? 18. ਮੰਤਰ 19. ਭਾਵਨਾ ਨਾਲ ਸੁਧਰੇ ਜਨ-ਜਨਮ 20. ਪ੍ਰੇਮ
27. ਨਿਜਦੋਸ਼ ਦਰਸ਼ਨ ਨਾਲ਼... ਨਿਰਦੋਸ਼ 28. ਪਤੀ-ਪਤਨੀ ਦਾ ਅਲੌਕਿਕ ਵਿਹਾਰ 29. ਕਲੇਸ਼ ਰਹਿਤ ਜੀਵਨ 30. ਗੁਰੂ-ਸ਼ਿਸ਼ਯ 31. ਅਹਿੰਸਾ 32. ਸੱਚ-ਝੂਠ ਦੇ ਰਹੱਸ 33. ਚਮਤਕਾਰ 34. ਪਾਪ-ਪੁੰਨ 35. ਵਾਣੀ, ਵਿਹਾਰ ਵਿੱਚ... 36. ਕਰਮ ਦਾ ਵਿਗਿਆਨ 37. ਆਪਤਬਾਣੀ-1 38. ਆਪਤਬਾਣੀ-3 39. ਆਪਤਬਾਣੀ -4 40. ਆਪਤਬਾਣੀ-5
ਦਾਦਾ ਭਗਵਾਨ ਫਾਊਂਡੇਸ਼ਨ ਦੁਆਰਾ ਗੁਜਰਾਤੀ ਭਾਸ਼ਾ ਵਿੱਚ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆ ਹਨ। ਵੈਬਸਾਈਟ www.dadabhagwan.org ਤੋਂ ਵੀ ਤੁਸੀਂ ਇਹ ਸਭ ਪੁਸਤਕਾਂ ਪ੍ਰਾਪਤ ਕਰ ਸਕਦੇ ਹੋ। ਦਾਦਾ ਭਗਵਾਨ ਫਾਉਂਡੇਸ਼ਨ ਦੁਆਰਾ ਹਰ ਮਹੀਨੇ ਹਿੰਦੀ, ਗੁਜਰਾਤੀ ਅਤੇ ਅੰਗਰੇਜੀ ਭਾਸ਼ਾ ਵਿੱਚ ਦਾਦਾਬਾਣੀ ਮੈਗਜ਼ੀਨ ਪ੍ਰਕਾਸ਼ਿਤ ਹੁੰਦੀ ਹੈ।
Page #8
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਕੁਦਰਤ ਦੀ ਕੋਰਟ ਵਿੱਚ....
| ਇਸ ਜਗਤ ਦੇ ਜੱਜ ਤਾਂ ਜਗਾ-ਜਗਾ ਹੁੰਦੇ ਹਨ ਪਰ ਕਰਮ ਜਗਤ ਦੇ ਕੁਦਰਤੀ ਜੱਜ ਤਾਂ ਇੱਕ ਹੀ ਹਨ, “ਭੁਗਤੇ ਉਸੇ ਦੀ ਭੁੱਲ’ । ਇਹੀ ਇੱਕ ਨਿਆਂ ਹੈ, ਜਿਸ ਨਾਲ ਪੂਰਾ ਜਗਤ ਚੱਲ ਰਿਹਾ ਹੈ ਅਤੇ ਕ੍ਰਾਂਤੀ ਦੇ ਨਿਆਂ ਨਾਲ ਪੂਰਾ ਸੰਸਾਰ ਖੜ੍ਹਾ ਹੈ।
ਇੱਕ ਛਿਣਭਰ ਦੇ ਨਹੀਂ ਵੀ ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ। ਜਿਸ ਨੂੰ ਇਨਾਮ ਦੇਣਾ ਹੋਵੇ, ਉਸ ਨੂੰ ਇਨਾਮ ਦਿੰਦਾ ਹੈ। ਜਿਸ ਨੂੰ ਦੰਡ ਦੇਣਾ ਹੋਵੇ, ਉਸ ਨੂੰ ਦੰਡ ਦਿੰਦਾ ਹੈ। ਜਗਤ ਨਿਆਂ ਤੋਂ ਬਾਹਰ ਨਹੀਂ ਰਹਿੰਦਾ, ਨਿਆਂ ਵਿੱਚ ਹੀ ਹੈ, ਸੰਪੂਰਨ ਨਿਆਂ ਵਾਲਾ ਹੀ ਹੈ। ਪਰ ਸਾਹਮਣੇ ਵਾਲੇ ਦੀ ਦ੍ਰਿਸ਼ਟੀ ਵਿੱਚ ਇਹ ਨਹੀਂ ਆਉਂਦਾ, ਇਸਨੂੰ ਸਮਝ ਨਹੀਂ ਸਕਦਾ। ਜਦੋਂ ਦ੍ਰਿਸ਼ਟੀ ਨਿਰਮਲ ਹੋਵੇਗੀ, ਉਦੋਂ ਨਿਆਂ ਦਿਖੇਗਾ। ਜਦੋਂ ਤੱਕ ਸਵਾਰਥ ਦ੍ਰਿਸ਼ਟੀ ਹੋਵੇਗੀ, ਉਦੋਂ ਤੱਕ ਨਿਆਂ ਕਿਵੇਂ ਦਿਖੇਗਾ?
| ਹਿਮੰਡ ਦੇ ਸੁਆਮੀ ਨੂੰ ਭੁਗਤਣਾ ਕਿਉਂ?
ਇਹ ਪੂਰਾ ਜਗਤ ‘ਆਪਣੀ ਮਲਕੀਅਤ ਹੈ। ਅਸੀਂ ‘ਖੁਦ ਹੀ ਹਿਮੰਡ ਦੇ ਮਾਲਿਕ ਹਾਂ। ਫਿਰ ਵੀ ਸਾਨੂੰ ਦੁੱਖ ਕਿਉਂ ਭੁਗਤਣਾ ਪਿਆ, ਇਹ ਲੱਭ ਲਓ ਨਾ? ਇਹ ਤਾਂ ਅਸੀਂ ਆਪਣੀ ਹੀ ਭੁੱਲ ਨਾਲ ਬੰਨੇ ਹੋਏ ਹਾਂ। ਲੋਕਾਂ ਨੇ ਆ ਕੇ ਨਹੀਂ ਬੰਨਿਆ। ਉਹ ਭੁੱਲ ਖਤਮ ਹੋ ਜਾਵੇ ਤਾਂ ਫਿਰ ਮੁਕਤ। ਅਤੇ ਅਸਲ ਵਿੱਚ ਤਾਂ ਮੁਕਤ ਹੀ ਹੈ, ਪਰ ਭੁੱਲ ਦੀ ਵਜ੍ਹਾ ਨਾਲ ਬੰਧਨ ਭੁਗਤਦੇ ਹਾਂ।
ਇਹ ਖੁਦ ਹੀ ਜੱਜ, ਖੁਦ ਹੀ ਗੁਨਾਹਗਾਰ ਅਤੇ ਖੁਦ ਹੀ ਵਕੀਲ, ਤਾਂ ਨਿਆਂ ਕਿਸਦੇ ਪੱਖ ਵਿੱਚ ਹੋਵੇਗਾ? ਖੁਦ ਦੇ ਪੱਖ ਵਿੱਚ ਹੀ। ਫਿਰ ਖੁਦ ਆਪਣੀ ਪਸੰਦ ਦਾ ਹੀ ਨਿਆਂ ਕਰੇਗਾ ਨਾ! ਖੁਦ ਲਗਾਤਾਰ ਭੁੱਲਾਂ ਹੀ ਕਰਦਾ
Page #9
--------------------------------------------------------------------------
________________
ਭੁਗਤੇ ਉਸੇ ਦੀ ਭੁੱਲ ਰਹਿੰਦਾ ਹੈ। ਇਸ ਤਰ੍ਹਾਂ ਹੀ ਜੀਵ ਬੰਧਨ ਵਿੱਚ ਆਉਂਦਾ ਹੈ। ਅੰਦਰ ਦਾ ਜੱਜ ਕਹਿੰਦਾ ਹੈ ਕਿ ਤੁਹਾਡੀ ਭੁੱਲ ਹੋਈ ਹੈ। ਫਿਰ ਅੰਦਰ ਦਾ ਹੀ ਵਕੀਲ ਵਕਾਲਤ ਕਰਦਾ ਹੈ ਕਿ ਇਸ ਵਿੱਚ ਮੇਰਾ ਕੀ ਦੋਸ਼? ਇਸ ਤਰ੍ਹਾਂ ਕਰਕੇ ਖੁਦ ਹੀ ਬੰਧਨ ਵਿੱਚ ਆਉਂਦਾ ਹੈ। ਖੁਦ ਦੇ ਆਤਮਹਿੱਤ ਦੇ ਲਈ ਜਾਣ ਲੈਣਾ ਚਾਹੀਦਾ ਹੈ ਕਿ, ਕਿਸ ਦੇ ਦੋਸ਼ ਨਾਲ ਬੰਧਨ ਹੈ? ਜੋ ਭੁਗਤੇ, ਉਸੇ ਦਾ ਦੋਸ਼ ॥ ਲੋਕਭਾਸ਼ਾ ਵਿੱਚ, ਦੇਖੀਏ ਤਾਂ ਅਨਿਆਂ ਹੈ ਪਰ ਭਗਵਾਨ ਦੀ ਭਾਸ਼ਾ ਦਾ ਨਿਆਂ ਤਾਂ ਇਹੀ ਕਹਿੰਦਾ ਹੈ ਕਿ, “ਭਗਤੇ ਉਸੇ ਦੀ ਭੁੱਲ । ਇਸ ਨਿਆਂ ਵਿੱਚ ਤਾਂ ਬਾਹਰ ਦੇ ਜੱਜ ਦਾ ਕੁੱਝ ਕੰਮ ਹੀ ਨਹੀਂ ਹੈ।
ਜਗਤ ਦੀ ਅਸਲੀਅਤ ਦਾ ਰਹੱਸ-ਗਿਆਨ ਲੋਕਾਂ ਦੇ ਲਕਸ਼ ਵਿੱਚ ਹੈ ਹੀ ਨਹੀਂ ਅਤੇ ਜਿਸ ਨਾਲ ਭਟਕਣਾ ਪੈਂਦਾ ਹੈ, ਉਸ ਅਗਿਆਨ-ਗਿਆਨ ਦੇ ਬਾਰੇ ਤਾਂ ਸਭ ਨੂੰ ਖਬਰ ਹੈ। ਇਹ ਜੇਬ ਕੱਟੀ, ਉਸ ਵਿੱਚ ਭੁੱਲ ਕਿਸਦੀ? ਇਸਦੀ ਜੇਬ ਨਹੀਂ ਕੱਟੀ ਅਤੇ ਤੁਹਾਡੀ ਹੀ ਕਿਉਂ ਕੱਟੀ? ਦੋਨਾਂ ਵਿੱਚੋਂ ਹੁਣ ਕੌਣ ਭੁਗਤ ਰਿਹਾ ਹੈ? ‘ਭਗਤੇ ਉਸੇ ਦੀ ਭੁੱਲ! ਇਸ ਨੂੰ “ਦਾਦਾ ਨੇ ਗਿਆਨ ਵਿੱਚ ‘ਜਿਵੇਂ ਦਾ ਹੈ ਉਸੇ ਤਰ੍ਹਾਂ ਦਾ ਦੇਖਿਆ ਹੈ ਕਿ, ਭੁਗਤੇ ਉਸੇ ਦੀ ਭੁੱਲ ਹੈ।
ਸਹਿਨ ਕਰਨਾ ਜਾਂ ਸਮਾਧਾਨ ਕਰਨਾ? ਲੋਕ ਸਹਿਨ-ਸ਼ਕਤੀ ਵਧਾਉਣ ਨੂੰ ਕਹਿੰਦੇ ਹਨ, ਪਰ ਉਹ ਕਦੋਂ ਤੱਕ ਰਹੇਗੀ? ਗਿਆਨ ਦੀ ਡੋਰ ਤਾਂ ਆਖਿਰ ਤੱਕ ਪਹੁੰਚੇਗੀ, ਸਹਿਨ-ਸ਼ਕਤੀ ਦੀ ਡੋਰ ਕਿੱਥੇ ਤੱਕ ਪਹੁੰਚੇਗੀ? ਸਹਿਨ-ਸ਼ਕਤੀ ਲਿਮਿਟਡ ਹੈ, ਗਿਆਨ ਅਨਲਿਮਿਟਡ ਹੈ। ਇਹ ‘ਗਿਆਨ ਹੀ ਇਹੋ ਜਿਹਾ ਹੈ ਕਿ ਜ਼ਰਾ ਵੀ ਸਹਿਨ ਕਰਨ ਨੂੰ ਨਹੀਂ ਰਹਿੰਦਾ। ਸਹਿਨ ਕਰਨਾ ਮਤਲਬ ਲੋਹੇ ਨੂੰ ਅੱਖਾਂ ਨਾਲ ਦੇਖ ਕੇ ਪਿਘਲਾਉਣਾ। ਉਸਦੇ ਲਈ ਸ਼ਕਤੀ ਚਾਹੀਦੀ ਹੈ। ਜਦੋਂ ਕਿ ਗਿਆਨ ਨਾਲ ਜ਼ਰਾ ਵੀ ਸਹਿਨ ਕੀਤੇ ਬਗੈਰ, ਪਰਮਾਨੰਦ ਨਾਲ ਮੁਕਤੀ! ਅਤੇ ਫਿਰ ਇਹ ਵੀ ਸਮਝ ਵਿੱਚ ਆਉਂਦਾ ਹੈ ਕਿ ਇਹ ਤਾਂ ਹਿਸਾਬ ਪੂਰਾ ਹੋ ਰਿਹਾ ਹੈ। ਅਤੇ ਮੁਕਤ ਹੋ ਰਹੇ ਹਾਂ।
Page #10
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
,
ਜੋ ਦੁੱਖ ਭੁਗਤੇ, ਉਸੇ ਦੀ ਭੁੱਲ ਅਤੇ ਸੁੱਖ ਭੋਗੇ ਤਾਂ, ਉਹ ਉਸਦਾ ਇਨਾਮ। ਪਰ ਕ੍ਰਾਂਤੀ ਦਾ ਕਾਨੂੰਨ ਨਿਮਿਤ ਨੂੰ ਫੜਦਾ ਹੈ। ਭਗਵਾਨ ਦਾ ਕਾਨੂੰਨ, ਰੀਅਲ ਕਾਨੂੰਨ ਤਾਂ ਜਿਸਦੀ ਭੁੱਲ ਹੋਵੇਗੀ, ਉਸੇ ਨੂੰ ਪਕੜੇਗਾ। ਇਹ ਕਾਨੂੰਨ ਐਗਜੈਕਟ ਹੈ ਅਤੇ ਉਸ ਵਿੱਚ ਕੋਈ ਪਰਿਵਰਤਨ (ਬਦਲਾਅ) ਨਹੀਂ ਕਰ ਸਕਦਾ। ਜਗਤ ਵਿੱਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈ ਕਿ ਜੋ ਕਿਸੇ ਨੂੰ ਭੋਗਵਟਾ (ਸੁੱਖ-ਦੁੱਖ ਦਾ ਅਸਰ) ਦੇ ਸਕੇ! ਸਰਕਾਰੀ ਕਾਨੂੰਨ ਵੀ ਭੋਗਵਟਾ ਨਹੀਂ ਦੇ ਸਕਦਾ।
3
ਇਹ ਚਾਹ ਦਾ ਪਿਆਲਾ ਤੁਹਾਡੇ ਤੋਂ ਫੁੱਟ ਜਾਵੇ ਤਾਂ ਤੁਹਾਨੂੰ ਦੁੱਖ ਹੋਵੇਗਾ? ਖੁਦ ਤੋਂ ਫੁੱਟੇ ਤਾਂ ਕੀ ਤੁਹਾਨੂੰ ਸਹਿਨ ਕਰਨਾ ਪੈਂਦਾ ਹੈ? ਅਤੇ ਜੇ ਤੁਹਾਡੇ ਬੇਟੇ ਤੋਂ ਫੁੱਟ ਜਾਵੇ ਤਾਂ ਦੁੱਖ, ਚਿੰਤਾ ਅਤੇ ਕੁੜਨ (ਬੇਚੈਨੀ) ਹੁੰਦੀ ਹੈ। ਖੁਦ ਦੀ ਹੀ ਭੁੱਲ ਦਾ ਹਿਸਾਬ ਹੈ, ਇਸ ਤਰ੍ਹਾਂ ਜੇ ਸਮਝ ਵਿੱਚ ਆ ਜਾਵੇ ਤਾਂ ਦੁੱਖ ਜਾਂ ਚਿੰਤਾ ਹੋਵੇਗੀ? ਇਹ ਤਾਂ ਦੂਸਰਿਆਂ ਦੇ ਦੋਸ਼ ਦੇਖਣ ਨਾਲ ਦੁੱਖ ਅਤੇ ਚਿੰਤਾ ਖੜ੍ਹੀ ਕਰਦੇ ਹਨ, ਰਾਤ-ਦਿਨ ਜਲਨ ਹੀ ਖੜ੍ਹੀ ਕਰਦੇ ਹਨ, ਅਤੇ ਉੱਪਰ ਤੋਂ ਖੁਦ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਬਹੁਤ ਸਹਿਨ ਕਰਨਾ ਪੈ ਰਿਹਾ ਹੈ।
ਖੁਦ ਦੀ ਕੁੱਝ ਭੁੱਲ ਹੋਵੇਗੀ, ਤਾਂ ਹੀ ਸਾਹਮਣੇ ਵਾਲਾ ਕਹਿੰਦਾ ਹੋਵੇਗਾ ਨਾ? ਇਸ ਲਈ ਭੁੱਲ ਸੁਧਾਰ ਲਓ ਨਾ! ਇਸ ਜਗਤ ਵਿੱਚ ਕੋਈ ਜੀਵ ਕਿਸੇ ਜੀਵ ਨੂੰ ਤਕਲੀਫ ਲਈ ਦੇ ਸਕਦਾ, ਇਹੋ ਜਿਹਾ ਸਵਤੰਤਰ ਹੈ ਅਤੇ ਜੇ ਕੋਈ ਤਕਲੀਫ ਦਿੰਦਾ ਹੈ, ਉਹ ਪਹਿਲਾਂ ਦਖਲ ਕੀਤੀ ਹੈ, ਇਸ ਲਈ। ਭੁੱਲ ਖਤਮ ਕਰ ਦਿਓ, ਫਿਰ ਹਿਸਾਬ ਨਹੀਂ ਰਹੇਗਾ।
ਪ੍ਰਸ਼ਨ ਕਰਤਾ : ਇਹ ਥਿਊਰੀ ਚੰਗੀ ਤਰ੍ਹਾਂ ਸਮਝ ਵਿੱਚ ਆ ਜਾਵੇ ਤਾਂ ਮਨ ਨੂੰ ਸਾਰੇ ਪ੍ਰਸ਼ਨਾ ਦਾ ਸਮਾਧਾਨ ਰਹੇ।
ਦਾਦਾ ਸ਼੍ਰੀ : ਸਮਾਧਾਨ ਨਹੀ, ਐਗਜੈਕਟ ਏਦਾਂ ਹੀ ਹੈ। ਇਹ ਸੈੱਟ ਕੀਤਾ ਹੋਇਆ ਨਹੀ, ਬੁੱਧੀ-ਪੂਰਵਕ ਦੀ ਗੱਲ ਨਹੀਂ ਹੈ, ਇਹ ਗਿਆਨ-ਪੂਰਵਕ ਦਾ ਹੈ।
Page #11
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਅੱਜ ਗੁਨਹਗਾਰ-ਲੁਟੇਰਾ ਜਾਂ ਲੁੱਟਿਆ ਜਾਣ ਵਾਲਾ ?
ਇਹਨਾਂ ਖਬਰਾਂ ਵਿੱਚ ਰੋਜ ਆਉਂਦਾ ਹੈ ਕਿ, “ਅੱਜ ਗੱਡੀ ਵਿੱਚ ਦੋ ਆਦਮੀਆਂ ਨੇ ਕਿਸੇ ਨੂੰ ਲੁੱਟ ਲਿਆ, ਫਲਾਣੇ ਫਲੈਟ ਵਿੱਚ ਕਿਸੇ ਜਨਾਨੀ ਨੂੰ ਬੰਨ ਕੇ ਲੁੱਟ ਲਿਆ। ਇਸ ਤਰ੍ਹਾਂ ਦਾ ਪੜ੍ਹ ਕੇ ਸਾਨੂੰ ਭੜਕਣ ਦੀ ਜ਼ਰੂਰਤ ਨਹੀਂ ਹੈ ਕਿ ਮੈਂ ਵੀ ਲੁੱਟਿਆ ਗਿਆ ਤਾਂ? ਇਸ ਤਰ੍ਹਾਂ ਦਾ ਵਿਕਲਪ, ਉਹੀ ਗੁਨਾਹ ਹੈ। ਇਸਦੇ ਬਜਾਏ ਤੂੰ ਨਿਸ਼ਚਿੰਤ ਹੋ ਕੇ ਰਹਿ ਨਾ! ਤੇਰਾ ਹਿਸਾਬ ਹੋਵੇਗਾ ਤਾਂ ਲੈ ਜਾਵੇਗਾ, ਨਹੀਂ ਤਾਂ ਕੋਈ ਬਾਪ ਵੀ ਪੁੱਛਣ ਵਾਲਾ ਨਹੀਂ ਹੈ। ਇਸ ਲਈ ਤੂੰ ਨਿਰਭੈ ਹੋ ਕੇ ਰਹਿ। ਇਹ ਅਖਬਾਰ ਵਾਲੇ ਤਾਂ ਲਿਖਣਗੇ, ਇਸ ਨਾਲ ਕੀ ਅਸੀਂ ਡਰ ਜਾਈਏ? ਇਹ ਤਾਂ ਠੀਕ ਹੈ ਕਿ ਬਹੁਤ ਘੱਟ ਡਾਈਵੋਰਸ (ਤਲਾਕ) ਹੁੰਦੇ ਹਨ, ਪਰ ਇਸ ਦੀ ਮਾਤਰਾ ਵੱਧ ਜਾਵੇ ਤਾਂ ਸਭ ਨੂੰ ਸ਼ੰਕਾਂ ਹੋਵੇਗੀ ਕਿ ਸਾਡਾ ਵੀ ਡਾਈਵੋਰਸ (ਤਲਾਕ ਹੋਵੇਗਾ ਤਾਂ? ਇੱਕ ਲੱਖ ਮਨੁੱਖ ਜਿਸ ਜਗਾ ਲੁੱਟੇ ਜਾਣ, ਉੱਥੇ ਵੀ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਕੋਈ ਬਾਪ ਵੀ ਉੱਪਰੀ ਨਹੀਂ ਹੈ।
ਲੁੱਟਣ ਵਾਲਾ ਭੁਗਤਦਾ ਹੈ ਜਾਂ ਜੋ ਲੁੱਟਿਆ ਗਿਆ, ਉਹ ਭੁਗਤਦਾ ਹੈ? ਕੌਣ ਭੁਗਤਦਾ ਹੈ ਇਹ ਦੇਖ ਲੈਣਾ। ਲੁਟੇਰੇ ਮਿਲੇ ਤੇ ਲੁੱਟ ਲਿਆ। ਹੁਣ ਰੋਣਾ ਨਹੀ, ਅੱਗੇ ਵੱਧਣਾ।
ਜਗਤ ਦੁੱਖ ਭੁਗਤਣ ਦੇ ਲਈ ਨਹੀਂ ਹੈ, ਸੁੱਖ ਭੋਗਣ ਦੇ ਲਈ ਹੈ। ਜਿਸਦਾ ਜਿਨ੍ਹਾਂ ਹਿਸਾਬ ਹੋਵੇਗਾ, ਉਨ੍ਹਾਂ ਹੁੰਦਾ ਹੈ। ਕੁੱਝ ਲੋਕ ਸਿਰਫ ਸੁੱਖ ਹੀ ਭੋਗਦੇ ਹਨ, ਏਦਾਂ ਕਿਉਂ? ਕੁੱਝ ਲੋਕ ਸਦਾ ਦੁੱਖ ਹੀ ਭੁਗਤਦੇ ਰਹਿੰਦੇ ਹਨ, ਏਦਾਂ ਕਿਉਂ? ਖੁਦ ਇਸ ਤਰ੍ਹਾਂ ਦਾ ਹਿਸਾਬ ਲੈ ਕੇ ਆਇਆ ਹੈ, ਇਸ ਲਈ।
‘ਭੁਗਤੇ ਉਸੇ ਦੀ ਭੁੱਲ’ ਇਹ ਇੱਕ ਹੀ ਸੂਤਰ ਘਰ ਦੀ ਦੀਵਾਰ ਤੇ ਲਿਖਿਆ ਹੋਵੇਗਾ ਤਾਂ ਭੁਗਤਦੇ ਸਮੇਂ ਸਮਝ ਜਾਓਗੇ ਕਿ ਇਸ ਵਿੱਚ ਭੁੱਲ ਕਿਸਦੀ ਹੈ? ਇਸ ਲਈ ਕਈ ਘਰਾਂ ਵਿੱਚ ਦੀਵਾਰ ਤੇ ਵੱਡੇ ਅੱਖਰਾਂ ਵਿੱਚ
Page #12
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਲਿਖਿਆ ਰਹਿੰਦਾ ਹੈ ਕਿ, “ਭੁਗਤੇ ਉਸੇ ਦੀ ਭੁੱਲ। ਫਿਰ ਗੱਲ ਭੁੱਲਣਗੇ ਹੀ ਨਹੀਂ ਨਾ!
ਜੇ ਕੋਈ ਆਦਮੀ ਪੂਰਾ ਜੀਵਨ ਇਹ ਸੂਤਰ ਚੰਗੀ ਤਰ੍ਹਾਂ ਸਮਝ ਕੇ ਪ੍ਰਯੋਗ ਕਰੇਗਾ ਤਾਂ ਉਸ ਨੂੰ ਗੁਰੂ ਬਣਾਉਣ ਦੀ ਜ਼ਰੂਰਤ ਨਹੀਂ ਰਹੇਗੀ ਅਤੇ ਇਹ ਸੂਤਰ ਹੀ ਉਸ ਨੂੰ ਮੋਕਸ਼ ਵਿੱਚ ਲੈ ਜਾਵੇਗਾ, ਇਸ ਤਰ੍ਹਾਂ ਦਾ ਹੈ।
| ਗਜ਼ਬ ਵੈਲਡਿੰਗ ਹੋਇਆ, ਇਹ! ‘ਭੁਗਤੇ ਉਸੇ ਦੀ ਭੁੱਲ ਇਹ ਬਹੁਤ ਵੱਡਾ ਸੂਤਰ ਹੈ। ਸੰਜੋਗਾਂ ਨਾਲ ਕਿਸੇ ਕਾਲ ਦੇ ਹਿਸਾਬ ਨਾਲ ਸ਼ਬਦਾਂ ਦਾ ਵੈਲਡਿੰਗ ਹੁੰਦਾ ਹੈ। ਵੈਲਡਿੰਗ ਹੋਏ ਬਿਨਾ ਕੰਮ ਨਹੀਂ ਆਉਂਦਾ ਨਾ! ਵੈਲਡਿੰਗ ਹੋ ਜਾਣਾ ਚਾਹੀਦਾ ਹੈ। ਇਹ ਸ਼ਬਦ ਵੈਲਡਿੰਗ ਵਾਲੇ ਹਨ। ਇਸ ਉੱਪਰ ਤਾਂ ਇੱਕ ਵੱਡੀ ਕਿਤਾਬ ਲਿਖੀ ਜਾਵੇ, ਇੰਨਾ ਇਸ ਵਿੱਚ ਸਾਰ ਹੈ!
ਇੱਕ ‘ਭੁਗਤੇ ਉਸੇ ਦੀ ਭੁੱਲ` ਇੰਨਾ ਸਮਝਣ ਤੇ ਇੱਕ ਪਾਸੇ ਦਾ ਪੂਰਾ ਪਜ਼ਲ ਹੱਲ ਹੋ ਜਾਵੇਗਾ ਅਤੇ ਦੂਸਰਾ ਵਿਵਸਥਿਤ ਸਮਝਣ ਤੇ ਦੂਸਰੇ ਪਾਸੇ ਦਾ ਪਜ਼ਲ ਵੀ ਹੱਲ ਹੋ ਜਾਵੇਗਾ। ਖੁਦ ਨੂੰ ਜੋ ਦੁੱਖ ਭੁਗਤਣਾ ਪੈਂਦਾ ਹੈ, ਉਹ ਖੁਦ ਦਾ ਹੀ ਦੋਸ਼ ਹੈ, ਹੋਰ ਕਿਸੇ ਦਾ ਦੋਸ਼ ਨਹੀਂ ਹੈ। ਜੋ ਦੁੱਖ ਦਿੰਦਾ ਹੈ, ਉਸਦੀ ਭੁੱਲ ਨਹੀਂ ਹੈ। ਜੋ ਦੁੱਖ ਦਿੰਦਾ ਹੈ, ਉਸਦੀ ਭੁੱਲ ਸੰਸਾਰ ਵਿੱਚ ਅਤੇ ‘ਭੁਗਤੇ ਉਸੇ ਦੀ ਭੁੱਲ”, ਭਗਵਾਨ ਦੇ ਕਾਨੂੰਨ ਵਿੱਚ।
ਪ੍ਰਸ਼ਨ ਕਰਤਾ : ਦੁੱਖ ਦੇਣ ਵਾਲੇ ਨੂੰ ਭੁਗਤਣਾ ਤਾਂ ਪਵੇਗਾ ਹੀ ਨਾ?
ਦਾਦਾ ਸ੍ਰੀ : ਬਾਅਦ ਵਿੱਚ ਜਦੋਂ ਉਹ ਭੁਗਤੇਗਾ, ਉਸ ਦਿਨ ਉਸਦੀ ਭੁੱਲ ਮੰਨੀ ਜਾਵੇਗੀ, ਪਰ ਅੱਜ ਤਾਂ ਤੁਹਾਡੀ ਭੁੱਲ ਪਕੜ ਵਿੱਚ ਆਈ ਹੈ।
ਭੁੱਲ, ਬਾਪ ਦੀ ਜਾਂ ਬੇਟੇ ਦੀ? ਇੱਕ ਬਾਪ ਹੈ, ਉਸਦਾ ਬੇਟਾ ਰਾਤ ਨੂੰ ਦੋ ਵਜੇ ਘਰ ਆਉਂਦਾ ਹੈ। ਉਂਝ ਤਾਂ ਪੰਜਾਹ ਲੱਖ ਦਾ ਮਾਲਕ। ਬਾਪ ਬੇਟੇ ਦੀ ਰਾਹ ਦੇਖਦਾ ਰਹਿੰਦਾ ਹੈ
Page #13
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਕਿ ਉਹ ਆਇਆ ਜਾਂ ਨਹੀਂ ਆਇਆ? ਅਤੇ ਉਹ ਜਦੋਂ ਆਇਆ ਤਾਂ ਲੜਖੜਾਉਂਦੇ ਹੋਏ ਘਰ ਆਇਆ। ਬਾਪ ਨੇ ਪੰਜ-ਸੱਤ ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ, ਲੜਕੇ ਨੇ ਸੁਣਾ ਦਿੱਤਾ। ਇਸ ਤਰ੍ਹਾਂ ਚੁੱਪ ਹੋ ਕੇ ਵਾਪਸ ਆ ਗਏ।ਫਿਰ ਸਾਡੇ ਵਰਗੇ ਕਹਿਣ ਨਾ ਕਿ, “ਛੱਡੋ ਨਾ ਝੰਜਟ, ਮੁਏ ਨੂੰ ਪਿਆ ਰਹਿਣ ਦਿਓ ਨਾ। ਤੁਸੀਂ ਸੌਂ ਜਾਓ ਨਾ ਚੈਨ ਨਾਲ। ਤਾਂ ਕਹਿੰਦਾ ਹੈ। ‘ਬੇਟਾ ਤਾਂ ਮੇਰਾ ਹੈ ਨਾ! ਲਓ! ਜਿਵੇਂ ਉਸਦੀ ਗੋਦ ਵਿਚੋ ਹੀ ਜਨਮ ਲਿਆ ਹੋਵੇ!
ਬੇਟਾ ਤਾਂ ਆ ਕੇ ਸੌਂ ਜਾਦਾ ਹੈ। ਫਿਰ ਮੈਂ ਬਾਪ ਤੋਂ ਪੁੱਛਿਆ, “ਬੇਟਾ ਸੌਂ ਜਾਂਦਾ ਹੈ ਫਿਰ ਤੁਸੀਂ ਸੌਂ ਜਾਂਦੇ ਹੋ ਜਾਂ ਨਹੀ? “ਤਾਂ ਕਹਿੰਦਾ, “ਮੈਨੂੰ ਕਿਵੇਂ ਨੀਂਦ ਆਵੇਗੀ? ਇਹ ਸਾਂਢ, ਭੈਸਾ ਤਾਂ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਸੌਂ ਜਾਂਦਾ ਹੈ ਪਰ ਮੈਂ ਥੋੜੇ ਹੀ ਸਾਂਢ ਹਾਂ? ਮੈਂ ਕਿਹਾ, “ਉਹ ਤਾਂ ਸਿਆਣਾ ਹੈ।” ਦੇਖੋ, ਇਹ ਸਿਆਣੇ ਦੁੱਖੀ ਹੁੰਦੇ ਹਨ। ਫਿਰ ਮੈਂ ਉਹਨਾਂ ਨੂੰ ਕਿਹਾ, “ਭੁਗਤੇ ਉਸੇ ਦੀ ਭੁੱਲ। ਉਹ ਭੁਗਤਦਾ ਹੈ ਜਾਂ ਤੁਸੀਂ ਭੁਗਤ ਰਹੇ ਹੋ? ਤਾਂ ਕਹਿਣ ਲੱਗੇ, “ਭੁਗਤ ਤਾਂ ਮੈਂ ਹੀ ਰਿਹਾ ਹਾਂ! ਪੂਰੀ ਰਾਤ ਦਾ ਜਾਗਰਣ..... ਮੈਂ ਕਿਹਾ, “ਉਸਦੀ ਭੁੱਲ ਨਹੀਂ ਹੈ, ਇਸ ਵਿੱਚ ਤੁਹਾਡੀ ਭੁੱਲ ਹੈ। ਤੁਸੀਂ ਪਿਛਲੇ ਜਨਮ ਵਿੱਚ ਉਸ ਨੂੰ ਬਹਿਕਾ ਕੇ ਵਿਗਾੜਿਆ ਸੀ, ਇਸ ਦਾ ਇਹ ਪਰਿਣਾਮ ਆਇਆ ਹੈ। ਤੁਸੀਂ ਵਿਗਾੜਿਆ ਸੀ, ਹੁਣ ਉਹੀ ਮਾਲ ਤੁਹਾਨੂੰ ਮੋੜਨ ਆਇਆ ਹੈ। ਇਹ ਦੂਸਰੇ ਤਿੰਨ ਬੇਟੇ ਚੰਗੇ ਹਨ, ਉਸਦਾ ਆਨੰਦ ਤੁਸੀਂ ਕਿਉਂ ਨਹੀਂ ਲੈਦੇ? ਸਾਰੀਆਂ ਆਪਣੀਆਂ ਹੀ ਖੜੀਆਂ ਕੀਤੀਆ ਹੋਈਆ ਮੁਸੀਬਤਾ ਹਨ। ਇਸ ਜਗਤ ਨੂੰ ਸਮਝਣਾ ਚਾਹੀਦਾ ਹੈ!
ਇਸ ਬੁੱਢੇ ਦੇ ਵਿਗੜੇ ਹੋਏ ਬੇਟੇ ਨੂੰ ਮੈਂ ਇੱਕ ਦਿਨ ਪੁੱਛਿਆ, “ਤੇਰੇ ਬਾਪ ਨੂੰ ਕਿੰਨਾ ਦੁੱਖ ਹੁੰਦਾ ਹੈ, ਤੈਨੂੰ ਕੁੱਝ ਦੁੱਖ ਨਹੀਂ ਹੁੰਦਾ? ਲੜਕਾ ਕਹਿੰਦਾ, “ਮੈਨੂੰ ਕਾਹਦਾ ਦੁੱਖ? ਬਾਪ ਕਮਾ ਕੇ ਬੈਠਾ ਹੈ ਫਿਰ ਮੈਨੂੰ ਕਾਹਦੀ ਚਿੰਤਾ! ਮੈਂ ਤਾਂ ਮੌਜਾਂ ਉੜਾਉਂਦਾ ਹਾਂ।”
Page #14
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਭਾਵ ਇਹਨਾਂ ਬਾਪ-ਬੇਟੇ ਵਿੱਚ ਕੌਣ ਭੁਗਤ ਰਿਹਾ ਹੈ? ਬਾਪ। ਇਸ ਲਈ ਬਾਪ ਦੀ ਹੀ ਭੁੱਲ। ਭੁਗਤੇ ਉਸੇ ਦੀ ਭੁੱਲ। ਇਹ ਲੜਕਾ ਜੂਆ ਖੇਲਦਾ ਹੋਵੇ, ਕੁੱਝ ਵੀ ਕਰਦਾ ਹੋਵੇ, ਫਿਰ ਵੀ ਉਸਦੇ ਭਰਾ ਚੈਨ ਨਾਲ ਸੌਂ ਗਏ ਹਨ ਨਾ! ਉਸਦੀ ਮਾਂ ਵੀ ਆਰਾਮ ਨਾਲ ਸੌਂ ਰਹੀ ਹੈ ਨਾ! ਅਤੇ ਇਹ ਅਭਾਗਾ ਬੁੱਢਾ ਇਕੱਲਾ ਜਾਗ ਰਿਹਾ ਹੈ। ਇਸ ਲਈ ਉਸਦੀ ਭੁੱਲ। ਉਸਦੀ ਕੀ ਭੁੱਲ? ਤਾਂ ਕਹੀਏ, ਇਸ ਬੁੱਢੇ ਨੇ ਇਸ ਲੜਕੇ ਨੂੰ ਪਿਛਲੇ ਜਨਮ ਵਿੱਚ ਵਿਗਾੜਿਆ ਸੀ। ਇਸ ਲਈ ਪਿਛਲੇ ਜਨਮ ਦੇ ਇਹੋ ਜਿਹੇ ਰਿਣਾਨੁਬੰਧ ਬੰਧੇ ਹਨ, ਜਿਨ੍ਹਾਂ ਦੇ ਕਾਰਣ ਬੁੱਢੇ ਨੂੰ ਇਹੋ ਜਿਹਾ ਭੋਗਵਟਾ ਆਉਂਦਾ ਹੈ ਅਤੇ ਲੜਕਾ ਤਾਂ ਜਦੋਂ ਖੁਦ ਦੀ ਭੁੱਲ ਭੁਗਤੇਗਾ, ਉਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਵੇਗਾ। ਦੋਵਾਂ ਵਿੱਚੋਂ ਕੌਣ ਦੁੱਖੀ ਹੋ ਰਿਹਾ ਹੈ? ਜੋ ਦੁੱਖੀ ਹੋ ਰਿਹਾ ਹੈ, ਉਸੇ ਦੀ ਭੁੱਲ ਇਹ ਇੰਨਾ, ਇੱਕ ਹੀ ਕਾਨੂੰਨ ਸਮਝ ਗਿਆ ਤਾਂ ਪੂਰਾ ਮੋਕਸ਼ ਮਾਰਗ ਖੁੱਲਾ ਹੋ ਜਾਵੇਗਾ।
I
7
ਫਿਰ ਉਸ ਬਾਪ ਨੂੰ ਸਮਝਾਇਆ, “ਹੁਣ ਉਸਦਾ ਸੁਲਟਾ ਹੋਵੇ, ਇਹੋ ਜਿਹਾ ਰਸਤਾ ਤੁਸੀਂ ਕਰਦੇ ਰਹਿਣਾ। ਉਸਨੂੰ ਕਿਵੇਂ ਫਾਇਦਾ ਹੋਵੇ, ਉਸਨੂੰ ਨੁਕਸਾਨ ਨਾ ਹੋਵੇ, ਇਹੋ ਜਿਹਾ ਕੁੱਝ ਕਰਦੇ ਰਹਿਣਾ। ਮਾਨਸਿਕ ਉਪਾਧੀ (ਬਾਹਰ ਤੋਂ ਆਉਂਣ ਵਾਲੇ ਦੁੱਖ) ਨਾ ਕਰਨਾ। ਉਸਦੇ ਲਈ ਸ਼ਰੀਰਿਕ ਮਿਹਨਤ ਆਦਿ ਸਭ ਕਰਨਾ। ਪੈਸੇ ਹੋਣ ਤਾਂ ਦੇ ਦੇਣਾ, ਪਰ ਮਨ ਵਿੱਚ ਦੁੱਖੀ ਨਾ ਹੋਣਾ।
ਨਹੀ ਤਾਂ ਫਿਰ ਵੀ ਸਾਡੇ ਇੱਥੇ ਨਿਯਮ ਕੀ ਹੈ? ਭੁਗਤੇ ਉਸੇ ਦੀ ਭੁੱਲ ਹੈ। ਬੇਟਾ ਸ਼ਰਾਬ ਪੀ ਕੇ ਆਇਆ ਤੇ ਆਰਾਮ ਨਾਲ ਸੌਂ ਗਿਆ ਅਤੇ ਤੁਹਾਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਤਾਂ ਤੁਸੀਂ ਮੈਂਨੂੰ ਕਹੋ ਕਿ ‘ਇਹ ਭੈਂਸੇ ਦੀ ਤਰ੍ਹਾਂ ਸੌਂ ਰਿਹਾ ਹੈ, ਮੈਨੂੰ ਨੀਂਦ ਨਹੀਂ ਆਉਂਦੀ।” ਤਾਂ ਮੈਂ ਕਹੂੰਗਾ ਕਿ ਓਏ, ਤੁਸੀਂ ਭੁਗਤ ਰਹੇ ਹੋ ਇਸ ਲਈ ਤੁਹਾਡੀ ਭੁੱਲ ਹੈ। ਉਹ ਜਦੋਂ ਭੁਗਤੇਗਾ ਉਦੋਂ ਉਸਦੀ ਭੁੱਲ।
Page #15
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
| ਪ੍ਰਸ਼ਨ ਕਰਤਾ : ਮਾਂ-ਬਾਪ ਭੁਗਤਦੇ ਹਨ, ਉਹ ਤਾਂ ਮਮਤਾ ਅਤੇ ਜਿੰਮੇਦਾਰੀ ਦੇ ਕਾਰਣ ਭੁਗਤਦੇ ਹਨ ਨਾ? | ਦਾਦਾ ਸ੍ਰੀ : ਕੇਵਲ ਮਮਤਾ ਅਤੇ ਜਿੰਮੇਦਾਰੀ ਹੀ ਨਹੀ, ਪਰ ਮੁੱਖ ਕਾਰਣ ਉਹਨਾਂ ਦੀ ਭੁੱਲ ਹੈ। ਮਮਤਾ ਤੋਂ ਇਲਾਵਾ ਹੋਰ ਕਈ ਜ਼ਜ਼ ਹੁੰਦੇ ਹਨ, ਪਰ ਤੂੰ ਭੁਗਤ ਰਿਹਾ ਹੈ ਇਸ ਲਈ ਤੇਰੀ ਭੁੱਲ ਹੈ। ਇਸ ਲਈ ਕਿਸੇ ਦਾ ਦੋਸ਼ ਨਹੀਂ ਕੱਢਣਾ, ਨਹੀਂ ਤਾਂ ਫਿਰ ਤੋਂ ਅਗਲੇ ਜਨਮ ਦਾ ਹਿਸਾਬ ਬੰਨਿਆ ਜਾਵੇਗਾ।
ਅਰਥਾਤ ਦੋਵਾਂ ਦੇ ਕਾਨੂੰਨ ਬਿਲਕੁਲ ਅਲੱਗ ਹਨ। ਕੁਦਰਤ ਦਾ ਕਾਨੂੰਨ ਮੰਨੋਗੇ, ਤਾਂ ਤੁਹਾਡਾ ਰਸਤਾ ਸਰਲ ਹੋ ਜਾਵੇਗਾ ਅਤੇ ਸਰਕਾਰੀ ਕਾਨੂੰਨ ਮੰਨੋਗੇ ਤਾਂ ਉਲਝਦੇ ਰਹੋਗੇ।
ਪ੍ਰਸ਼ਨ ਕਰਤਾ : ਪਰ ਦਾਦਾ, ਉਸਨੂੰ ਖੁਦ ਨੂੰ ਉਹ ਭੁੱਲ ਦਿਖਣੀ ਚਾਹੀਦੀ ਹੈ ਨਾ?
| ਦਾਦਾ ਸ੍ਰੀ : ਨਹੀ, ਖੁਦ ਨੂੰ ਨਹੀਂ ਦਿਖੇਗੀ, ਉਸਨੂੰ ਦਿਖਾਉਣ ਵਾਲਾ ਚਾਹੀਦਾ ਹੈ। ਇਸ ਤਰ੍ਹਾਂ ਦਾ ਵਿਸ਼ਵਾਸ-ਪਾਤਰ ਹੋਣਾ ਚਾਹੀਦਾ ਹੈ। ਇੱਕ ਬਾਰ ਭੁੱਲ ਦਿਖੀ ਤਾਂ ਫਿਰ ਦੋ-ਤਿੰਨ ਬਾਰ ਵਿੱਚ ਉਸਦੇ ਅਨੁਭਵ ਵਿੱਚ ਆ ਜਾਵੇਗੀ। | ਇਸ ਲਈ ਅਸੀਂ ਕਿਹਾ ਸੀ ਕਿ ਜੇ ਸਮਝ ਵਿੱਚ ਨਾ ਆਵੇ ਤਾਂ ਇੰਨਾ ਘਰ ਵਿੱਚ ਲਿਖ ਕੇ ਰੱਖਣਾ ਕਿ ‘ਭੁਗਤੇ ਉਸੇ ਦੀ ਭੁੱਲ। ਤੁਹਾਨੂੰ ਸੱਸ ਬਹੁਤ ਸਤਾਉਂਦੀ ਹੋਵੇ, ਰਾਤ ਨੂੰ ਤੁਹਾਨੂੰ ਨੀਂਦ ਨਾ ਆਉਂਦੀ ਹੋਵੇ ਅਤੇ ਸੱਸ ਨੂੰ ਦੇਖਣ ਜਾਓ ਤਾਂ ਉਹ ਤਾਂ ਸੌਂ ਗਈ ਹੁੰਦੀ ਹੈ ਅਤੇ ਘਰਾੜੇ ਮਾਰ ਰਹੀ ਹੁੰਦੀ ਹੈ, ਤਾਂ ਫਿਰ ਤੁਸੀਂ ਨਹੀਂ ਸਮਝ ਜਾਓਗੇ ਕਿ “ਭੁੱਲ ਆਪਣੀ ਹੈ। ਸੱਸ ਤਾਂ ਚੈਨ ਨਾਲ ਸੌਂ ਗਈ ਹੈ। ਭੁਗਤੇ ਉਸੇ ਦੀ ਭੁੱਲ। ਇਹ ਗੱਲ ਤੁਹਾਨੂੰ ਪਸੰਦ ਆਈ ਜਾਂ ਨਹੀ? ਤਾਂ ਭੁਗਤੇ ਉਸੇ ਦੀ ਭੁੱਲ, ਇੰਨਾ ਹੀ ਸਮਝ ਵਿੱਚ ਆ ਜਾਵੇ ਤਾਂ ਘਰ ਵਿੱਚ ਇੱਕ ਵੀ ਝਗੜਾ ਨਹੀਂ ਰਹੇਗਾ।
Page #16
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
| ਪਹਿਲਾਂ ਤਾਂ ਜੀਵਨ ਜੀਣਾ ਸਿੱਖੋ। ਘਰ ਵਿੱਚ ਝਗੜੇ ਘੱਟ ਜਾਣ, ਬਾਅਦ ਵਿੱਚ ਦੂਸਰੀ ਗੱਲ ਸਿੱਖਣਾ।
ਸਾਹਮਣੇ ਵਾਲਾ ਨਾ ਸਮਝੇ ਤਾਂ? ਪ੍ਰਸ਼ਨ ਕਰਤਾ : ਕੁੱਝ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਅਸੀਂ ਚਾਹੇ ਕਿੰਨਾ ਹੀ ਚੰਗਾ ਵਰਤਾਓ ਕਰੀਏ, ਫਿਰ ਵੀ ਉਹ ਨਹੀਂ ਸਮਝਦੇ। | ਦਾਦਾ ਸ੍ਰੀ : ਉਹ ਨਹੀਂ ਸਮਝਦੇ ਤਾਂ ਇਸ ਵਿੱਚ ਆਪਣੀ ਹੀ ਭੁੱਲ ਹੈ ਕਿ ਸਾਨੂੰ ਸਮਝਦਾਰ ਕਿਉਂ ਨਹੀਂ ਮਿਲਿਆ! ਸਾਡੇ ਨਾਲ ਇਹਨਾਂ ਦਾ ਹੀ ਸੰਜੋਗ ਕਿਉਂ ਹੋਇਆ? ਜਦੋਂ ਕਦੇ ਵੀ ਸਾਨੂੰ ਕੁੱਝ ਵੀ ਭੁਗਤਣਾ ਪੈਂਦਾ ਹੈ, ਉਹ ਆਪਣੀ ਹੀ ਭੁੱਲ ਦਾ ਪਰਿਣਾਮ ਹੈ।
ਪ੍ਰਸ਼ਨ ਕਰਤਾ : ਤਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ “ਮੇਰੇ ਕਰਮ ਹੀ ਇਹੋ ਜਿਹੇ ਹਨ?
| ਦਾਦਾ ਸ੍ਰੀ : ਬਿਲਕੁਲ। ਆਪਣੀ ਭੁੱਲ ਤੋ ਬਿਨਾਂ ਸਾਨੂੰ ਭੁਗਤਣਾ ਨਹੀਂ ਹੁੰਦਾ। ਇਸ ਜਗਤ ਵਿੱਚ ਇਹੋ ਜਿਹਾ ਕੋਈ ਵੀ ਨਹੀਂ ਹੈ ਕਿ ਜੋ ਸਾਨੂੰ ਜ਼ਰਾ ਵੀ ਦੁੱਖ ਦੇ ਸਕੇ ਅਤੇ ਜੇ ਕੋਈ ਦੁੱਖ ਦੇਣ ਵਾਲਾ ਹੈ, ਤਾਂ ਉਹ ਆਪਣੀ ਹੀ ਭੁੱਲ ਹੈ। ਸਾਹਮਣੇ ਵਾਲੇ ਦਾ ਦੋਸ਼ ਨਹੀਂ ਹੈ, ਉਹ ਤਾਂ ਨਿਮਿਤ ਹੈ। ਇਸ ਲਈ ‘ਭੁਗਤੇ ਉਸੇ ਦੀ ਭੁੱਲ” । | ਕੋਈ ਪਤੀ ਅਤੇ ਪਤਨੀ ਆਪਸ ਵਿੱਚ ਬਹੁਤ ਝਗੜ ਰਹੇ ਹੋਣ ਅਤੇ ਜਦੋਂ ਦੋਵੇਂ ਸੌਂ ਜਾਣ, ਫਿਰ ਤੁਸੀਂ ਚੁੱਪਚਾਪ ਦੇਖਣ ਜਾਓ ਤਾਂ ਪਤਨੀ ਗਹਿਰੀ ਨੀਂਦ ਸੌਂ ਰਹੀ ਹੁੰਦੀ ਹੈ ਅਤੇ ਪਤੀ ਬਾਰ-ਬਾਰ ਕਰਵਟਾਂ ਬਦਲ ਰਿਹਾ ਹੁੰਦਾ ਹੈ, ਤਾਂ ਤੁਸੀਂ ਸਮਝ ਲੈਣਾ ਕਿ ਪਤੀ ਦੀ ਭੁੱਲ ਹੈ ਸਾਰੀ, ਕਿਉਂਕਿ ਪਤਨੀ ਨਹੀਂ ਭੁਗਤ ਰਹੀ। ਜਿਸਦੀ ਭੁੱਲ ਹੁੰਦੀ ਹੈ, ਉਹੀ ਭੁਗਤਦਾ ਹੈ ਅਤੇ ਜੇ ਪਤੀ ਸੌਂ ਰਿਹਾ ਹੋਵੇ ਅਤੇ ਪਤਨੀ ਜਾਗ ਰਹੀ ਹੋਵੇ, ਤਾਂ ਸਮਝਣਾ ਕਿ ਪਤਨੀ ਦੀ ਭੁੱਲ ਹੈ। ‘ਭੁਗਤੇ ਉਸੇ ਦੀ ਭੁੱਲ। ਇਹ ਤਾਂ ਬਹੁਤ ਗਹਿਰਾ ‘ਸਾਇੰਸ` ਹੈ। ਪੂਰਾ ਜਗਤ ਨਿਮਿਤ ਨੂੰ ਹੀ ਕੱਟਣ ਦੌੜਦਾ ਹੈ।
Page #17
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਇਸਦਾ ਨਿਆਂ ਕੀ? ਜਗਤ ਨਿਯਮ ਦੇ ਅਧੀਨ ਚੱਲ ਰਿਹਾ ਹੈ, ਇਹ ਗੱਪ ਨਹੀਂ ਹੈ। ਇਸਦਾ ‘ਰੈਗੁਲੇਟਰ ਆਫ ਦ ਵਲਡ ਵੀ ਹੈ, ਜੋ ਨਿਰੰਤਰ ਇਸ ਵਲਡ (ਦੁਨੀਆ) ਨੂੰ ਰੈਗੁਲੇਸ਼ਨ ਵਿੱਚ ਹੀ ਰੱਖਦਾ ਹੈ।
| ਬੱਸ ਸਟੈਂਡ ਤੇ ਇੱਕ ਜਨਾਨੀ ਖੜ੍ਹੀ ਹੈ। ਹੁਣ ਬੱਸ ਸਟੈਂਡ ਤੇ ਖੜੇ ਰਹਿਣਾ ਕੋਈ ਗੁਨਾਹ ਤਾਂ ਨਹੀਂ ਹੈ? ਇੰਨੇ ਵਿੱਚ ਇੱਕ ਪਾਸਿਓਂ ਇੱਕ ਬੱਸ ਆਉਂਦੀ ਹੈ ਅਤੇ ਡਰਾਇਵਰ ਦੇ ਹੱਥੋਂ ਸਟੇਰਿੰਗ ਤੇ ਕੰਟਰੋਲ ਨਾ ਰਹਿਣ ਕਰਕੇ ਬੱਸ ਫੁੱਟਪਾਥ ਤੇ ਚੜ੍ਹ ਜਾਂਦੀ ਹੈ ਤੇ ਬੱਸ ਸਟੈਂਡ ਤੋੜ ਕੇ, ਉਸ ਜਨਾਨੀ ਨੂੰ ਕੁਚਲ (ਦੈੜ) ਦਿੰਦੀ ਹੈ। ਉੱਥੇ ਪੰਜ ਸੌ ਲੋਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ। ਉਹਨਾਂ ਲੋਕਾਂ ਨੂੰ ਕਹੀਏ ਕਿ “ਇਸਦਾ ਨਿਆਂ ਕਰੋ । ਤਾਂ ਉਹ ਲੋਕ ਕਹਿਣਗੇ ਕਿ, “ਵਿਚਾਰੀ ਜਨਾਨੀ ਬੇਗੁਨਾਹ ਮਾਰੀ ਗਈ। ਇਸ ਵਿੱਚ ਜਨਾਨੀ ਦਾ ਕੀ ਗੁਨਾਹ? ਇਹ ਡਰਾਇਵਰ ਨਾਲਾਇਕ ਹੈ। ਉਸ ਤੋਂ ਬਾਅਦ ਚਾਰ-ਪੰਜ ਅਕਲਮੰਦ ਲੋਕ ਇੱਕਠੇ ਹੋ ਕੇ ਕਹਿਣਗੇ ਕਿ, “ਇਹ ਬੱਸ ਡਰਾਇਵਰ ਕਿਹੋ ਜਿਹੇ ਹਨ, ਇਹਨਾਂ ਲੋਕਾਂ ਨੂੰ ਤਾਂ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ, ਏਦਾਂ ਕਰਨਾ ਚਾਹੀਦਾ ਹੈ, ਉਦਾਂ ਕਰਨਾ ਚਾਹੀਦਾ ਹੈ। ਜਨਾਨੀ ਵਿਚਾਰੀ ਬੱਸ ਸਟੈਂਡ ਤੇ ਖੜੀ ਸੀ, ਉਸ ਵਿੱਚ ਉਸਦਾ ਕੀ ਗੁਨਾਹ?” ਓਏ, ਤੁਸੀਂ ਉਸਦਾ ਗੁਨਾਹ ਨਹੀਂ ਜਾਣਦੇ। ਉਸਦਾ ਗੁਨਾਹ ਸੀ, ਇਸ ਲਈ ਤਾਂ ਉਸਦੀ ਮੌਤ ਹੋਈ। ਹੁਣ ਇਸ ਡਰਾਇਵਰ ਦਾ ਗੁਨਾਹ ਤਾਂ, ਜਦੋਂ ਉਹ ਫੜਿਆ ਜਾਵੇਗਾ ਉਦੋਂ, ਇਸਦਾ ਜਦੋਂ ਕੇਸ ਚੱਲੇਗਾ ਅਤੇ ਉਹ ਕੇਸ ਸਫਲ ਹੋਇਆ ਤਾਂ ਗੁਨਾਹਗਾਰ ਮੰਨਿਆ ਜਾਵੇਗਾ, ਨਹੀਂ ਤਾਂ ਬੇਗੁਨਾਹ ਸਾਬਿਤ ਹੋਇਆ ਤਾਂ ਉਹ ਛੁੱਟ ਜਾਵੇਗਾ। ਉਸ ਜਨਾਨੀ ਦਾ ਗੁਨਾਹ ਅੱਜ ਫੜਿਆ ਗਿਆ। ਓਏ, ਬਿਨਾ ਹਿਸਾਬ ਦੇ ਕੋਈ ਮਾਰਦਾ ਹੋਵੇਗਾ? ਉਸ ਜਨਾਨੀ ਨੇ ਪਿਛਲਾ ਹਿਸਾਬ ਚੁਕਾਇਆ। ਸਮਝ ਜਾਣਾ ਚਾਹੀਦਾ ਹੈ ਕਿ ਉਸ ਜਨਾਨੀ ਨੇ ਭੁਗਤਿਆ, ਇਸ ਲਈ ਉਸਦੀ ਭੁੱਲ। ਬਾਅਦ ਵਿੱਚ ਜਦੋਂ ਉਹ ਡਰਾਇਵਰ ਫੜਿਆ ਜਾਵੇਗਾ, ਉਦੋਂ ਡਰਾਇਵਰ ਦੀ ਭੁੱਲ। ਅੱਜ ਜੋ ਫੜਿਆ ਗਿਆ, ਉਹ ਗੁਨਾਹਗਾਰ।
Page #18
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਉੱਪਰੋਂ ਤਾਂ ਕੁੱਝ ਲੋਕ ਕਹਿੰਦੇ ਹਨ ਕਿ ਜੇ ਭਗਵਾਨ ਹੁੰਦਾ ਤਾਂ ਇਸ ਤਰ੍ਹਾਂ ਹੁੰਦਾ ਹੀ ਨਹੀਂ। ਇਸ ਲਈ ਭਗਵਾਨ ਵਰਗੀ ਕੋਈ ਚੀਜ਼ ਲੱਗਦਾ ਹੈ ਸੰਸਾਰ ਵਿੱਚ ਹੈ ਹੀ ਨਹੀਂ, ਇਸ ਜਨਾਨੀ ਦਾ ਕੀ ਗੁਨਾਹ ਸੀ? ਹੁਣ ਇਸ ਦੁਨੀਆ ਵਿੱਚ ਭਗਵਾਨ ਨਹੀਂ ਰਹੇ। ਲਓ!! ਇਹਨਾਂ ਲੋਕਾਂ ਨੇ ਇਹ ਸਾਰ ਕੱਢ ਲਿਆ। ਓਏ, ਇਹ ਕਿਸ ਲਈ? ਭਗਵਾਨ ਨੂੰ ਕਿਉਂ ਬਦਨਾਮ ਕਰਦੇ ਹੋ? ਉਹਨਾਂ ਦਾ ਘਰ ਕਿਉਂ ਖਾਲੀ ਕਰਵਾਉਂਦੇ ਹੋ? ਭਗਵਾਨ ਤੋਂ ਘਰ ਖਾਲੀ ਕਰਵਾਉਂਣ ਨਿਕਲ ਪਏ ਹਨ। ਓ ਭਾਈ, ਭਗਵਾਨ ਨਾ ਹੁੰਦੇ ਤਾਂ ਫਿਰ ਰਿਹਾ ਹੀ ਕੀ ਇਸ ਸੰਸਾਰ ਵਿੱਚ? ਇਹ ਲੋਕ ਕੀ ਸਮਝੇ ਕਿ ਭਗਵਾਨ ਦੀ ਸੱਤਾ ਨਹੀਂ ਰਹੀ। ਫਿਰ ਲੋਕਾਂ ਦੀ ਭਗਵਾਨ ਤੇ ਆਸਥਾ ਨਹੀਂ ਰਹਿੰਦੀ। ਏਦਾਂ ਨਹੀਂ ਹੈ। ਇਹ ਸਾਰੇ ਹਿਸਾਬ ਚੱਲ ਰਹੇ ਹਨ। ਇਹ ਇੱਕ ਹੀ ਜਨਮ ਦੀ ਗੱਲ ਨਹੀਂ ਹੈ। ਅੱਜ ਉਸ ਜਨਾਨੀ ਦੀ ਕੁੱਲ ਫੜੀ ਗਈ, ਇਸ ਲਈ ਉਸਨੂੰ ਭੁਗਤਣਾ ਪਿਆ। ਇਹ ਸਭ ਨਿਆਂ ਹੈ। ਉਹ ਔਰਤ ਕੁਚਲੀ ਗਈ, ਉਹ ਨਿਆਂ ਹੈ। ਭਾਵ ਇਹ ਜਗਤ ਨਿਯਮ ਨਾਲ ਹੈ। ਸੰਖੇਪ ਵਿੱਚ ਬੱਸ ਇੰਨੀ ਹੀ ਗੱਲ ਕਰਨੀ ਹੈ।
ਜੇ ਇਹ ਡਰਾਇਵਰ ਦੀ ਭੁੱਲ ਹੁੰਦੀ ਤਾਂ ਸਰਕਾਰ ਦਾ ਸਖ਼ਤ ਕਾਨੂੰਨ ਹੁੰਦਾ, ਇੰਨਾ ਸਖਤ ਕਿ ਉਸ ਡਰਾਇਵਰ ਨੂੰ ਉਸੇ ਥਾਂ ਖੜ੍ਹਾ ਕਰਕੇ ਗੋਲੀ ਨਾਲ ਉਡਾ ਕੇ ਮੌਤ ਦੇ ਘਾਟ ਉਤਾਰ ਦਿੰਦੇ। ਪਰ ਇਹ ਤਾਂ ਸਰਕਾਰ ਵੀ ਨਹੀਂ ਕਹਿੰਦੀ, ਕਿਉਂਕਿ ਕਿਸੇ ਨੂੰ ਖਤਮ ਨਹੀਂ ਕਰ ਸਕਦੇ। ਅਸਲ ਵਿੱਚ ਉਹ ਗੁਨਾਹਗਾਰ ਨਹੀਂ ਹੈ। ਉਸਨੇ ਖੁਦ ਨਵਾ ਗੁਨਾਹ ਖੜ੍ਹਾ ਕੀਤਾ ਹੈ, ਉਹ ਗੁਨਾਹ ਜਦੋਂ ਉਹ ਭੁਗਤੇਗਾ ਉਦੋ, ਪਰ ਉਸਨੇ ਤੁਹਾਨੂੰ ਗੁਨਾਹ ਤੋਂ ਮੁਕਤ ਕੀਤਾ। ਤੁਸੀਂ ਗੁਨਾਹ ਤੋਂ ਮੁਕਤ ਹੋ ਗਏ। ਉਹ ਗੁਨਾਹ ਵਿੱਚ ਬੰਨਿਆ ਗਿਆ। ਇਸ ਲਈ ਅਸੀਂ ਸਦਬੁੱਧੀ ਦੇਣ ਲਈ ਕਿਹਾ ਹੈ ਕਿ ਗੁਨਾਹ ਵਿੱਚ ਨਾ ਆਉਂਣਾ।
Page #19
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਐਕਸੀਡੈਂਟ ਮਤਲਬ.... ਇਸ ਕਲਿਯੁਗ ਵਿੱਚ ਐਕਸੀਡੈਂਟ (ਦੁਰਘਟਨਾ) ਅਤੇ ਇੰਸੀਡੈਂਟ (ਘਟਨਾ) ਇਸ ਤਰ੍ਹਾਂ ਹੁੰਦੇ ਹਨ ਕਿ ਮਨੁੱਖ ਉਲਝਣ ਵਿੱਚ ਪੈ ਜਾਂਦਾ ਹੈ। ਐਕਸੀਡੈਂਟ ਭਾਵ ਕੀ? “ਟੂ ਮੈਨੀ ਕਾਂਜ਼ਜ਼ ਐਂਟ ਅ ਟਾਈਮ (ਬਹੁਤ ਸਾਰੇ ਕਾਰਣ ਇਕੱਠੇ ਹੀ ਇੱਕੋ ਟਾਈਮ) ਅਤੇ ਇੰਸੀਡੈਂਟ ਭਾਵ ਕੀ? ਸੋ ਮੈਨੀ ਕਾਂਜ਼ਜ਼ ਐਟ ਅ ਟਾਈਮ। (ਅਣਗਿਣਤ ਕਾਰਣ ਇਕੱਠੇ ਹੀ ਇੱਕੋ ਟਾਈਮ) ਇਸ ਲਈ ਅਸੀਂ ਕਹਿੰਦੇ ਹਾਂ ਕਿ “ਭੁਗਤੇ ਉਸੇ ਦੀ ਭੁੱਲ ਅਤੇ ਸਾਹਮਣੇ ਵਾਲਾ ਤਾਂ ਜਦੋਂ ਫੜਿਆ ਜਾਵੇਗਾ, ਉਦੋਂ ਉਸਦੀ ਭੁੱਲ ਸਮਝੀ ਜਾਵੇਗੀ।
| ਇਹ ਤਾਂ, ਜੋ ਫੜਿਆ ਗਿਆ, ਉਸਨੂੰ ਚੋਰ ਕਹਿੰਦੇ ਹਨ। ਜਿਵੇਂ ਆਫਿਸ ਵਿੱਚ ਇੱਕ ਆਦਮੀ ਫੜਿਆ ਗਿਆ, ਉਸਨੂੰ ਚੋਰ ਕਹਿੰਦੇ ਹਨ, ਤਾਂ ਕੀ ਆਫਿਸ ਵਿੱਚ ਹੋਰ ਕਈ ਚੋਰ ਨਹੀਂ ਹਨ?
ਪ੍ਰਸ਼ਨ ਕਰਤਾ : ਸਾਰੇ ਹਨ।
ਦਾਦਾ ਸ੍ਰੀ : ਫੜੇ ਨਹੀਂ ਗਏ, ਉਦੋਂ ਤੱਕ ਸ਼ਾਹੂਕਾਰ। ਕੁਦਰਤ ਦਾ ਨਿਆਂ ਤਾਂ ਕਿਸੇ ਨੇ ਜ਼ਾਹਿਰ ਕੀਤਾ ਹੀ ਨਹੀ। ਬਹੁਤ ਹੀ ਸਿੱਧਾ ਅਤੇ ਸਰਲ ਹੈ। ਇਸਲਈ ਤਾਂ ਨਿਬੇੜਾ ਆ ਜਾਂਦਾ ਹੈ ਨਾ! ਸ਼ਾਰਟ ਕੱਟ! ‘ਭਗਤੇ ਉਸੇ ਦੀ ਭੁੱਲ, ਇਹ ਇੱਕ ਹੀ ਵਾਕ ਸਮਝਣ ਨਾਲ ਸੰਸਾਰ ਦਾ ਬਹੁਤ ਸਾਰਾ ਬੋਝ ਖਤਮ ਹੋ ਜਾਵੇਗਾ।
| ਭਗਵਾਨ ਦਾ ਕਾਨੂੰਨ ਕੀ ਕਹਿੰਦਾ ਹੈ ਕਿ ਜਿਸ ਖੇਤਰ ਵਿੱਚ, ਜਿਸ ਸਮੇਂ ਤੇ, ਜੋ ਭੁਗਤਦਾ ਹੈ, ਉਹ ਖੁਦ ਹੀ ਗੁਨਾਹਗਾਰ ਹੈ। ਉਸ ਵਿੱਚ ਕਿਸੇ ਨੂੰ, ਵਕੀਲ ਨੂੰ ਵੀ ਪੁੱਛਣ ਦੀ ਜਰੂਰਤ ਨਹੀਂ ਹੈ। ਕਿਸੇ ਦੀ ਜੇਬ ਕੱਟ ਜਾਵੇ ਤਾਂ ਕੱਟਣ ਵਾਲੇ ਦੇ ਲਈ ਤਾਂ ਆਨੰਦ ਦੀ ਗੱਲ ਹੋਵੇਗੀ ਨਾ, ਉਹ ਤਾਂ ਜਲੇਬੀਆਂ ਖਾ ਰਿਹਾ ਹੋਵੇਗਾ, ਹੋਟਲ ਵਿੱਚ ਚਾਹ-ਪਾਣੀ ਅਤੇ ਨਾਸ਼ਤਾ ਕਰ ਰਿਹਾ ਹੋਵੇਗਾ ਅਤੇ ਠੀਕ ਉਸੇ ਸਮੇਂ ਜਿਸਦੀ ਜੇਬ ਕਟੀ ਹੈ, ਉਹ ਭੁਗਤ ਰਿਹਾ ਹੋਵੇਗਾ। ਇਸ ਲਈ ਭੁਗਤਣ ਵਾਲੇ ਦੀ ਭੁੱਲ। ਉਸਨੇ ਪਹਿਲਾਂ ਕਦੇ
Page #20
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਚੋਰੀ ਕੀਤੀ ਹੋਵੇਗੀ, ਇਸ ਲਈ ਅੱਜ ਫੜਿਆ ਗਿਆ ਅਤੇ ਜੇਬ ਕੱਟਣ ਵਾਲਾ ਜਦੋਂ ਫੜਿਆ ਜਾਵੇਗਾ, ਉਦੋਂ ਚੋਰ ਕਿਹਾ ਜਾਵੇਗਾ।
ਮੈਂ ਕਦੇ ਤੁਹਾਡੀ ਗਲਤੀ ਕੱਢਣ ਬੈਠਾਂਗਾ ਹੀ ਨਹੀ। ਪੂਰਾ ਜਗਤ ਸਾਹਮਣੇ ਵਾਲੇ ਦੀ ਗਲਤੀ ਦੇਖਦਾ ਹੈ। ਭੁਗਤਦਾ ਹੈ ਖੁਦ, ਪਰ ਗਲਤੀ ਸਾਹਮਣੇ ਵਾਲੇ ਦੀ ਦੇਖਦਾ ਹੈ। ਸਗੋਂ ਇਸ ਨਾਲ ਤਾਂ ਗੁਨਾਹ ਦੁਗਣੇ ਹੁੰਦੇ ਜਾਂਦੇ ਹਨ ਅਤੇ ਵਿਹਾਰ ਵੀ ਉਲਝਦਾ ਜਾਂਦਾ ਹੈ। ਇਹ ਗੱਲ ਸਮਝ ਗਏ ਤਾਂ ਉਲਝਣ ਘੱਟਦੀ ਜਾਵੇਗੀ।
ਮੋਰਬੀ ਦਾ ਹੜ੍ਹ, ਕੀ ਕਾਰਣ? ਮੋਰਬੀ ਸ਼ਹਿਰ ਵਿੱਚ ਜੋ ਹੜ੍ਹ ਆਇਆ ਸੀ ਅਤੇ ਜੋ ਕੁੱਝ ਹੋਇਆ, ਉਹ ਸਭ ਕਿਸਨੇ ਕੀਤਾ? ਉਹ ਜ਼ਰਾ ਲੱਭ ਲਓ। ਕਿਸ ਨੇ ਕੀਤਾ ਸੀ ਉਹ? | ਇਸ ਲਈ ਅਸੀਂ ਇੱਕ ਹੀ ਗੱਲ ਲਿਖੀ ਹੈ ਕਿ ਇਸ ਦੁਨੀਆ ਵਿੱਚ ਭੁੱਲ ਕਿਸਦੀ ਹੈ? ਖੁਦ ਨੂੰ ਸਮਝਣ ਦੇ ਲਈ ਇੱਕ ਹੀ ਚੀਜ ਨੂੰ ਦੋ ਤਰ੍ਹਾਂ ਸਮਝਣਾ ਹੈ। ਭੁਗਤਣ ਵਾਲੇ ਨੂੰ ‘ਭੁਗਤੇ ਉਸੇ ਦੀ ਭੁੱਲ` , ਇਹ ਗੱਲ ਸਮਝਣੀ ਹੈ ਅਤੇ ਦੇਖਣ ਵਾਲੇ ਨੂੰ “ਮੈਂ ਉਸ ਨੂੰ ਮਦਦ ਨਹੀਂ ਕਰ ਸਕਦਾ, ਮੈਨੂੰ ਮਦਦ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੇਖਣਾ ਹੈ। | ਇਸ ਜਗਤ ਦਾ ਨਿਯਮ ਏਦਾਂ ਹੈ ਕਿ ਅੱਖਾਂ ਨਾਲ ਦਿਖੇ, ਉਸ ਨੂੰ ਭੁੱਲ ਕਹਿੰਦੇ ਹਨ। ਜਦੋਂ ਕਿ ਕੁਦਰਤ ਦਾ ਨਿਯਮ ਇਸ ਤਰ੍ਹਾਂ ਦਾ ਹੈ ਕਿ ਜੋ ਭੁਗਤ ਰਿਹਾ ਹੈ, ਉਸੇ ਦੀ ਭੁੱਲ ਹੈ।
ਜਿੱਥੇ ਅਸਰ ਹੋਵੇ, ਉੱਥੇ ਗਿਆਨ ਹੈ ਜਾਂ ਬੁੱਧੀ?
ਪ੍ਰਸ਼ਨ ਕਰਤਾ : ਅਖਬਾਰ ਵਿੱਚ ਪੜ੍ਹੀਏ ਕਿ ਔਰੰਗਾਬਾਦ ਵਿੱਚ ਇਸ ਤਰ੍ਹਾਂ ਹੋਇਆ ਜਾਂ ਮੋਰਬੀ ਵਿੱਚ ਇਸ ਤਰ੍ਹਾਂ ਹੋਇਆ ਤਾਂ ਸਾਡੇ ਤੇ ਅਸਰ ਹੋ ਜਾਂਦਾ ਹੈ, ਜੇ ਪੜ੍ਹਨ ਤੋਂ ਬਾਅਦ ਕੁੱਝ ਵੀ ਅਸਰ ਨਾ ਹੋਵੇ ਤਾਂ ਕੀ ਉਸਨੂੰ ਜਤਾ (ਪੱਥਰ, ਪੱਥਰ ਦਿਲ) ਕਹਾਂਗੇ?
Page #21
--------------------------------------------------------------------------
________________
14
ਭੁਗਤੇ ਉਸੇ ਦੀ ਭੁੱਲ
ਦਾਦਾ ਸ੍ਰੀ : ਅਸਰ ਨਾ ਹੋਵੇ, ਉਸੇ ਦਾ ਨਾਮ ਗਿਆਨ। ਪ੍ਰਸ਼ਨ ਕਰਤਾ : ਜੇ ਅਸਰ ਹੋਵੇ, ਉਸਨੂੰ ਕੀ ਕਹਾਂਗੇ?
ਦਾਦਾ ਸ੍ਰੀ : ਉਹ ਬੁੱਧੀ ਕਹਾਉਂਦੀ ਹੈ, ਭਾਵ ਸੰਸਾਰ ਕਹਾਉਂਦਾ ਹੈ। ਬੁੱਧੀ ਨਾਲ ਇਮੋਸ਼ਨਲ ਹੋ ਜਾਂਦੇ ਹਾਂ, ਪਰ ਕਰਦੇ ਕੁੱਝ ਨਹੀ। | ਇੱਥੇ ਲੜਾਈ ਦੇ ਸਮੇਂ ਪਾਕਿਸਤਾਨ ਵਾਲੇ ਬੰਬ ਸੁੱਟਣ ਆਉਂਦੇ ਸਨ, ਲੋਕ ਜਦੋਂ ਇਹ ਅਖਬਾਰ ਵਿੱਚ ਪੜ੍ਹਨ ਕਿ ਉੱਥੇ ਬੰਬ ਗਿਰਿਆ ਤਾਂ ਇੱਥੇ ਘਬਰਾਹਟ ਹੋ ਜਾਂਦੀ ਸੀ। ਇਹ ਸਾਰਾ ਅਸਰ ਜੋ ਪਾਉਂਦੀ ਹੈ, ਉਹ ਉਹਨਾਂ ਦੀ ਬੁੱਧੀ ਹੈ ਅਤੇ ਬੁੱਧੀ ਹੀ ਸੰਸਾਰ ਖੜਾ ਕਰਦੀ ਹੈ। ਗਿਆਨ ਅਸਰ ਮੁਕਤ ਰੱਖਦਾ ਹੈ। ਅਖਬਾਰ ਪੜੀਏ ਫਿਰ ਵੀ ਅਸਰ ਮੁਕਤ ਰੱਖਦਾ ਹੈ। ਅਸਰ ਮੁਕਤ ਭਾਵ ਸਾਨੂੰ ਕੁੱਝ ਵੀ ਸਪਰਸ਼ ਨਾ ਕਰੇ। ਅਸੀਂ ਤਾਂ ਜਾਣਨਾ ਅਤੇ ਦੇਖਣਾ ਹੀ ਹੈ।
ਇਸ ਅਖਬਾਰ ਦਾ ਕੀ ਕਰਨਾ ਹੈ? ਜਾਣਨਾ ਅਤੇ ਦੇਖਣਾ, ਬਸ! ਜਾਣਨਾ ਭਾਵ ਜਿਸਦਾ ਵਿਸਥਾਰ ਵਿੱਚ ਵਰਣਨ ਕੀਤਾ ਹੋਵੇ, ਉਸ ਨੂੰ ਜਾਣਨਾ ਕਹਾਂਗੇ ਅਤੇ ਜਦੋਂ ਵਿਸਥਾਰ ਵਿੱਚ ਵਰਣਨ ਨਾ ਹੋਵੇ, ਉਦੋਂ ਉਸਨੂੰ ਦੇਖਣਾ ਕਹਾਂਗੇ। ਉਸ ਵਿੱਚ ਕਿਸੇ ਦਾ ਦੋਸ਼ ਨਹੀਂ ਹੈ।
ਪ੍ਰਸ਼ਨ ਕਰਤਾ : ਕਾਲ ਦਾ ਦੋਸ਼ ਤਾਂ ਹੈ ਨਾ?
ਦਾਦਾ ਸ੍ਰੀ : ਕਾਲ ਦਾ ਦੋਸ਼ ਵੀ ਕਿਵੇ? ਭੁਗਤੇ ਉਸੇ ਦੀ ਭੁੱਲ। ਕਾਲ ਤਾਂ ਬਦਲਦਾ ਹੀ ਰਹੇਗਾ ਨਾ? ਚੰਗੇ ਕਾਲ ਵਿੱਚ ਕੀ ਅਸੀਂ ਸਾਰੇ ਨਹੀਂ ਸਨ? ਚੌਵੀ ਤੀਰਥੰਕਰ ਸਨ, ਤਾਂ ਕੀ ਉਦੋਂ ਅਸੀਂ ਨਹੀਂ ਸਨ?
ਪ੍ਰਸ਼ਨ ਕਰਤਾ : ਹੂੰ.....ਸੀ..ਗੇ ।
ਦਾਦਾ ਸ੍ਰੀ : ਤਾਂ ਉਸ ਦਿਨ ਅਸੀਂ ਚਟਣੀ ਖਾਣ ਵਿੱਚ ਲੱਗੇ ਰਹੇ, ਇਸ ਵਿੱਚ ਕਾਲ ਕੀ ਕਰੇ ਵਿਚਾਰਾ? ਕਾਲ ਤਾਂ ਆਪਣੇ ਆਪ ਆਉਂਦਾ ਹੀ ਰਹੇਗਾ ਨਾ! ਦਿਨ ਵਿੱਚ ਕੰਮ ਨਹੀਂ ਕਰਾਂਗੇ ਫਿਰ ਵੀ ਰਾਤ ਤਾਂ ਆਵੇਗੀ ਕਿ ਨਹੀ?
Page #22
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਪ੍ਰਸ਼ਨ ਕਰਤਾ : ਹਾਂ।
ਦਾਦਾ ਸ੍ਰੀ : ਫਿਰ ਰਾਤ ਨੂੰ ਦੋ ਵਜੇ ਚਨੇ ਲੈਣ ਭੇਜੀਏ ਤਾਂ ਦੁਗਣੇ ਭਾਅ ਦੇਣ ਤੇ ਵੀ ਕੋਈ ਦੇਵੇਗਾ?
ਲੋਕਾਂ ਨੂੰ ਲੱਗੇ, ਇਹ ਉਲਟਾ ਨਿਆਂ ਇੱਕ ਸਾਇਕਲ ਸਵਾਰ, ਉਸਦੇ ਰਾਈਟ ਵੇ (ਸਹੀ ਰਾਸਤੇ) ਤੇ ਹੈ ਅਤੇ ਇੱਕ ਸਕੂਟਰ ਸਵਾਰ ਉਲਟੇ ਰਾਸਤੇ ਤੋਂ ਆਇਆ, ਰੌਂਗ ਵੇ (ਗਲਤ ਰਾਸਤੇ) ਤੋਂ ਅਤੇ ਸਾਇਕਲ ਵਾਲੇ ਦੀ ਲੱਤ ਤੋੜ ਦਿੱਤੀ। ਹੁਣ ਕਿਸ ਨੂੰ ਭੁਗਤਣਾ ਪਿਆ? | ਪ੍ਰਸ਼ਨ ਕਰਤਾ : ਸਾਇਕਲ ਵਾਲੇ ਨੂੰ, ਜਿਸਦੀ ਲੱਤ ਟੁੱਟੀ ਹੈ ਉਸਨੂੰ।
| ਦਾਦਾ ਸ੍ਰੀ : ਹਾਂ, ਉਹਨਾਂ ਦੋਵਾਂ ਵਿੱਚੋ ਅੱਜ ਕਿਸ ਨੂੰ ਭੁਗਤਣਾ ਪੈ ਰਿਹਾ ਹੈ? ਤਾਂ ਕਹੀਏ, “ਜਿਸਦੀ ਲੱਤ ਟੁੱਟੀ, ਉਸਨੂੰ ।` ਅਤੇ ਅੱਜ ਇਸ ਸਕੂਟਰ ਵਾਲੇ ਦੇ ਨਿਮਿਤ ਨਾਲ ਪਹਿਲਾਂ ਦਾ ਹਿਸਾਬ ਚੁਕਤਾ ਹੋਇਆ। ਸਕੂਟਰ ਵਾਲੇ ਨੂੰ ਹੁਣ ਕੋਈ ਦੁੱਖ ਨਹੀਂ ਹੈ। ਉਹ ਤਾਂ ਜਦੋਂ ਫੜਿਆ ਜਾਵੇਗਾ, ਉਦੋਂ ਉਸਦਾ ਗੁਨਾਹ ਜਾਹਿਰ ਹੋਵੇਗਾ। ਸੋ: ਜੋ ਭੁਗਤੇ ਉਸੇ ਦੀ ਭੁੱਲ।
ਪ੍ਰਸ਼ਨ ਕਰਤਾ : ਜਿਸ ਨੂੰ ਸੱਟ ਲੱਗੀ, ਉਸਦਾ ਕੀ ਗੁਨਾਹ?
ਦਾਦਾ ਸ੍ਰੀ : ਉਸਦਾ ਗੁਨਾਹ, ਉਸਦਾ ਪਹਿਲਾਂ ਦਾ ਹਿਸਾਬ, ਜੋ ਅੱਜ ਚੁਕਤਾ ਹੋਇਆ। ਬਿਨਾ ਕਿਸੇ ਹਿਸਾਬ ਦੇ ਕਿਸੇ ਨੂੰ ਕੁੱਝ ਵੀ ਦੁੱਖ ਨਹੀਂ ਹੋ ਸਕਦਾ। ਜਦੋਂ ਹਿਸਾਬ ਸਾਫ ਨਹੀਂ ਹੋਇਆ, ਉਦੋਂ ਦੁੱਖ ਹੋਵੇਗਾ। ਇਹ ਉਸਦਾ ਹਿਸਾਬ ਆਇਆ, ਇਸ ਲਈ ਫੜਿਆ ਗਿਆ। ਨਹੀਂ ਤਾਂ ਇੰਨੀ ਵੱਡੀ ਦੁਨੀਆਂ ਵਿੱਚ ਦੁਸਰਾ ਕੋਈ ਕਿਉਂ ਨਹੀਂ ਫੜਿਆ ਗਿਆ? ਤੁਸੀਂ ਕਿਉ ਨਿਡਰ (ਨਿਰ-ਭੈ) ਹੋ ਕੇ ਘੁੰਮ ਰਹੇ ਹੋ? ਤਾਂ ਕਹਿਣਗੇ, “ਆਪਣਾ
Page #23
--------------------------------------------------------------------------
________________
16
ਭੁਗਤੇ ਉਸੇ ਦੀ ਭੁੱਲ
ਹਿਸਾਬ ਹੋਵੇਗਾ ਤਾਂ ਹੋਵੇਗਾ, ਹਿਸਾਬ ਨਹੀਂ ਹੋਵੇਗਾ ਤਾਂ ਕੀ ਹੋਣ ਵਾਲਾ ਹੈ? ਲੋਕ ਏਦਾਂ ਕਹਿੰਦੇ ਹਨ ਨਾ?
| ਪ੍ਰਸ਼ਨ ਕਰਤਾ : ਭੁਗਤਣਾ ਨਾ ਪਵੇ, ਉਸਦੇ ਲਈ ਕੀ ਉਪਾਅ (ਹੱਲ) ਹੈ?
ਦਾਦਾ ਸ੍ਰੀ : ਮੋਕਸ਼ ਵਿੱਚ ਚਲੇ ਜਾਣਾ। ਕਿਸੇ ਨੂੰ ਜ਼ਰਾ ਵੀ ਦੁੱਖ ਨਾ ਦਿਓ। ਜੇ ਕੋਈ ਦੁੱਖ ਦੇਵੇ, ਉਸ ਨੂੰ ਅਸੀਂ ਜਮਾ ਕਰ ਲਈਏ ਤਾਂ ਆਪਣੇ ਬਹੀ ਖਾਤੇ ਸਾਫ ਹੋ ਜਾਣਗੇ। ਕਿਸੇ ਨੂੰ ਨਵਾਂ ਨਾ ਦੇਈਏ, ਨਵਾਂ ਵਪਾਰ ਸ਼ੁਰੂ ਨਾ ਕਰੀਏ ਅਤੇ ਜੋ ਪੁਰਾਣਾ ਬਾਕੀ ਹੈ ਉਸ ਨੂੰ ਨਿਪਟਾ ਲਈਏ ਤਾਂ ਚੁਕਤਾ ਹੋ ਜਾਵੇਗਾ। | ਪ੍ਰਸ਼ਨ ਕਰਤਾ : ਤਾਂ ਜਿਸਦੀ ਲੱਤ ਟੁੱਟੀ, ਉਸ ਭੁਗਤਣ ਵਾਲੇ ਨੂੰ ਇਸ ਤਰ੍ਹਾਂ ਮੰਨਣਾ ਹੈ ਕਿ ਮੇਰੀ ਭੁੱਲ ਹੈ ਅਤੇ ਉਸਨੂੰ ਸਕੂਟਰ ਵਾਲੇ ਦੇ ਖਿਲਾਫ ਕੁੱਝ ਨਹੀਂ ਕਰਨਾ ਚਾਹੀਦਾ? | ਦਾਦਾ ਸ੍ਰੀ : ਕੁੱਝ ਨਹੀਂ ਕਰਨਾ ਚਾਹੀਦਾ, ਏਦਾ ਨਹੀਂ। ਅਸੀਂ ਕੀ ਕਹਿੰਦੇ ਹਾਂ ਕਿ ਮਾਨਸਿਕ ਪਰਿਣਾਮ ਨਹੀਂ ਬਦਲਣੇ ਚਾਹੀਦੇ। ਵਿਹਾਰ ਵਿੱਚ ਜੋ ਕੁੱਝ ਹੋ ਰਿਹਾ ਹੋਵੇ, ਉਸਨੂੰ ਹੋਣ ਦਿਓ ਪਰ ਮਾਨਸਿਕ ਰਾਗ-ਦਵੇਸ਼ ਨਹੀਂ ਹੋਣੇ ਚਾਹੀਦੇ। ਜਿਸ ਨੂੰ “ਮੇਰੀ ਭੁੱਲ ਹੈ। ਇਹ ਸਮਝ ਵਿੱਚ ਆ ਗਿਆ, ਉਸ ਨੂੰ ਰਾਗ-ਦਵੇਸ਼ ਨਹੀਂ ਹੋਣਗੇ। | ਵਿਹਾਰ ਵਿੱਚ ਪੁਲਿਸ ਵਾਲਾ ਕਹੇ ਕਿ ਨਾਮ ਲਿਖਵਾਓ ਤਾਂ
ਲਿਖਵਾਉਣਾ ਪਵੇਗਾ। ਵਿਹਾਰ ਸਾਰਾ ਕਰਨਾ ਪਵੇਗਾ ਪਰ ਨਾਟਕ ਦੀ ਤਰ੍ਹਾਂ, ਡਰਾਮੈਟਿਕ, ਰਾਗ-ਦਵੇਸ਼ ਨਹੀਂ ਕਰਨਾ ਚਾਹੀਦਾ। ਸਾਨੂੰ “ਸਾਡੀ ਭੁੱਲ ਹੈ। ਇਹ ਸਮਝ ਵਿੱਚ ਆ ਗਿਆ ਤਾਂ ਫਿਰ ਉਸ ਸਕੂਟਰ ਵਾਲੇ ਦਾ ਵਿਚਾਰੇ ਦਾ ਕੀ ਦੋਸ਼? ਇਹ ਜਗਤ ਤਾਂ ਖੁਲੀ ਅੱਖਾਂ ਨਾਲ ਦੇਖ ਰਿਹਾ ਹੈ, ਇਸ ਲਈ ਉਸਨੂੰ ਸਬੂਤ ਤਾਂ ਦੇਣੇ ਹੀ ਪੈਣਗੇ, ਪਰ ਸਾਨੂੰ ਸਕੂਟਰ ਵਾਲੇ ਦੇ ਪ੍ਰਤੀ ਰਾਗ-ਦਵੇਸ਼ ਨਹੀਂ ਹੋਣੇ ਚਾਹੀਦੇ। ਕਿਉਂਕਿ ਉਸਦੀ ਭੁੱਲ ਹੈ ਹੀ ਨਹੀਂ। ਅਸੀਂ ਜੋ ਏਦਾਂ ਦਾ ਆਰੋਪ ਲਗਾਉਂਦੇ ਹਾਂ ਕਿ “ਉਸਦੀ ਭੁੱਲ ਹੈ। ਉਹ
Page #24
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਤੁਹਾਡੀ ਦ੍ਰਿਸ਼ਟੀ ਨਾਲ ਅਨਿਆਂ ਦਿਖਦਾ ਹੈ। ਪਰ ਅਸਲ ਵਿੱਚ ਤੁਹਾਡੀ ਦ੍ਰਿਸ਼ਟੀ ਵਿੱਚ ਫਰਕ ਹੋਣ ਨਾਲ ਅਨਿਆਂ ਦਿਖਦਾ ਹੈ।
17
ਪ੍ਰਸ਼ਨ ਕਰਤਾ : ਠੀਕ ਹੈ।
ਦਾਦਾ ਸ਼੍ਰੀ : ਕੋਈ ਤੁਹਾਨੂੰ ਦੁੱਖ ਦੇ ਰਿਹਾ ਹੋਵੇ ਤਾਂ ਉਸਦੀ ਭੁੱਲ ਨਹੀਂ ਹੈ ਪਰ ਜੇ ਤੁਸੀਂ ਦੁੱਖ ਭੁਗਤ ਰਹੇ ਹੋ, ਤਾਂ ਉਹ ਤੁਹਾਡੀ ਭੁੱਲ ਹੈ। ਇਹ ਕੁਦਰਤ ਦਾ ਕਾਨੂੰਨ ਹੈ। ਜਗਤ ਦਾ ਕਾਨੂੰਨ ਕਿਵੇਂ ਦਾ ਹੈ? ਜੋ ਦੁੱਖ ਦੇਵੇ, ਉਸਦੀ ਭੁੱਲ
ਇਹ ਸੂਖਮ ਗੱਲ ਸਮਝੀਏ ਤਾਂ ਸਪੱਸ਼ਟ ਹੋਵੇਗਾ ਨਾ, ਤਾਂ ਜਾ ਕੇ ਮਨੁੱਖ ਨੂੰ ਸਮਾਧਾਨ ਰਹੇਗਾ।
ਉਪਕਾਰੀ, ਕਰਮ ਤੋ ਮੁਕਤੀ ਦਿਵਾਉਣ ਵਾਲੇ
ਇਹ ਤਾਂ ਬਹੂ ਦੇ ਮਨ ਵਿੱਚ ਇਸ ਤਰ੍ਹਾਂ ਦਾ ਅਸਰ ਹੋ ਜਾਂਦਾ ਹੈ ਕਿ, ਮੇਰੀ ਸੱਸ ਮੈਨੂੰ ਪਰੇਸ਼ਾਨ ਕਰਦੀ ਹੈ। ਇਹ ਗੱਲ ਉਸਨੂੰ ਰਾਤ-ਦਿਨ ਯਾਦ ਰਹਿੰਦੀ ਹੈ ਜਾਂ ਭੁੱਲ ਜਾਂਦੀ ਹੈ?
ਪ੍ਰਸ਼ਨ ਕਰਤਾ : ਯਾਦ ਰਹਿੰਦੀ ਹੀ ਹੈ I
ਦਾਦਾ ਸ਼੍ਰੀ : ਰਾਤ ਦਿਨ ਯਾਦ ਰਹਿੰਦੀ ਹੈ। ਇਸ ਲਈ ਫਿਰ ਸ਼ਰੀਰ ਤੇ ਵੀ ਅਸਰ ਹੁੰਦਾ ਹੈ। ਫਿਰ ਹੋਰ ਕੋਈ ਚੰਗੀ ਚੀਜ ਵੀ ਉਸਨੂੰ ਨਹੀਂ ਦਿਖੇਗੀ। ਇਸ ਲਈ ਅਸੀਂ ਉਸਨੂੰ ਕੀ ਸਮਝਾਉਂਦੇ ਹਾਂ ਕਿ ਇਸਨੂੰ ਚੰਗੀ ਸੱਸ ਮਿਲੀ, ਇਸਨੂੰ ਵੀ ਚੰਗੀ ਸੱਸ ਮਿਲੀ ਅਤੇ ਤੈਨੂੰ ਕਿਉਂ ਇਹੋ ਜਿਹੀ ਸੱਸ ਮਿਲੀ? ਇਹ ਤਾਂ ਤੁਹਾਡਾ ਪਿਛਲੇ ਜਨਮ ਦਾ ਹਿਸਾਬ ਹੈ, ਇਸ ਨੂੰ ਚੁਕਾ ਦਿਓ। ਕਿਸ ਤਰ੍ਹਾਂ ਚੁਕਾਉਣਾ ਹੈ, ਇਹ ਵੀ ਅਸੀਂ ਦੱਸਦੇ ਹਾਂ, ਤਾਂ ਕਿ ਉਹ ਸੁੱਖੀ ਹੋ ਜਾਵੇ। ਕਿਉਂਕਿ ਦੋਸ਼ ਉਸਦੀ ਸੱਸ ਦਾ ਨਹੀਂ ਹੈ। ਜੋ ਭੁਗਤਦਾ ਹੈ, ਉਸੇ ਦੀ ਭੁੱਲ ਹੈ। ਯਾਨੀ ਸਾਹਮਣੇ ਵਾਲੇ ਦਾ ਦੋਸ਼ ਨਹੀਂ ਹੈ।
Page #25
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
| ਜਗਤ ਵਿੱਚ ਕਿਸੇ ਦਾ ਦੋਸ਼ ਨਹੀਂ ਹੈ, ਦੋਸ਼ ਕੱਢਣ ਵਾਲੇ ਦਾ ਦੋਸ਼ ਹੈ। ਜਗਤ ਵਿੱਚ ਕੋਈ ਦੋਸ਼ਿਤ ਹੈ ਹੀ ਨਹੀਂ। ਸਭ ਆਪਣੇ-ਆਪਣੇ ਕਰਮਾਂ ਦੇ ਉਦੈ ਨਾਲ ਹੈ। ਜੋ ਵੀ ਭੁਗਤ ਰਹੇ ਹਨ, ਉਹ ਅੱਜ ਦਾ ਗੁਨਾਹ ਨਹੀਂ ਹੈ। ਪਿਛਲੇ ਜਨਮ ਦੇ ਕਰਮ ਦੇ ਫਲਸਵਰੂਪ ਸਭ ਹੋ ਰਿਹਾ ਹੈ। ਅੱਜ ਤਾਂ ਉਸਨੂੰ ਪਛਤਾਵਾ ਹੋ ਰਿਹਾ ਹੋਵੇ ਪਰ ਕੰਟਰੈਕਟ ਹੋ ਚੁੱਕਿਆ ਹੈ, ਤਾਂ ਹੁਣ ਕੀ ਹੋ ਸਕਦਾ ਹੈ? ਉਸਨੂੰ ਪੂਰਾ ਕੀਤੇ ਬਿਨਾ ਚਾਰਾ ਹੀ ਨਹੀਂ ਹੈ। | ਇਸ ਦੁਨੀਆ ਵਿੱਚ ਜੇ ਤੁਹਾਨੂੰ ਕਿਸੇ ਦੀ ਭੁੱਲ ਕੱਢਣੀ ਹੋਵੇ ਤਾਂ, ‘ਜੋ ਭੁਗਤ ਰਿਹਾ ਹੈ, ਉਸੇ ਦੀ ਭੁੱਲ ਹੈ। ਬਹੂ ਸੱਸ ਨੂੰ ਦੁੱਖ ਦੇ ਰਹੀ ਹੋਵੇ ਜਾਂ ਸੱਸ ਬਹੂ ਨੂੰ ਦੁੱਖ ਦੇ ਰਹੀ ਹੋਵੇ, ਉਸ ਵਿੱਚ ਭੁਗਤਣਾ ਕਿਸ ਨੂੰ ਪੈ ਰਿਹਾ ਹੈ? ਸੱਸ ਨੂੰ । ਤਾਂ ਸੱਸ ਦੀ ਭੁੱਲ ਹੈ। ਸੱਸ ਬਹੂ ਨੂੰ ਦੁੱਖ ਦੇ ਰਹੀ ਹੋਵੇ, ਤਾਂ ਬਹੂ ਨੂੰ ਇੰਨਾ ਸਮਝ ਲੈਣਾ ਚਾਹੀਦਾ ਹੈ ਕਿ ਮੇਰੀ ਭੁੱਲ ਹੈ। ਇਹ ਦਾਦਾ ਜੀ ਦੇ ਗਿਆਨ ਦੇ ਆਧਾਰ ਤੇ ਸਮਝ ਲੈਣਾ ਕਿ ਮੇਰੀ ਭੁੱਲ ਹੋਵੇਗੀ, ਇਸ ਲਈ ਇਹ ਗਾਲਾਂ ਕੱਢ ਰਹੀ ਹੈ। ਮਤਲਬ ਸੱਸ ਦਾ ਦੋਸ਼ ਨਹੀਂ ਕੱਢਣਾ ਚਾਹੀਦਾ। ਸੱਸ ਦਾ ਦੋਸ਼ ਕੱਢਣ ਨਾਲ ਜਿਆਦਾ ਉਲਝ ਗਿਆ ਹੈ, ਕੰਪਲੈਕਸ ਹੁੰਦਾ ਜਾ ਰਿਹਾ ਹੈ ਅਤੇ ਸੱਸ ਨੂੰ ਬਹੁ ਪਰੇਸ਼ਾਨ ਕਰ ਰਹੀ ਹੋਵੇ ਤਾਂ ਸੱਸ ਨੂੰ ਦਾਦਾ ਜੀ ਦੇ ਗਿਆਨ ਨਾਲ ਸਮਝ ਲੈਣਾ ਚਾਹੀਦਾ ਹੈ ਕਿ ਜੋ ਭੁਗਤੇ ਉਸੇ ਦੀ ਭੁੱਲ, ਇਸ ਹਿਸਾਬ ਨਾਲ ਮੈਨੂੰ ਨਿਭਾ ਲੈਣਾ ਚਾਹੀਦਾ ਹੈ।
ਸੱਸ ਬਹੂ ਨਾਲ ਲੜ ਰਹੀ ਹੋਵੇ, ਫਿਰ ਵੀ ਬਹੁ ਮਜ਼ੇ ਵਿੱਚ ਹੋਵੇ ਅਤੇ ਸੱਸ ਨੂੰ ਹੀ ਭੁਗਤਣਾ ਪਵੇ, ਤਾਂ ਭੁੱਲ ਸੱਸ ਦੀ ਹੈ। ਜੇਠਾਣੀ ਨੂੰ ਭੜਕਾ ਕੇ ਤੁਹਾਨੂੰ ਭੁਗਤਣਾ ਪਵੇ ਤਾਂ ਉਹ ਤੁਹਾਡੀ ਭੁੱਲ ਅਤੇ ਬਿਨਾਂ ਭੜਕਾਏ ਵੀ ਉਹ ਦੇਣ ਆਵੇ, ਤਾਂ ਪਿਛਲੇ ਜਨਮ ਦਾ ਕੁੱਝ ਹਿਸਾਬ ਬਾਕੀ ਹੋਵੇਗਾ, ਉਸਨੂੰ ਚੁਕਤਾ ਕੀਤਾ। ਤਾਂ ਤੁਸੀਂ ਫਿਰ ਤੋਂ ਗਲਤੀ ਨਾ ਕਰਨਾ, ਨਹੀਂ ਤਾਂ ਫਿਰ ਤੋਂ ਭੁਗਤਣਾ ਪਵੇਗਾ। ਇਸ ਲਈ ਛੁੱਟਣਾ ਹੋਵੇ ਤਾਂ ਜੋ ਕੁੱਝ ਵੀ ਕੌੜਾ-ਮਿੱਠਾ (ਗਾਲਾਂ ਆਦਿ) ਆਉਣ, ਉਸਨੂੰ ਜਮਾ ਕਰ ਲੈਣਾ। ਹਿਸਾਬ ਚੁੱਕ ਜਾਵੇਗਾ। ਇਸ ਜਗਤ ਵਿੱਚ ਬਿਨਾ ਹਿਸਾਬ ਦੇ ਅੱਖ ਨਾਲ ਅੱਖ ਵੀ ਨਹੀਂ ਮਿਲਦੀ, ਤਾਂ ਫਿਰ ਬਾਕੀ ਸਭ ਬਿਨਾ ਹਿਸਾਬ ਦੇ ਹੁੰਦਾ ਹੋਵੇਗਾ? ਤੁਸੀਂ ਜਿੰਨਾ-ਜਿੰਨਾ ਜਿਸ
Page #26
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
,
ਕਿਸੇ ਨੂੰ ਦਿੱਤਾ ਹੋਵੇਗਾ, ਉਨਾਂ-ਉਨਾਂ ਤੁਹਾਨੂੰ ਵਾਪਸ ਮਿਲੇਗਾ, ਤਾਂ ਤੁਸੀਂ ਖੁਸ਼ ਹੋ ਕੇ ਜਮ੍ਹਾ ਕਰ ਲੈਣਾ ਕਿ, ਹਾਸ਼, ਹੁਣ ਮੇਰਾ ਹਿਸਾਬ ਪੂਰਾ ਹੋਵੇਗਾ। ਨਹੀਂ ਤਾਂ ਭੁੱਲ ਕਰੋਗੇ ਤਾਂ ਫਿਰ ਤੋਂ ਭੁਗਤਣਾ ਹੀ ਪਵੇਗਾ।
19
ਅਸੀਂ ‘ਭੁਗਤੇ ਉਸੇ ਦੀ ਭੁੱਲ' ਇਹ ਸੂਤਰ ਪ੍ਰਕਾਸ਼ਿਤ ਕੀਤਾ ਹੈ, ਲੋਕ ਇਸ ਨੂੰ ਅਚੰਬਾ ਮੰਨਦੇ ਹਨ ਕਿ ਸਹੀ ਖੋਜ਼ ਹੈ ਇਹ!
ਗਿਅਰ ਵਿੱਚ ਉਂਗਲ਼ੀ ਫਸੀ, ਕਿਸਦੀ ਭੁੱਲ?
ਜੋ ਕੜਵਾਹਟ ਭੁਗਤੇ, ਉਹੀ ਕਰਤਾ। ਕਰਤਾ ਉਹੀ ਵਿਕਲਪ। ਖੁਦ ਦੀ ਬਣਾਈ ਹੋਈ ਮਸ਼ੀਨਰੀ ਹੋਵੇ ਅਤੇ ਉਸ ਵਿੱਚ ਗਿਅਰ ਵਹੀਲ ਹੋਣ ਅਤੇ ਉਸ ਵਿੱਚ ਤੁਹਾਡੀ ਉਂਗਲ਼ੀ ਆ ਜਾਵੇ ਤਾਂ ਉਸ ਮਸ਼ੀਨ ਨੂੰ ਤੁਸੀਂ ਲੱਖ ਬਾਰ ਕਹੋ ਕਿ ‘ਭਾਈ, ਮੇਰੀ ਉਂਗਲ਼ੀ ਹੈ, ਮੈਂ ਖੁਦ ਤੈਨੂੰ ਬਣਾਇਆ ਹੈ, ਤਾਂ ਕੀ ਉਹ ਗਿਅਰ ਵਹੀਲ ਉਂਗਲ਼ੀ ਛੱਡ ਦੇਵੇਗਾ?” ਨਹੀਂ ਛੱਡੇਗਾ। ਉਹ ਤਾਂ ਤੁਹਾਨੂੰ ਸਮਝਾਉਂਦਾ ਹੈ ਕਿ ਭਾਈ, ਇਸ ਵਿੱਚ ਮੇਰਾ ਕੀ ਦੋਸ਼? ਤੂੰ ਭੁਗਤਿਆ ਇਸ ਲਈ ਤੇਰੀ ਭੁੱਲ। ਉਸੇ ਤਰ੍ਹਾਂ ਬਾਹਰ ਸਭ ਮਸ਼ੀਨਰੀ ਹੀ ਹੈ ਸਿਰਫ਼। ਇਹ ਸਾਰੇ ਲੋਕ ਕੇਵਲ ਗਿਅਰ ਹੀ ਹਨ। ਗਿਅਰ ਨਾ ਹੁੰਦੇ ਤਾਂ ਪੂਰੇ ਮੁੰਬਈ ਵਿੱਚ ਕੋਈ ਪਤਨੀ, ਉਸਦੇ ਪਤੀ ਨੂੰ ਦੁੱਖ ਨਾ ਦਿੰਦੀ ਅਤੇ ਕੋਈ ਪਤੀ, ਉਸਦੀ ਪਤਨੀ ਨੂੰ ਦੁੱਖ ਨਾ ਦਿੰਦਾ। ਆਪਣੇ ਖੁਦ ਦੇ ਪਰਿਵਾਰ ਨੂੰ ਤਾਂ ਸਾਰੇ ਸੁੱਖ ਵਿੱਚ ਹੀ ਰੱਖਣਗੇ ਪਰ ਏਦਾਂ ਨਹੀਂ ਹੈ। ਇਹ ਬੱਚੇ, ਪਤੀ-ਪਤਨੀ ਸਾਰੇ ਸਿਰਫ ਮਸ਼ੀਨਰੀ ਹੀ ਹਨ, ਸਿਰਫ਼ ਗਿਅਰ ਹਨ।
ਪਹਾੜ ਨੂੰ ਵਾਪਸ ਪੱਥਰ ਮਾਰੋਗੇ?
ਪ੍ਰਸ਼ਨ ਕਰਤਾ : ਕੋਈ ਸਾਨੂੰ ਪੱਥਰ ਮਾਰੇ ਅਤੇ ਉਸ ਨਾਲ ਸਾਨੂੰ ਸੱਟ ਲੱਗੇ ਤਾਂ ਹੋਰ ਜਿਆਦਾ ਉਵੇਗ (ਦੁੱਖ) ਹੁੰਦਾ ਹੈ।
ਦਾਦਾ ਸ਼੍ਰੀ : ਸੱਟ ਲੱਗਣ ਨਾਲ ਉਦੇਗ (ਦੁੱਖ) ਹੁੰਦਾ ਹੈ, ਨਹੀਂ? ਪਰ ਪਹਾੜ ਤੋਂ ਰੁੜਦੇ-ਰੁੜਦੇ ਕੋਈ ਪੱਥਰ ਸਿਰ ਤੇ ਡਿੱਗੇ ਅਤੇ ਖੂਨ ਨਿਕਲੇ ਤਾਂ?
Page #27
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਪ੍ਰਸ਼ਨ ਕਰਤਾ : ਉਸ ਪਰਸਥਿਤੀ ਵਿੱਚ ਅਸੀਂ ਇਸ ਤਰ੍ਹਾਂ ਮੰਨਾਂਗੇ ਕਿ ਕਰਮ ਦੇ ਅਧੀਨ ਸਾਨੂੰ ਸੱਟ ਲੱਗਣੀ ਹੋਵੇਗੀ, ਇਸ ਨਹੀਂ ਲੱਗੀ।
20
ਦਾਦਾ ਸ਼੍ਰੀ : ਪਰ, ਪਹਾੜ ਨੂੰ ਗਾਲ਼ਾਂ ਨਹੀਂ ਕੱਢੋਗੇ? ਗੁੱਸਾ ਨਹੀਂ ਕਰੋਗੇ ਉਸ ਵਕਤ?
ਪ੍ਰਸ਼ਨ ਕਰਤਾ : ਉਸ ਵਿੱਚ ਗੁੱਸਾ ਆਉਣ ਦਾ ਕਾਰਣ ਨਹੀਂ ਹੈ। ਕਿਉਂਕਿ ਇਹ ਕਿਸਨੇ ਕੀਤਾ, ਉਸਨੂੰ ਅਸੀਂ ਪਛਾਣਦੇ ਨਹੀਂ ਹਾਂ।
ਦਾਦਾ ਸ਼੍ਰੀ : ਉੱਥੇ ਕਿਵੇਂ ਸਮਝਦਾਰੀ ਆ ਜਾਂਦੀ ਹੈ?! ਸਹਿਜ ਰੂਪ ਵਿੱਚ ਹੀ ਸਮਝਦਾਰੀ ਆ ਜਾਂਦੀ ਹੈ ਜਾਂ ਨਹੀਂ ਆਉਂਦੀ? ਉਸੇ ਤਰ੍ਹਾਂ ਇਹ ਸਾਰੇ ਪਹਾੜ ਹੀ ਹਨ। ਜੋ ਪੱਥਰ ਮਾਰਦੇ ਹਨ, ਗਾਲ੍ਹਾਂ ਕੱਢਦੇ ਹਨ, ਚੋਰੀ ਕਰਦੇ ਹਨ, ਉਹ ਸਾਰੇ ਪਹਾੜ ਹੀ ਹਨ, ਚੇਤਨ ਨਹੀਂ ਹੈ। ਇਹ ਸਮਝ ਵਿੱਚ ਆ ਜਾਵੇ ਤਾਂ ਕੰਮ ਬਣ ਜਾਵੇ।
ਕੋਈ ਗੁਨਾਹਗਾਰ ਦਿਖਦਾ ਹੈ, ਉਹ ਤੁਹਾਡੇ ਅੰਦਰ ਬੈਠੇ ਹੋਏ ਦੁਸ਼ਮਣ ਕ੍ਰੋਧ-ਮਾਨ-ਮਾਇਆ-ਲੋਭ ਹਨ, ਉਹ ਏਦਾਂ ਦਿਖਾਉਂਦੇ ਹਨ। ਖੁਦ ਦੀ ਦ੍ਰਿਸ਼ਟੀ ਨਾਲ ਉਹ ਗੁਨਾਹਗਾਰ ਨਹੀਂ ਦਿਖਦਾ, ਕ੍ਰੋਧ-ਮਾਨ-ਮਾਇਆ-ਲੋਭ ਦਿਖਾਉਂਦੇ ਹਨ। ਜਿਸ ਵਿੱਚ ਕ੍ਰੋਧ-ਮਾਨ-ਮਾਇਆ-ਲੋਭ ਨਹੀਂ ਹਨ, ਉਸਨੂੰ ਕੋਈ ਗੁਨਾਹਗਾਰ ਦਿਖਾਉਣ ਵਾਲਾ ਹੈ ਹੀ ਨਹੀਂ ਅਤੇ ਉਸਨੂੰ, ਕੋਈ ਗੁਨਾਹਗਾਰ ਦਿਖਦਾ ਵੀ ਨਹੀਂ। ਅਸਲ ਵਿੱਚ ਗੁਨਾਹਗਾਰ ਵਰਗਾ ਕੋਈ ਹੈ ਹੀ ਨਹੀਂ। ਇਹ ਤਾਂ, ਕ੍ਰੋਧ-ਮਾਨ-ਮਾਇਆ-ਲੋਭ ਘੁੱਸ ਗਏ ਹਨ ਅਤੇ ਉਹ “ਮੈਂ ਚੰਦੂਭਾਈ ਹਾਂ' ਇਹ ਮੰਨਣ ਨਾਲ ਘੁਸ ਗਏ ਹਨ। ‘ਮੈਂ ਚੰਦੂਭਾਈ ਹਾਂ', ਇਹ ਮਾਨਤਾ ਛੁੱਟ ਗਈ ਤਾਂ ਕ੍ਰੋਧ-ਮਾਨ-ਮਾਇਆ-ਲੋਭ ਚਲੇ ਜਾਣਗੇ। ਫਿਰ ਵੀ ਘਰ ਖਾਲੀ ਕਰਨ ਵਿੱਚ ਉਹਨਾਂ ਨੂੰ ਥੋੜੀ ਦੇਰ ਲੱਗੇਗੀ, ਕਿਉਂਕਿ ਕਈ ਦਿਨਾਂ ਤੋਂ ਘੁਸੇ ਹੋਏ ਹਨ ਨਾ!
Page #28
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
21
ਇਹ ਤਾਂ ਸੰਸਕਾਰੀ ਰੀਤੀ-ਰਿਵਾਜ
ਪ੍ਰਸ਼ਨ ਕਰਤਾ : ਇੱਕ ਤਾਂ ਖੁਦ ਦੁੱਖ ਭੁਗਤ ਰਿਹਾ ਹੁੰਦਾ ਹੈ, ਹੁਣ ਉਹ ਖੁਦ ਦੀ ਭੁੱਲ ਨਾਲ ਭੁਗਤਦਾ ਹੈ। ਉੱਥੇ ਦੂਸਰੇ ਲੋਕ ਆਪਣੀ ਜਰੂਰਤ ਤੋਂ ਜਿਆਦਾ ਅਕਲਮੰਦੀ ਦਿਖਾਉਂਦੇ ਹੋਏ ਆਉਂਦੇ ਹਨ ਕਿ, ‘ਓਏ, ਕੀ ਹੋਇਆ, ਕੀ ਹੋਇਆ?' ਪਰ ਇਸ ਵਿੱਚ ਏਦਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਇਸ ਤੋਂ ਕੀ ਲੈਣਾ-ਦੇਣਾ? ਉਹ ਉਸਦੀ ਭੁੱਲ ਨਾਲ ਭੁਗਤ ਰਿਹਾ ਹੈ। ਤੁਸੀਂ ਲੋਕ ਉਸਦਾ ਦੁੱਖ ਲੈ ਨਹੀਂ ਸਕਦੇ।
ਦਾਦਾ ਸ਼੍ਰੀ : ਏਦਾਂ ਹੈ ਨਾ, ਇਹ ਜੋ ਪੁੱਛਣ ਆਉਂਦੇ ਹਨ, ਮਿਲਣ ਆਉਂਦੇ ਹਨ, ਉਹ ਆਪਣੇ ਬਹੁਤ ਉੱਚ ਸੰਸਕਾਰ ਦੇ ਨਿਯਮ ਦੇ ਆਧਾਰ ਤੇ ਆਉਂਦੇ ਹਨ। ਇਸ ਤਰ੍ਹਾਂ ਮਿਲਣ ਜਾਣਾ ਮਤਲਬ ਕੀ ਕਿ ਉੱਥੇ ਜਾ ਕੇ ਉਸ ਆਦਮੀ ਨੂੰ ਪੁੱਛਦੇ ਹਨ, ‘ਕਿਵੇਂ ਹੋ ਭਾਈ, ਹੁਣ ਤੁਹਾਨੂੰ ਕਿਵੇਂ ਲੱਗ ਰਿਹਾ ਹੈ?” ਤਾਂ ਉਹ ਕਹੇਗਾ, ‘ਠੀਕ ਹੈ ਹੁਣ।” ਉਸਦੇ ਮਨ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਓ.....ਹੋ, ਮੇਰੀ ਇੰਨੀ ਵੈਲੀਯੂ! ਕਿੰਨੇ ਸਾਰੇ ਲੋਕ ਮੈਨੂੰ ਮਿਲਣ ਆਉਂਦੇ ਹਨ! ਇਸ ਨਾਲ ਖੁਦ ਦਾ ਦੁੱਖ ਭੁੱਲ ਜਾਂਦਾ ਹੈ।
ਗੁਣਾਂ-ਭਾਗ
ਜੋੜਨਾ ਅਤੇ ਘਟਾਉਣਾ, ਇਹ ਦੋਵੇ ਨੈਚੁਰਲ ਐਡਜਸਟਮੈਂਟ ਹਨ ਅਤੇ ਗੁਣਾਂ-ਭਾਗ, ਇਹ ਮਨੁੱਖ ਬੁੱਧੀ ਨਾਲ ਕਰਦੇ ਹਨ। ਮਤਲਬ ਰਾਤ ਨੂੰ ਸੌਂਦੇ ਸਮੇਂ ਮਨ ਵਿੱਚ ਸੋਚਦਾ ਹੈ ਕਿ ਇਹ ਪਲਾਟ ਮਹਿੰਗੇ ਪੈ ਰਹੇ ਹਨ, ਇਸ ਲਈ ਉਸ ਜਗ੍ਹਾ ਤੇ ਸਸਤੇ ਹਨ, ਉਹ ਮੈਂ ਲੈ ਲਵਾਂਗਾ। ਇਸ ਤਰ੍ਹਾਂ ਅੰਦਰ ਗੁਣਾਂ ਕਰਦਾ ਹੈ। ਮਤਲਬ ਸੁੱਖ ਦਾ ਗੁਣਾਂ ਕਰਦਾ ਹੈ ਅਤੇ ਦੁੱਖ ਵਿੱਚ ਭਾਗ ਲਗਾਉਦਾ ਹੈ। ਉਹ ਸੁੱਖ ਦਾ ਗੁਣਾਂ ਕਰਦਾ ਹੈ ਇਸ ਲਈ, ਫਿਰ ਭਿਅੰਕਰ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਦੁੱਖ ਵਿੱਚ ਭਾਗ ਕਰੇ ਫਿਰ ਵੀ ਦੁੱਖ ਘੱਟ ਨਹੀਂ ਹੁੰਦੇ! ਸੁੱਖ ਦਾ ਗੁਣਾਂ ਕਰਦੇ ਹਨ ਜਾਂ ਨਹੀਂ? ‘ਏਦਾਂ ਹੋਵੇ ਤਾਂ ਚੰਗਾ, ਏਦਾਂ ਹੋਵੇ ਤਾਂ ਚੰਗਾ', ਕਰਦੇ ਹਨ ਜਾਂ ਨਹੀਂ ਕਰਦੇ? ਅਤੇ ਇਹ
Page #29
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਪਲੱਸ-ਮਾਈਨਸ ਹੁੰਦਾ ਹੈ। ਦਿਸ ਇਜ਼ ਨੈਚੁਰਲ ਐਡਜਸਟਮੈਂਟ। ਜੇ ਦੌ ਸੌ ਰੁਪਏ ਗੁਆਚ ਗਏ ਜਾਂ ਫਿਰ ਵਪਾਰ ਵਿੱਚ ਪੰਜ ਹਜਾਰ ਦਾ ਨੁਕਸਾਨ ਹੋਇਆ ਤਾਂ ਉਹ ਨੈਚੁਰਲ ਐਡਜਸਟਮੈਂਟ ਹੈ। ਕੋਈ ਦੋ ਹਜਾਰ ਰੁਪਏ ਜੇਬ ਕੱਟ ਕੇ ਲੈ ਗਿਆ, ਉਹ ਵੀ ਨੈਚੁਰਲ ਐਡਜਸਟਮੈਂਟ ਹੈ। ‘ਭੁਗਤੇ ਉਸੇ ਦੀ ਭੁੱਲ', ਇਹ ਅਸੀਂ ਗਿਆਨ ਵਿੱਚ ਦੇਖ ਕੇ ਗਰੰਟੀ ਨਾਲ ਕਹਿੰਦੇ ਹਾਂ।
22
ਪ੍ਰਸ਼ਨ ਕਰਤਾ : ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸੁੱਖ ਦਾ ਗੁਣਾਂ ਕਰਦੇ ਹਨ, ਉਸ ਵਿੱਚ ਗਲਤ ਕੀ ਹੈ?
ਦਾਦਾ ਸ਼੍ਰੀ : ਗੁਣਾਂ ਕਰਨਾ ਹੋਵੇ ਤਾਂ ਦੁੱਖ ਦਾ ਕਰਨਾ, ਸੁੱਖ ਦਾ ਕਰੋਗੇ ਤਾਂ ਮਹਾਂ-ਮੁਸੀਬਤ ਵਿੱਚ ਆ ਜਾਵੋਗੇ। ਗੁਣਾਂ ਕਰਨ ਦਾ ਸ਼ੌਂਕ ਹੋਵੇ ਤਾਂ ਦੁੱਖ ਦਾ ਕਰਨਾ ਕਿ, ਮੈਂ ਕਿਸੇ ਨੂੰ ਇੱਕ ਥੱਪੜ ਮਾਰਿਆ, ਤਾਂ ਉਸਨੇ ਮੈਨੂੰ ਦੋ ਥੱਪੜ ਮਾਰੇ ਉਹ ਚੰਗਾ ਹੋਇਆ, ਇਸ ਤਰ੍ਹਾਂ ਹੋਰ ਕੋਈ ਮਾਰਨ ਵਾਲਾ ਮਿਲੇ ਤਾਂ ਚੰਗਾ ਹੋਵੇਗਾ। ਇਸ ਨਾਲ ਸਾਡਾ ਗਿਆਨ ਵੱਧਦਾ ਜਾਵੇਗਾ। ਜੇ ਦੁੱਖ ਦਾ ਗੁਣਾਂ ਕਰਨਾ ਨਾ ਰਾਸ ਆਏ ਤਾਂ ਨਾ ਕਰਨਾ ਪਰ ਸੁੱਖ ਦਾ ਗੁਣਾਂ ਤਾਂ ਕਰਨਾ ਹੀ ਨਹੀਂ!
घटे ਪ੍ਰਭੂ
ਦੇ ਗੁਨਾਹਗਾਰ
‘ਭੁਗਤੇ ਉਸੇ ਦੀ ਭੁੱਲ’, ਇਹ ਭਗਵਾਨ ਦੀ ਭਾਸ਼ਾ ਹੈ। ਅਤੇ ਇੱਥੇ ਜਿਸਨੇ ਚੋਰੀ ਕੀਤੀ, ਉਸਨੂੰ ਲੋਕ ਗੁਨਾਹਗਾਰ ਮੰਨਦੇ ਹਨ। ਕੋਰਟ ਵੀ ਚੋਰੀ ਕਰਨ ਵਾਲੇ ਨੂੰ ਹੀ ਗੁਨਾਹਗਾਰ ਮੰਨਦੀ ਹੈ।
,
ਯਾਨੀ ਇਹ ਬਾਹਰ ਦੇ ਗੁਨਾਹ ਰੋਕਣ ਦੇ ਨਹੀਂ ਲੋਕਾਂ ਨੇ ਅੰਦਰ ਦੇ ਗੁਨਾਹ ਸ਼ੁਰੂ ਕੀਤੇ। ਜਿਸ ਨਾਲ ਭਗਵਾਨ ਦੇ ਗੁਨਾਹਗਾਰ ਬਣ ਜਾਂਦੇ ਹਨ, ਉਸ ਤਰ੍ਹਾਂ ਦੇ ਗੁਨਾਹ ਸ਼ੁਰੂ ਕੀਤੇ। ਓਏ, ਭਗਵਾਨ ਦਾ ਗੁਨਾਹਗਾਰ ਨਾ ਬਣਨਾ। ਇੱਥੇ ਦਾ ਗੁਨਾਹ ਹੋਵੇਗਾ ਤਾਂ ਕੋਈ ਹਰਜ਼ ਨਹੀਂ। ਦੋ ਮਹੀਨੇ ਜੇਲ੍ਹ ਜਾ ਕੇ ਵਾਪਸ ਆ ਜਾਓਗੇ, ਪਰ ਭਗਵਾਨ ਦੇ ਗੁਨਾਹਗਾਰ ਨਾ ਬਣਨਾ। ਤੁਹਾਡੀ ਸਮਝ ਵਿੱਚ ਆਇਆ ਇਹ? ਜੇ ਇਹ ਸੂਖਮ ਗੱਲ ਸਮਝ ਵਿੱਚ ਆ
Page #30
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਜਾਵੇ ਤਾਂ ਕੰਮ ਹੋ ਜਾਵੇਗਾ। ਇਹ ‘ਭੁਗਤੇ ਉਸੇ ਦੀ ਭੁੱਲ ਤਾਂ ਕਈ ਲੋਕਾਂ ਦੀ ਸਮਝ ਵਿੱਚ ਆ ਗਿਆ ਹੈ। ਕਿਉਂਕਿ ਇਹ ਸਭ ਕੀ ਐਸੇ-ਵੈਸੇ ਲੋਕ ਹਨ? ਬਹੁਤ ਵਿਚਾਰਸ਼ੀਲ ਲੋਕ ਹਨ। ਅਸੀਂ ਇੱਕ ਬਾਰ ਸਮਝਾ ਦਿੱਤਾ ਹੈ। ਹੁਣ ਸੱਸ ਬਹੂ ਨੂੰ ਦੁੱਖ ਦਿੰਦੀ ਹੋਵੇ ਅਤੇ ਸੱਸ ਨੇ ਇਹ ਇੱਕ ਹੀ ਸੁਤਰ ਸੁਣ ਰੱਖਿਆ ਹੋਵੇ ਕਿ “ਭੁਗਤੇ ਉਸੇ ਦੀ ਭੁੱਲ` , ਤਾਂ ਬਹੁ ਦੇ ਬਾਰ-ਬਾਰ ਦੁੱਖ ਦੇਣ ਤੇ ਉਹ ਸਮਝ ਜਾਵੇਗੀ ਕਿ ਮੇਰੀ ਹੀ ਭੁੱਲ ਹੋਵੇਗੀ, ਤਾਂ ਹੀ ਉਹ ਦੁੱਖ ਦੇ ਰਹੀ ਹੈ ਨਾ! ਤਾਂ ਉਸਦਾ ਨਿਬੇੜਾ ਆਵੇਗਾ, ਨਹੀਂ ਤਾਂ ਨਿਬੇੜਾ ਨਹੀਂ ਆਵੇਗਾ ਅਤੇ ਵੈਰ ਵੱਧਦਾ ਰਹੇਗਾ।
| ਸਮਝਣਾ ਮੁਸ਼ਕਿਲ ਪਰ ਅਸਲੀਅਤ
ਹੋਰ ਕਿਸੇ ਦੀ ਭੁੱਲ ਨਹੀਂ ਹੈ। ਜੋ ਕੋਈ ਵੀ ਭੁੱਲ ਹੈ, ਉਹ ਆਪਣੀ ਹੀ ਭੁੱਲ ਹੈ। ਖੁਦ ਦੀ ਭੁੱਲ ਨਾਲ ਇਹ ਸਾਰਾ ਖੜ੍ਹਾ ਹੈ। ਇਸਦਾ ਆਧਾਰ ਕੀ? ਤਾਂ ਕਹੀਏ, “ਖੁਦ ਦੀ ਭੁੱਲ। | ਪ੍ਰਸ਼ਨ ਕਰਤਾ : ਦੇਰ ਨਾਲ ਹੀ ਸਹੀ, ਪਰ ਸਮਝ ਵਿੱਚ ਆ ਰਿਹਾ
ਹੈ।
ਦਾਦਾ ਸ੍ਰੀ : ਦੇਰ ਨਾਲ ਸਮਝ ਵਿੱਚ ਆਵੇ, ਉਹ ਚੰਗਾ ਹੈ। ਇੱਕ ਪਾਸੇ ਸ਼ਰੀਰ ਕਮਜੋਰ ਹੁੰਦਾ ਜਾਵੇ ਅਤੇ ਫਿਰ ਸਮਝ ਵਿੱਚ ਆਉਂਦਾ ਜਾਵੇ। ਉਸਦਾ ਤਾਂ ਕੰਮ ਹੋ ਜਾਵੇਗਾ! ਪਰ ਸ਼ਰੀਰ ਮਜਬੂਤ ਹੋਵੇ, ਉਦੋਂ ਸਮਝ ਵਿੱਚ ਆ ਜਾਵੇ ਤਾਂ?
ਅਸੀਂ ‘ਭੁਗਤੇ ਉਸੇ ਦੀ ਭੁੱਲ’ ਸੂਤਰ ਦਿੱਤਾ ਹੈ ਨਾ, ਉਹ ਸਾਰੇ ਸ਼ਾਸ਼ਤਰਾਂ ਦਾ ਸਾਰ ਦਿੱਤਾ ਹੈ। ਜੇ ਤੁਸੀਂ ਮੁੰਬਈ ਜਾਵੇ ਤਾਂ ਉੱਥੇ ਹਜਾਰਾਂ ਘਰਾਂ ਵਿੱਚ ਇਹ ਸੂਤਰ ਲਿਖਿਆ ਹੋਇਆ ਹੈ, ਬੜੇ-ਬੜੇ ਅੱਖਰਾਂ ਵਿੱਚ ‘ਭੁਗਤੇ ਉਸੇ ਦੀ ਭੁੱਲ । ਜਦੋਂ ਕਦੇ ਗਿਲਾਸ ਟੁੱਟ ਜਾਵੇ, ਉਸ ਵਕਤ ਬੱਚੇ ਆਹਮਣੇ-ਸਾਹਮਣੇ ਦੇਖ ਕੇ ਕਹਿ ਦਿੰਦੇ ਹਨ ਕਿ “ਮੰਮੀ, ਤੁਹਾਡੀ ਭੁੱਲ ਹੈ। ਬੱਚੇ ਵੀ ਸਮਝ ਜਾਂਦੇ ਹਨ, ਹਾਂ। ਮੰਮੀ ਨੂੰ ਕਹਿੰਦੇ ਹਨ, “ਤੁਹਾਡਾ ਮੂੰਹ ਲਟਕਿਆ ਹੋਇਆ ਹੈ, ਇਹ ਤੁਹਾਡੀ ਭੁੱਲ ਹੈ। ਕੜੀ ਵਿੱਚ ਨਮਕ
Page #31
--------------------------------------------------------------------------
________________
ਭੁਗਤੇ ਉਸੇ ਦੀ ਭੁੱਲ ਜਿਆਦਾ ਹੋ ਗਿਆ, ਤਾਂ ਸਾਨੂੰ ਦੇਖ ਲੈਣਾ ਚਾਹੀਦਾ ਹੈ ਕਿ ਕਿਸਦਾ ਮੁੰਹ ਵਿਗੜਿਆ? ਹਾਂ, ਉਸੇ ਦੀ ਭੁੱਲ। ਦਾਲ ਗਿਰ ਜਾਵੇ ਤਾਂ ਦੇਖ ਲੈਣਾ, ਕਿਸਦਾ ਮੂੰਹ ਵਿਗੜਿਆ? ਤਾਂ ਉਸਦੀ ਭੁੱਲ ਹੈ। ਸਬਜੀ ਵਿੱਚ ਮਿਰਚ ਜਿਆਦਾ ਹੋ ਗਈ ਤਾਂ ਸਾਰਿਆਂ ਦੇ ਮੂੰਹ ਦੇਖ ਲੈਣਾ ਕਿ ਕਿਸਦਾ ਮੂੰਹ ਵਿਗੜਿਆ? ਤਾਂ ਉਸਦੀ ਭੁੱਲ ਹੈ ਇਹ। ਭੁੱਲ ਕਿਸਦੀ ਹੈ? ‘ਭੁਗਤੇ ਉਸੇ ਦੀ ਭੁੱਲ । | ਤੁਹਾਨੂੰ ਸਾਹਮਣੇ ਵਾਲੇ ਦਾ ਮੂੰਹ ਫੁਲਿਆ ਹੋਇਆ ਦਿਖਿਆ ਤਾਂ ਉਹ ਤੁਹਾਡੀ ਭੁੱਲ ਹੈ। ਤਾਂ ਉਸਦੇ ‘ਸ਼ੁੱਧਆਤਮਾ’ ਨੂੰ ਯਾਦ ਕਰਕੇ ਉਸਦੇ ਨਾਮ ਤੇ ਮਾਫੀ ਮੰਗ ਲੈਣਾ, ਤਾਂ ਰਿਣਾਨੁਬੰਧ (ਕਰਮ ਬੰਧਨ) ਤੋਂ ਛੁਟਕਾਰਾ ਹੋਵੇਗਾ।
| ਵਾਈਫ ਨੇ ਤੁਹਾਡੀਆਂ ਅੱਖਾਂ ਵਿੱਚ ਦਵਾਈ ਪਾਈ ਅਤੇ ਤੁਹਾਡੀਆਂ ਅੱਖਾਂ ਵਿੱਚ ਦਰਦ ਹੋਣ ਲੱਗਿਆ ਤਾਂ ਉਹ ਤੁਹਾਡੀ ਭੁੱਲ ਹੈ। ਜੋ ਸਹਿਨ ਕਰੇ, ਉਸਦੀ ਭੁੱਲ, ਏਦਾਂ ਵੀਰਾਗ ਕਹਿੰਦੇ ਹਨ ਅਤੇ ਇਹ ਸਭ ਲੋਕ ਨਿਮਿਤ ਨੂੰ ਫੜਦੇ ਹਨ!
ਆਪਣੀਆ ਹੀ ਭੁੱਲਾਂ ਦੀ ਮਾਰ ਪੈ ਰਹੀ ਹੈ। ਜਿਸਨੇ ਪੱਥਰ ਮਾਰਿਆ ਉਸਦੀ ਭੁੱਲ ਨਹੀਂ ਹੈ, ਜਿਸ ਨੂੰ ਪੱਥਰ ਲੱਗਿਆ ਉਸਦੀ ਭੁੱਲ ਹੈ! ਤੁਹਾਡੇ ਆਲੇ-ਦੁਆਲੇ ਦੇ ਬਾਲ-ਬੱਚਿਆਂ ਦੀਆਂ ਕਿਹੋ ਜਿਹੀਆਂ ਵੀ ਭੁੱਲਾਂ ਜਾਂ ਗਲਤ ਕੰਮ ਹੋਣ, ਪਰ ਜੇ ਉਸਦਾ ਅਸਰ ਤੁਹਾਡੇ ਤੇ ਨਹੀਂ ਹੁੰਦਾ ਤਾਂ ਤੁਹਾਡੀ ਭੁੱਲ ਨਹੀਂ ਹੈ ਅਤੇ ਜੇ ਤੁਹਾਡੇ ਤੇ ਅਸਰ ਹੁੰਦਾ ਹੈ ਤਾਂ ਉਹ ਤੁਹਾਡੀ ਹੀ ਭੁੱਲ ਹੈ, ਇਹ ਨਿਸ਼ਚਿਤ ਰੂਪ ਵਿੱਚ ਸਮਝ ਲੈਣਾ!
ਜਮਾਂ-ਉਧਾਰ ਦੀ ਨਵੀਂ ਰੀਤ ਦੋ ਆਦਮੀ (ਚੰਦੂਭਾਈ ਅਤੇ ਲੱਸ਼ਮੀਚੰਦ) ਹਨ। (ਚੰਦੂਭਾਈ) ਲੱਸ਼ਮੀਚੰਦ ਤੇ ਆਰੋਪ ਲਗਾਵੇ ਕਿ ਤੁਸੀਂ ਮੇਰਾ ਬਹੁਤ ਬੁਰਾ ਕੀਤਾ ਹੈ। ਤਾਂ ਲਸ਼ਮੀਚੰਦ ਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਤੇ ਉਹ (ਚੰਦੂਭਾਈ) ਚੈਨ ਨਾਲ ਸੌਂ ਜਾਂਦਾ ਹੈ, ਇਸ ਲਈ ਭੁੱਲ ਲਸ਼ਮੀਚੰਦ ਦੀ ਹੈ। ਪਰ ਦਾਦਾ ਜੀ ਦਾ
Page #32
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਸੂਤਰ ‘ਭੁਗਤੇ ਉਸੇ ਦੀ ਭੁੱਲ’ ਉਸਨੂੰ ਯਾਦ ਆ ਗਿਆ ਤਾਂ ਲਸ਼ਮੀਚੰਦ ਵੀ ਚੈਨ ਨਾਲ ਸੌਂ ਜਾਵੇਗਾ ਨਹੀਂ ਤਾਂ ਉਸਨੂੰ ਗਾਲਾਂ ਕੱਢਦਾ ਰਹੇਗਾ! | ਤੁਸੀਂ ਕਿਸੇ ਸੁਲੇਮਾਨ ਨੂੰ ਪੈਸੇ ਉਧਾਰ ਦਿੱਤੇ ਹੋਣ ਅਤੇ ਉਹ ਛੇ ਮਹੀਨੇ ਤੱਕ ਪੈਸੇ ਨਾ ਮੋੜੇ, ਤਾਂ? ਉਧਾਰ ਕਿਸਨੇ ਦਿੱਤੇ? ਤੁਹਾਡੇ ਅਹੰਕਾਰ ਨੇ! ਉਸਨੇ ਪ੍ਰੋਤਸਾਹਨ ਦਿੱਤਾ (ਵਡਿਆਈ ਕੀਤੀ) ਅਤੇ ਤੁਸੀਂ ਦਿਆਲੂ ਹੋ ਕੇ ਪੈਸੇ ਦਿੱਤੇ, ਇਸ ਲਈ ਹੁਣ ਸੁਲੇਮਾਨ ਦੇ ਖਾਤੇ ਵਿੱਚ ਜਮਾਂ ਕਰਕੇ, ਅਹੰਕਾਰ ਦੇ ਖਾਤੇ ਵਿੱਚ ਉਧਾਰ ਲਿਖ ਲਵੋ।
| ਇਸ ਤਰ੍ਹਾਂ ਵਿਚਾਰ ਤਾਂ ਕਰੋ
ਜਿਸਦਾ ਜਿਆਦਾ ਦੋਸ਼, ਉਹੀ ਇਸ ਸੰਸਾਰ ਵਿੱਚ ਮਾਰ ਖਾਂਦਾ ਹੈ। ਮਾਰ ਕੌਣ ਖਾਂਦਾ ਹੈ? ਇਹ ਦੇਖ ਲੈਣਾ। ਜੋ ਮਾਰ ਖਾਂਦਾ ਹੈ, ਉਹੀ ਦੋਸ਼ਿਤ
ਹੈ।
ਜੋ ਭੁਗਤੇ, ਉਸ ਤੋਂ ਹਿਸਾਬ ਨਿਕਲ ਆਵੇਗਾ ਕਿ ਕਿੰਨੀ ਭੁੱਲ ਸੀ! ਘਰ ਦੇ ਦਸ ਮੈਂਬਰ ਹਨ। ਉਹਨਾਂ ਵਿੱਚੋਂ ਦੋ ਨੂੰ ਘਰ ਕਿਵੇਂ ਚੱਲਦਾ ਹੋਵੇਗਾ, ਉਸਦਾ ਵਿਚਾਰ ਤੱਕ ਨਹੀਂ ਆਉਂਦਾ। ਦੋ ਮੈਂਬਰ ਇਸ ਤਰ੍ਹਾਂ ਸੋਚਦੇ ਹਨ ਕਿ ਘਰ ਵਿੱਚ ਹੈਲਪ ਕਰਨੀ ਚਾਹੀਦੀ ਹੈ। ਦੋ-ਤਿੰਨ ਮੈਂਬਰ ਘਰ ਚਲਾਉਂਣ ਵਿੱਚ ਮਦਦ ਕਰਦੇ ਹਨ, ਇੱਕ ਤਾਂ ਪੂਰਾ ਦਿਨ ਘਰ ਕਿਸ ਤਰ੍ਹਾਂ ਚਲਾਉਣਾ, ਉਸੇ ਦੀ ਚਿੰਤਾ ਵਿੱਚ ਰਹਿੰਦਾ ਹੈ ਅਤੇ ਦੋ ਮੈਂਬਰ ਤਾਂ ਆਰਾਮ ਨਾਲ ਸੌਂਦੇ ਰਹਿੰਦੇ ਹਨ। ਤਾਂ ਭੁੱਲ ਕਿਸਦੀ? ਭਾਈ, ਭੁਗਤੇ ਉਸੇ ਦੀ, ਚਿੰਤਾ ਕਰੇ ਉਸਦੀ। ਜੋ ਆਰਾਮ ਨਾਲ ਸੌਂਦੇ ਹਨ, ਉਸਨੂੰ ਕੁੱਝ ਵੀ ਨਹੀਂ।
ਭੁੱਲ ਕਿਸਦੀ ਹੈ? ਤਾਂ ਕਹਾਂਗੇ ਕਿ ਕੌਣ ਭੁਗਤ ਰਿਹਾ ਹੈ, ਇਸਦਾ ਪਤਾ ਲਗਾਓ। ਨੌਕਰ ਦੇ ਹੱਥੋਂ ਦਸ ਗਿਲਾਸ ਟੁੱਟ ਗਏ ਤਾਂ ਉਸਦਾ ਅਸਰ ਘਰ ਦੇ ਲੋਕਾਂ ਤੇ ਹੋਵੇਗਾ ਜਾਂ ਨਹੀਂ ਹੋਵੇਗਾ? ਹੁਣ ਘਰ ਦੇ ਲੋਕਾਂ ਵਿੱਚ ਬੱਚਿਆਂ ਨੂੰ ਤਾਂ ਕੁੱਝ ਵੀ ਭੁਗਤਣਾਂ ਨਹੀਂ ਹੁੰਦਾ, ਪਰ ਉਹਨਾਂ ਦੇ ਮਾਂ-ਬਾਪ ਤੜਫਦੇ ਰਹਿਣਗੇ। ਉਸ ਵਿੱਚ ਵੀ ਮਾਂ ਥੋੜੀ ਦੇਰ ਬਾਅਦ ਆਰਾਮ ਨਾਲ ਸੌਂ ਜਾਵੇਗੀ, ਪਰ ਬਾਪ ਹਿਸਾਬ ਲਗਾਉਂਦਾ ਰਹੇਗਾ, ਕਿ ਪੰਜਾਹ ਰੁਪਏ ਦਾ
Page #33
--------------------------------------------------------------------------
________________
26
ਭੁਗਤੇ ਉਸੇ ਦੀ ਭੁੱਲ
ਨੁਕਸਾਨ ਹੋਇਆ। ਉਹ ਜਿਆਦਾ ਅਲਰਟ ਹੈ, ਇਸ ਲਈ ਜਿਆਦਾ ਭੁਗਤੇਗਾ। ‘ਭੁਗਤੇ ਉਸੇ ਦੀ ਭੁੱਲ’ |
ਭੁੱਲ ਨੂੰ ਸਾਨੂੰ ਲੱਭਣ ਨਹੀਂ ਜਾਣਾ ਪੈਂਦਾ। ਬੜੇ-ਬੜੇ ਜੱਜਾਂ ਜਾਂ ਵਕੀਲਾਂ ਨੂੰ ਵੀ ਲੱਭਣ ਨਹੀਂ ਜਾਣਾ ਪੈਂਦਾ। ਉਸਦੇ ਬਜਾਏ ਇਹ ਸੂਤਰ ਦਿੱਤਾ ਹੈ, ਇਹ ਥਰਮਾਮੀਟਰ, ਕਿ ‘ਭਗਤੇ ਉਸੇ ਦੀ ਭੁੱਲ । ਜੇ ਕੋਈ ਇੰਨਾ ਸੈਪਰੇਸ਼ਨ ਕਰਦੇ-ਕਰਦੇ ਅੱਗੇ ਵੱਧਦਾ ਜਾਵੇਗਾ, ਤਾਂ ਸਿੱਧਾ ਮੋਕਸ਼ ਵਿੱਚ ਪਹੁੰਚ ਜਾਵੇਗਾ।
ਭੁੱਲ, ਡਾਕਟਰ ਦੀ ਜਾਂ ਮਰੀਜ ਦੀ? ਡਾਕਟਰ ਨੇ ਮਰੀਜ ਨੂੰ ਇੰਜੈਕਸ਼ਨ ਦਿੱਤਾ ਅਤੇ ਡਾਕਟਰ ਘਰ ਜਾ ਕੇ ਚੈਨ ਨਾਲ ਸੌਂ ਗਿਆ। ਪਰ ਮਰੀਜ ਨੂੰ ਤਾਂ ਸਾਰੀ ਰਾਤ ਇੰਜੈਕਸ਼ਨ ਦਾ ਦਰਦ ਰਿਹਾ। ਤਾਂ ਇਸ ਵਿੱਚ ਭੁੱਲ ਕਿਸਦੀ? ਮਰੀਜ ਦੀ! ਅਤੇ ਡਾਕਟਰ ਤਾਂ ਜਦ ਭੁਗਤੇਗਾ, ਉਦੋਂ ਉਸਦੀ ਭੁੱਲ ਪਕੜੀ ਜਾਵੇਗੀ।
ਬੇਟੀ ਦੇ ਲਈ ਡਾਕਟਰ ਬੁਲਾਈਏ ਅਤੇ ਉਹ ਆ ਕੇ ਦੇਖੇ ਕਿ ਨਬਜ਼ ਨਹੀਂ ਚੱਲ ਰਹੀ ਹੈ, ਤਾਂ ਡਾਕਟਰ ਕੀ ਕਹੇਗਾ?” ਮੈਨੂੰ ਕਿਉਂ ਬੁਲਾਇਆ?? ਓਏ, ਤੂੰ ਹੱਥ ਲਾਇਆ ਉਸੇ ਵਕਤ ਗਈ, ਨਹੀਂ ਤਾਂ ਨਬਜ਼ ਚੱਲ ਹੀ ਰਹੀ ਸੀ। ਪਰ ਡਾਕਟਰ ਫੀਸ ਦੇ ਦਸ ਰੁਪਏ ਲੈ ਜਾਂਦਾ ਹੈ ਅਤੇ ਉੱਪਰ ਤੋਂ ਥਿੜਕਦਾ ਵੀ ਹੈ। ‘ਓਏ, ਝਿੜਕਣਾ ਹੋਵੇ ਤਾਂ ਪੈਸੇ ਨਾ ਲੈਣਾ ਅਤੇ ਪੈਸੇ ਲੈਣੇ ਹੋਣ ਤਾਂ ਝਿੜਕਣਾ ਨਹੀ।” ਪਰ ਨਹੀ, ਫੀਸ ਤਾਂ ਲਵੇਗਾ ਹੀ। ਉਦੋਂ ਪੈਸੇ ਦੇਣੇ ਪੈਂਦੇ ਹਨ। ਇਸ ਤਰ੍ਹਾਂ ਦਾ ਜਗਤ ਹੈ। ਇਸ ਲਈ ਇਸ ਕਾਲ ਵਿੱਚ ਨਿਆਂ ਨਹੀਂ ਲੱਭਣਾ। | ਪ੍ਰਸ਼ਨ ਕਰਤਾ : ਇਸ ਤਰ੍ਹਾਂ ਹੁੰਦਾ ਹੈ ਕਿ ਮੇਰੇ ਤੋਂ ਦਵਾਈ ਲਵੇ ਅਤੇ ਮੈਨੂੰ ਹੀ ਝਿੜਕੇ ।
Page #34
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਦਾਦਾ ਸ੍ਰੀ : ਹਾਂ, ਇਸ ਤਰ੍ਹਾਂ ਵੀ ਹੁੰਦਾ ਹੈ। ਫਿਰ ਵੀ ਸਾਹਮਣੇ ਵਾਲੇ ਨੂੰ ਗੁਨਾਹਗਾਰ ਮੰਨੋਗੇ ਤਾਂ ਤੁਸੀਂ ਗੁਨਾਹਗਾਰ ਬਣੋਗੇ। ਹੁਣ ਕੁਦਰਤ ਨਿਆਂ ਹੀ ਕਰ ਰਹੀ ਹੈ।
ਆਪਰੇਸ਼ਨ ਕਰਦੇ ਸਮੇਂ ਮਰੀਜ ਮਰ ਗਿਆ ਤਾਂ ਭੁੱਲ ਕਿਸਦੀ?
ਚਿਕਣੀ ਮਿੱਟੀ ਵਿੱਚ ਬੂਟ ਪਾ ਕੇ ਚੱਲੇ ਅਤੇ ਫਿਸਲ ਜਾਈਏ ਤਾਂ ਇਸ ਵਿੱਚ ਦੋਸ਼ ਕਿਸਦਾ? ਭਾਈ, ਤੇਰਾ ਹੀ! ਇਹ ਸਮਝ ਨਹੀਂ ਸੀ ਕਿ ਨੰਗੇ ਪੈਰ ਘੁੰਮਦੇ ਤਾਂ ਉੱਗਲਿਆਂ ਦੀ ਪਕੜ ਰਹਿੰਦੀ ਅਤੇ ਨਹੀਂ ਗਿਰਦੇ? ਇਸ ਵਿੱਚ ਦੋਸ਼ ਕਿਸਦਾ? ਮਿੱਟੀ ਦਾ, ਬੂਟ ਦਾ ਜਾਂ ਤੇਰਾ?! ਭੁਗਤੇ ਉਸੇ ਦੀ ਭੁੱਲ! ਇੰਨਾ ਹੀ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਵੇ ਤਾਂ ਵੀ ਉਹ ਮੋਕਸ਼ ਵਿੱਚ ਲੈ ਜਾਵੇ। ਇਹ ਜੋ ਦੂਸਰਿਆਂ ਦੀ ਭੁੱਲ ਦੇਖਦੇ ਹਾਂ, ਇਹ ਤਾਂ ਬਿਲਕੁਲ ਗਲਤ ਹੈ। ਖੁਦ ਦੀ ਭੁੱਲ ਨਾਲ ਹੀ ਨਿਮਿਤ ਮਿਲਦਾ ਹੈ। ਇਹ ਤਾਂ ਜੀਵਿਤ ਨਿਮਿਤ ਮਿਲੇ ਤਾਂ ਉਸਨੂੰ ਕੱਟਣ ਨੂੰ ਦੌੜਦਾ ਹੈ ਅਤੇ ਜੇ ਕੰਢਾ ਲੱਗੇ ਤਾਂ ਕੀ ਕਰੇਗਾ? ਚੌਰਾਹੇ ਤੇ ਕੰਢਾ ਪਿਆ ਹੋਵੇ, ਹਜਾਰਾਂ ਲੋਕ ਲੰਘ ਜਾਣ ਫਿਰ ਵੀ ਕਿਸੇ ਨੂੰ ਨਹੀਂ ਚੁਭਦਾ, ਪਰ ਚੰਦੂਭਾਈ ਲੰਘੇ ਤਾਂ ਉਹਨਾਂ ਦੇ ਪੈਰ ਵਿੱਚ ਚੁਭ ਜਾਂਦਾ ਹੈ। ‘ਵਿਵਸਥਿਤ ਸ਼ਕਤੀ ਤਾਂ ਕਿਵੇਂ ਦਾ ਹੈ ਜਿਸ ਨੂੰ ਕੰਢਾ ਲੱਗਣਾ ਹੋਵੇ ਉਸੇ ਨੂੰ ਲੱਗੇਗਾ। ਸਾਰੇ ਸੰਜੋਗ ਇਕੱਠਾ ਕਰ ਦੇਵੇਗਾ, ਪਰ ਉਸ ਵਿੱਚ ਨਿਮਿਤ ਦਾ ਕੀ ਦੋਸ਼?
ਜੇ ਕੋਈ ਆਦਮੀ ਦਵਾਈ ਛਿੜਕ ਕੇ ਖਾਂਸੀ ਕਰਵਾਏ ਤਾਂ ਉਸਦੇ ਲਈ ਚਿੜ ਹੋ ਜਾਂਦੀ ਹੈ, ਪਰ ਜਦੋਂ ਮਿਰਚ ਦੀ ਸ਼ੌਕ ਨਾਲ ਖਾਂਸੀ ਆਵੇ, ਤਾਂ ਕੀ ਚਿੜ ਹੁੰਦੀ ਹੈ? ਇਹ ਤਾਂ ਜੋ ਫੜਿਆ ਜਾਵੇ, ਉਸੇ ਨਾਲ ਲੜਦੇ ਹਨ। ਨਿਮਿਤ ਨੂੰ ਕੱਟਣ ਦੌੜਦੇ ਹਨ। ਪਰ ਜੇ ਅਸਲੀਅਤ ਜਾਣੀਏ ਕਿ ਕਰਨ ਵਾਲਾ ਕੌਣ ਹੈ ਅਤੇ ਕਿਸ ਨਾਲ ਹੁੰਦਾ ਹੈ, ਤਾਂ ਫਿਰ ਕੀ ਕੁੱਝ ਝੰਜਟ ਰਹੇਗੀ? ਤੀਰ ਚਲਾਉਣ ਵਾਲੇ ਦੀ ਭੁੱਲ ਨਹੀਂ ਹੈ, ਜਿਸ ਨੂੰ ਤੀਰ ਲੱਗਿਆ, ਉਸਦੀ ਭੁੱਲ ਹੈ। ਤੀਰ ਚਲਾਉਣ ਵਾਲਾ ਤਾਂ ਜਦੋਂ ਫੜਿਆ ਜਾਵੇਗਾ, ਉਦੋਂ ਉਸਦੀ ਭੁੱਲ। ਹੁਣ ਤਾਂ ਜਿਸ ਨੂੰ ਤੀਰ ਲੱਗਿਆ, ਉਹ ਫੜਿਆ ਗਿਆ। ਜੋ ਫੜਿਆ
Page #35
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਗਿਆ, ਉਹ ਪਹਿਲਾ ਗੁਨਾਹਗਾਰ ਅਤੇ ਦੂਸਰਾ ਤਾਂ ਜਦੋਂ ਫੜਿਆ ਜਾਵੇਗਾ, ਉਦੋਂ ਉਸਦੀ ਭੁੱਲ।
ਬੱਚਿਆਂ ਦੀਆਂ ਹੀ ਭੁੱਲਾਂ ਕੱਢਦੇ ਹਨ, ਸਾਰੇ
ਤੁਹਾਡੀ ਪੜਾਈ ਚੱਲ ਰਹੀ ਸੀ, ਤਾਂ ਉਸ ਵਿੱਚ ਕੋਈ ਅੜਚਣ ਆਈ ਸੀ?
ਪ੍ਰਸ਼ਨ ਕਰਤਾ : ਅੜਚਣਾਂ ਤਾਂ ਆਈਆਂ ਸਨ।
ਦਾਦਾ ਸ੍ਰੀ : ਉਹ ਤੁਹਾਡੀਆਂ ਭੁੱਲਾਂ ਨਾਲ ਹੈ। ਉਸ ਵਿੱਚ ਅਧਿਆਪਕ ਜਾਂ ਹੋਰ ਕਿਸੇ ਦੀ ਭੁੱਲ ਨਹੀਂ ਸੀ।
ਪ੍ਰਸ਼ਨ ਕਰਤਾ : ਇਹ ਵਿਦਿਆਰਥੀ ਅਧਿਆਪਕ ਦੇ ਸਾਹਮਣੇ ਹੋ ਜਾਂਦੇ ਹਨ, ਉਹ ਕਦੋਂ ਸੁਧਰਨਗੇ? | ਦਾਦਾ ਸ੍ਰੀ : ਜੋ ਭੁੱਲ ਦਾ ਪਰਿਣਾਮ ਭੁਗਤੇ, ਉਸੇ ਦੀ ਭੁੱਲ ਹੈ। ਇਹ ਗੁਰੁ ਹੀ ਇਹੋ ਜਿਹੇ ਪੈਦਾ ਹੋਏ ਹਨ, ਇਸ ਲਈ ਸ਼ਿਸ਼ ਸਾਹਮਣੇ ਹੋ ਜਾਂਦੇ ਹਨ। ਇਹ ਬੱਚੇ ਤਾਂ ਸਿਆਣੇ ਹੀ ਹਨ ਪਰ ਗੁਰੂ ਅਤੇ ਮਾਂ-ਬਾਪ ਘਣਚੱਕਰ ਪੈਦਾ ਹੋਏ ਹਨ। ਅਤੇ ਬਜੁਰਗ ਆਪਣੀ ਪੁਰਾਣੀ ਪਕੜ ਨਹੀਂ ਛੱਡਦੇ ਤਾਂ ਫਿਰ ਬੱਚੇ ਸਾਹਮਣੇ ਹੋਣਗੇ ਹੀ ਨਾ? ਹੁਣ ਮਾਂ-ਬਾਪ ਦਾ ਚਰਿੱਤਰ ਇਹੋ ਜਿਹਾ ਨਹੀਂ ਹੁੰਦਾ ਕਿ ਬੱਚੇ ਸਾਹਮਣੇ ਨਾ ਹੋਣ। ਇਹ ਤਾਂ ਬਜੁਰਗਾਂ ਦਾ ਚਰਿੱਤਰ ਘੱਟ ਗਿਆ ਹੈ, ਇਸ ਲਈ ਬੱਚੇ ਸਾਹਮਣੇ ਹੋ ਜਾਂਦੇ ਹਨ।
ਭੁੱਲਾਂ ਦੇ ਸਾਹਮਣੇ ਦਾਦਾ ਜੀ ਦੀ ਸਮਝ ‘ਭੁਗਤੇ ਉਸੇ ਦੀ ਭੁੱਲ’ ਇਹ ਸੂਤਰ ਮੋਕਸ਼ ਵਿੱਚ ਲੈ ਜਾਵੇਗਾ। ਕੋਈ ਪੁੱਛੇ ਕਿ ਮੈਂ ਆਪਣੀਆਂ ਭੁੱਲਾਂ ਕਿਵੇਂ ਲੱਭਾਂ? ਤਾਂ ਅਸੀਂ ਉਸ ਨੂੰ ਸਿਖਾਉਂਦੇ ਹਾਂ ਕਿ ਤੈਨੂੰ ਕਿੱਥੇ-ਕਿੱਥੇ ਭੁਗਤਣਾ ਪੈਂਦਾ ਹੈ? ਉਹੀ ਤੇਰੀ ਭੁੱਲ। ਤੇਰੀ ਕੀ ਭੁੱਲ ਹੋਈ ਹੋਵੇਗੀ ਕਿ ਇਹੋ ਜਿਹਾ ਭੁਗਤਣਾ ਪਿਆ? ਇਹ ਲੱਭ
Page #36
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਲੈਣਾ। ਇਹ ਤਾਂ ਪੂਰਾ ਦਿਨ ਭੁਗਤਣਾ ਪੈਂਦਾ ਹੈ, ਇਸ ਲਈ ਲੱਭ ਲੈਣਾ ਚਾਹੀਦਾ ਹੈ ਕਿ ਕੀ-ਕੀ ਭੁੱਲਾਂ ਹੋਈਆਂ ਹਨ!
| ਭੁਗਤਣ ਦੇ ਨਾਲ ਹੀ ਪਤਾ ਚੱਲ ਜਾਵੇ ਕਿ ਇਹ ਸਾਡੀ ਭੁੱਲ ਹੈ। ਜੇ ਸਾਡੇ ਤੋਂ ਭੁੱਲ ਹੋਈ ਹੋਵੇ ਤਾਂ ਸਾਨੂੰ ਟੈਂਸ਼ਨ ਹੋਵੇਗੀ ਨਾ! | ਸਾਨੂੰ ਸਾਹਮਣੇ ਵਾਲੇ ਦੀ ਭੁੱਲ ਕਿਸ ਤਰ੍ਹਾਂ ਸਮਝ ਵਿੱਚ ਆਉਂਦੀ ਹੈ? ਸਾਹਮਣੇ ਵਾਲੇ ਦਾ ਹੋਮ (ਆਤਮਾ) ਅਤੇ ਫੌਰਨ (ਅਨਾਤਮਾ) ਅਲੱਗ ਦਿਖਦੇ ਹਨ। ਸਾਹਮਣੇ ਵਾਲੇ ਦੇ ਫੌਰਨ ਵਿੱਚ ਭੁੱਲ ਹੋਵੇਗੀ, ਗੁਨਾਹ ਹੋਣਗੇ। ਤਾਂ ਅਸੀਂ ਕੁੱਝ ਨਹੀਂ ਕਹਿੰਦੇ, ਪਰ ਹੋਮ ਵਿੱਚ ਕੁੱਝ ਹੋਈਆ ਤਾਂ ਸਾਨੂੰ ਉਸ ਨੂੰ ਟੋਕਣਾਂ ਪੈਂਦਾ ਹੈ। ਮੋਕਸ਼ ਮਾਰਗ ਵਿੱਚ ਕੋਈ ਅੜਚਣ ਨਹੀਂ ਆਉਂਣੀ ਚਾਹੀਦੀ।
ਅੰਦਰ ਬਹੁਤ ਵੱਡੀ ਬਸਤੀ ਹੈ, ਉਸ ਵਿੱਚ ਕੌਣ ਭੁਗਤ ਰਿਹਾ ਹੈ ਇਹ ਪਤਾ ਹੋਣਾ ਚਾਹੀਦਾ ਹੈ। ਕਿਸੇ ਸਮੇਂ ਅਹੰਕਾਰ ਭੁਗਤਦਾ ਹੈ, ਤਾਂ ਉਹ ਅਹੰਕਾਰ ਦੀ ਭੁੱਲ ਹੈ। ਕਈ ਵਾਰ ਮਨ ਭੁਗਤਦਾ ਹੈ, ਤਾਂ ਉਹ ਮਨ ਦੀ ਭੁੱਲ ਹੈ। ਕਦੇ ਚਿੱਤ ਭੁਗਤਦਾ ਹੈ, ਉਸ ਸਮੇਂ ਚਿੱਤ ਦੀ ਭੁੱਲ ਹੈ। ਇਹ ਤਾਂ ਖੁਦ ਦੀਆਂ ਭੁੱਲਾਂ ਤੋਂ “ਖੁਦ ਅਲੱਗ ਰਹਿ ਸਕਦਾ ਹੈ। ਗੱਲ ਸਮਝਣੀ ਤਾਂ ਪਵੇਗੀ ਨਾ?
ਮੂਲ ਭੁੱਲ ਕਿੱਥੇ ਹੈ? ਭੁੱਲ ਕਿਸਦੀ? ਭੁਗਤੇ ਉਸਦੀ! ਕੀ ਭੁੱਲ? ਤਾਂ ਕਹਿੰਦੇ ਹਾਂ ਕਿ “ਮੈਂ ਚੰਦੂਭਾਈ ਹਾਂ ਇਹ ਮਾਨਤਾ ਹੀ ਤੁਹਾਡੀ ਭੁੱਲ ਹੈ। ਕਿਉਂਕਿ ਇਸ ਜਗਤ ਵਿੱਚ ਕੋਈ ਦੋਸ਼ਿਤ ਨਹੀਂ ਹੈ। ਇਸ ਲਈ ਕੋਈ ਗੁਨਾਹਗਾਰ ਵੀ ਨਹੀਂ ਹੈ, ਇਸ ਤਰ੍ਹਾਂ ਸਿੱਧ ਹੁੰਦਾ ਹੈ। | ਬਾਕੀ, ਇਸ ਦੁਨੀਆਂ ਵਿੱਚ ਕੋਈ ਕੁੱਝ ਕਰ ਹੀ ਨਹੀਂ ਸਕਦਾ। ਪਰ ਜੋ ਹਿਸਾਬ ਬੰਧ ਗਿਆ ਹੋਵੇ, ਉਹ ਛੱਡਣ ਵਾਲਾ ਨਹੀਂ ਹੈ। ਜੋ ਘੋਟਾਲੇ ਵਾਲਾ ਹਿਸਾਬ ਹੋ ਗਿਆ ਹੈ, ਉਹ ਘੋਟਾਲੇ ਵਾਲਾ ਫੁਲ ਦਿੱਤੇ ਬਗੈਰ ਰਹੇਗਾ
Page #37
--------------------------------------------------------------------------
________________
30
ਭੁਗਤੇ ਉਸੇ ਦੀ ਭੁੱਲ
,
ਨਹੀ। ਪਰ ਹੁਣ ਨਵੇ ਸਿਰੇ ਤੋਂ ਘੋਟਾਲਾ ਨਾ ਕਰਨਾ, ਹੁਣ ਰੁਕ ਜਾਓ। ਜਦੋਂ ਤੋਂ ਇਹ ਪਤਾ ਚੱਲਿਆ, ਉਦੋਂ ਤੋਂ ਰੁਕ ਜਾਓ। ਜੋ ਪੁਰਾਣੇ ਘੋਟਾਲੇ ਹੋ ਚੁੱਕੇ ਹੋਣ, ਉਹ ਤਾਂ ਸਾਨੂੰ ਚੁਕਾਉਂਣੇ ਪੈਣਗੇ, ਪਰ ਨਵੇਂ ਨਾ ਹੋਣ, ਇੰਨਾ ਦੇਖਣਾ। ਸਾਰੀ ਜਿੰਮੇਦਾਰੀ ਸਾਡੀ ਹੀ ਹੈ, ਭਗਵਾਨ ਦੀ ਜਿੰਮੇਦਾਰੀ ਨਹੀਂ ਹੈ। ਭਗਵਾਨ ਇਸ ਵਿੱਚ ਹੱਥ ਨਹੀਂ ਪਾਉਂਦੇ। ਇਸ ਲਈ ਭਗਵਾਨ ਵੀ ਇਸ ਨੂੰ ਮਾਫ ਨਹੀਂ ਕਰ ਸਕਦੇ। ਕਈ ਭਗਤ ਇਸ ਤਰ੍ਹਾਂ ਮੰਨਦੇ ਹਨ ਕਿ, “ਮੈਂ ਪਾਪ ਕਰਦਾ ਹਾਂ ਅਤੇ ਭਗਵਾਨ ਮਾਫ ਕਰ ਦੇਣਗੇ।” ਭਗਵਾਨ ਦੇ ਇੱਥੇ ਮਾਫੀ ਨਹੀਂ ਹੁੰਦੀ। ਦਿਆਲੂ ਲੋਕਾਂ ਦੇ ਇੱਥੇ ਮਾਫੀ ਹੁੰਦੀ ਹੈ। ਦਿਆਲੂ ਮਨੁੱਖ ਨੂੰ ਕਹੀਏ ਕਿ ‘ਸਾਹਿਬ, ਮੇਰੇ ਤੋਂ ਤੁਹਾਡੇ ਪ੍ਰਤੀ ਬਹੁਤ ਭੁੱਲ ਹੋ ਗਈ ਹੈ। ਤਾਂ ਉਹ ਫੌਰਨ ਮਾਫ ਕਰ ਦੇਵੇਗਾ।
ਦੁੱਖ ਦੇਣ ਵਾਲਾ ਤਾਂ ਸਿਰਫ ਨਿਮਿਤ ਹੈ, ਪਰ ਮੂਲ ਭੁੱਲ ਖੁਦ ਦੀ ਹੈ। ਜੋ ਫਾਇਦਾ ਕਰਦਾ ਹੈ, ਉਹ ਵੀ ਨਿਮਿਤ ਹੈ ਅਤੇ ਜੋ ਨੁਕਸਾਨ ਕਰਦਾ ਹੈ, ਉਹ ਵੀ ਨਿਮਿਤ ਹੈ, ਪਰ ਉਹ ਆਪਣਾ ਹੀ ਹਿਸਾਬ ਹੈ, ਇਸ ਲਈ ਏਦਾਂ ਹੁੰਦਾ ਹੈ।
ਅਸੀਂ ਤੁਹਾਨੂੰ ਖੁੱਲਾ ਕਹਿ ਦਿੰਦੇ ਹਾਂ ਕਿ ਤੁਹਾਡੀ ‘ਬਾਉਂਡਰੀ` ਵਿੱਚ ਕਿਸੇ ਨੂੰ ਉਂਗਲੀ ਉਠਾਉਣ ਦੀ ਸ਼ਕਤੀ ਨਹੀਂ ਹੈ ਅਤੇ ਜੇ ਤੁਹਾਡੀ ਭੁੱਲ ਹੈ ਤਾਂ ਕੋਈ ਵੀ ਉਂਗਲੀ ਉਠਾ ਸਕਦਾ ਹੈ। ਓਏ, ਲਾਠੀ ਵੀ ਮਾਰੇਗਾ। ‘ਅਸੀਂ ਤਾਂ ਪਛਾਣ ਗਏ ਕਿ ਕੌਣ ਮੁੱਕੇ ਮਾਰ ਰਿਹਾ ਹੈ। ਸਾਰਾ ਤੁਹਾਡਾ ਆਪਣਾ ਹੀ ਹੈ! ਤੁਹਾਡਾ ਵਿਹਾਰ ਕਿਸੇ ਹੋਰ ਨੇ ਨਹੀਂ ਵਿਗਾੜਿਆ। ਤੁਹਾਡਾ ਵਿਹਾਰ ਤੁਸੀਂ ਹੀ ਵਿਗਾੜਿਆ ਹੈ। ਯੂ ਆਰ ਹੋਲ ਐਂਡ ਸੋਲ ਰਿਸਪੌਂਸੀਬਲ ਫਾਰ ਯੂਅਰ ਵਿਹਾਰ।
ਜੱਜ, ‘ਕੰਪਿਊਟਰ’ ਦੀ ਤਰ੍ਹਾਂ
ਭੁਗਤੇ ਉਸੇ ਦੀ ਭੁੱਲ, ਇਹ ‘ਗੁਪਤ ਤੱਤਵ ਹੈ। ਇੱਥੇ ਬੁੱਧੀ ਥੱਕ ਜਾਂਦੀ ਹੈ। ਜਿੱਥੇ ਮਤਿਗਿਆਨ ਕੰਮ ਨਹੀਂ ਕਰਦਾ, ਉਹ ਗੱਲ ‘ਗਿਆਨੀ ਪੁਰਖ' ਦੇ ਕੋਲ ਸਪਸ਼ਟ ਹੁੰਦੀ ਹੈ, ਉਹ ‘ਜਿਵੇਂ ਹੈ, ਉਸੇ ਤਰ੍ਹਾਂ ਹੁੰਦੀ ਹੈ।
Page #38
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
31
ਇਸ ਗੁਪਤ ਤੱਤਵ ਨੂੰ ਬਹੁਤ ਸੂਖਮ ਅਰਥ ਨਾਲ ਸਮਝਣਾ ਚਾਹੀਦਾ ਹੈ। ਜੇ ਨਿਆਂ ਕਰਨ ਵਾਲਾ ਚੇਤਨ ਹੁੰਦਾ ਤਾਂ ਉਹ ਪੱਖਪਾਤ ਵੀ ਕਰਦਾ ਪਰ ਜਗਤ ਦਾ ਨਿਆਂ ਕਰਨ ਵਾਲਾ ਨਿਸ਼ਚੇਤਨ ਚੇਤਨ ਹੈ। ਉਸਨੂੰ ਜਗਤ ਦੀ ਭਾਸ਼ਾ ਵਿੱਚ ਸਮਝਣਾ ਹੋਵੇ ਤਾਂ ਉਹ ਕੰਪਿਊਟਰ ਵਰਗਾ ਹੈ, ਕੰਪਿਉਟਰ ਵਿੱਚ ਪ੍ਰਸ਼ਨ ਪਾਈਏ ਤਾਂ ਉਦੋਂ ਕੰਪਿਊਟਰ ਦੀ ਭੁੱਲ ਹੋ ਸਕਦੀ ਹੈ, ਪਰ ਕੁਦਰਤ ਦੇ ਨਿਆਂ ਵਿੱਚ ਭੁੱਲ ਨਹੀਂ ਹੁੰਦੀ। ਇਸ ਜਗਤ ਦਾ ਨਿਆਂ ਕਰਨ ਵਾਲਾ ਨਿਸ਼ਚੇਤਨ ਚੇਤਨ ਹੈ ਅਤੇ ‘ਵੀਤਰਾਗ’ ਹੈ। ਜੇ ‘ਗਿਆਨੀ ਪੁਰਖ’ ਦਾ ਇੱਕ ਹੀ ਸ਼ਬਦ ਸਮਝ ਜਾਵੇ ਅਤੇ ਗ੍ਰਹਿਣ ਕਰ ਲਵੇ ਤਾਂ ਮੋਕਸ਼ ਵਿੱਚ ਹੀ ਜਾਵੇਗਾ। ਕਿਸਦਾ ਸ਼ਬਦ? ਗਿਆਨੀ ਪੁਰਖ ਦਾ! ਇਸ ਨਾਲ, ਕਿਸੇ ਨੂੰ ਕਿਸੇ ਦੀ ਸਲਾਹ ਹੀ ਨਹੀਂ ਲੈਣੀ ਪਵੇਗੀ ਕਿ ਇਸ ਵਿੱਚ ਕਿਸਦੀ ਭੁੱਲ ਹੈ? ‘ਭੁਗਤੇ ਉਸੇ ਦੀ ਭੁੱਲ’।
ਇਹ ਸਾਇੰਸ ਹੈ, ਪੂਰਾ ਵਿਗਿਆਨ ਹੈ। ਇਸ ਵਿੱਚ ਇੱਕ ਅੱਖਰ ਦੀ ਵੀ ਭੁੱਲ ਨਹੀਂ ਹੈ। ਇਹ ਤਾਂ ਵਿਗਿਆਨ ਯਾਨੀ, ਕੇਵਲ ਵਿਗਿਆਨ ਹੀ ਹੈ। ਪੂਰੇ ਵਲਡ ਦੇ ਲਈ ਹੈ। ਇਹ ਕੇਵਲ ਇੰਡੀਆ ਦੇ ਲਈ ਹੀ ਹੈ, ਇਸ ਤਰ੍ਹਾਂ ਨਹੀਂ ਹੈ। ਫੱਰਨ ਵਿੱਚ ਸਭ ਦੇ ਲਈ ਹੈ ਇਹ!
ਇੱਥੇ ਇਹੋ ਜਿਹਾ ਸਪਸ਼ਟ, ਨਿਰਮਲ ਨਿਆਂ ਤੁਹਾਨੂੰ ਦਿਖਾ ਦਿੰਦੇ ਹਾਂ, ਉੱਥੇ ਨਿਆਂ-ਅਨਿਆਂ ਦਾ ਬਟਵਾਰਾ ਕਰਨ ਦਾ ਕਿੱਥੇ ਰਹਿੰਦਾ ਹੈ? ਇਹ ਬਹੁਤ ਹੀ ਗਹਿਰੀ ਗੱਲ ਹੈ। ਤਮਾਮ ਸ਼ਾਸ਼ਤਰਾਂ ਦਾ ਸਾਰ ਦੱਸ ਰਿਹਾ ਹਾਂ। ਇਹ ਤਾਂ ‘ਉੱਥੇ’ ਦਾ ਜੱਜਮੈਂਟ (ਨਿਆਂ) ਕਿਵੇਂ ਚੱਲ ਰਿਹਾ ਹੈ, ਉਹ ਐਗਜੈਕਟ ਦੱਸ ਰਿਹਾ ਹਾਂ ਕਿ, ‘ਭੁਗਤੇ ਉਸੇ ਦੀ ਭੁੱਲ'। ਸਾਡੇ ਕੋਲੋਂ ‘ਭੁਗਤੇ ਉਸੇ ਦੀ ਭੁੱਲ', ਇਹ ਸੂਤਰ ਬਿਲਕੁਲ ਐਗਜੈਕਟ ਨਿਕਲਿਆ ਹੈ। ਇਸ ਨੂੰ ਜੋ ਕੋਈ ਵਰਤੇਗਾ, ਉਸਦਾ ਕਲਿਆਣ ਹੋ ਜਾਵੇਗਾ!!!
-ਜੈ ਸੱਚਿਦਾਨੰਦ
Page #39
--------------------------------------------------------------------------
________________
ਭੁਗਤੇ ਉਸੇ ਦੀ ਭੁੱਲ
ਪ੍ਰਤੀਕ੍ਰਮਣ ਵਿਧੀ ਪ੍ਰਤੱਖ ਦਾਦਾ ਭਗਵਾਨ ਦੀ ਸਾਕਸ਼ੀ ਵਿੱਚ, ਦੇਹਧਾਰੀ (ਜਿਸਦੇ ਪ੍ਰਤੀ ਦੋਸ਼ ਹੋਇਆ ਹੋਵੇ, ਉਸ ਵਿਅਕਤੀ ਦਾ ਨਾਮ) ਦੇ ਮਨ-ਵਚਨ-ਕਾਇਆ ਦੇ ਯੋਗ, ਭਾਵਕਰਮ- ਯਕਰਮ-ਨੋਕਰਮ ਤੋਂ ਭਿੰਨ ਐਸੇ ਹੈ ਸ਼ੁੱਧ ਆਤਮਾ ਭਗਵਾਨ! ਤੁਹਾਡੀ ਸਾਕਸ਼ੀ ਵਿੱਚ, ਅੱਜ ਦਿਨ ਭਰ ਵਿੱਚ ਮੇਰੇ ਤੋਂ ਜੋ ਜੋ * * ਦੋਸ਼ ਹੋਏ ਹਨ, ਉਸਦੇ ਲਈ ਮਾਫੀ ਮੰਗਦਾ ਹਾਂ। ਹਿਰਦੇ ਤੋਂ ਬਹੁਤ ਪਛਚਾਤਾਪ ਕਰਦਾ ਹਾਂ। ਮੈਨੂੰ ਮਾਫ ਕਰੋ ਅਤੇ ਫਿਰ ਤੋਂ ਇਹੋ ਜਿਹੇ ਦੋਸ਼ ਕਦੇ ਵੀ ਨਹੀਂ ਕਰਾਂਗਾ, ਇਹ ਦ੍ਰਿੜ ਨਿਸ਼ਚੈ ਕਰਦਾ ਹਾਂ। ਉਸਦੇ ਲਈ ਮੈਨੂੰ ਪਰਮ ਸ਼ਕਤੀ ਦਿਓ। * * ਕ੍ਰੋਧ-ਮਾਨ-ਮਾਇਆ-ਲੋਭ, ਵਿਸ਼ੇ-ਵਿਕਾਰ, ਕਸ਼ਾਏ ਆਦਿ ਨਾਲ ਕਿਸੇ ਨੂੰ ਵੀ ਦੁੱਖ ਪਹੁੰਚਾਇਆ ਹੋਵੇ, ਉਹਨਾਂ ਦੋਸ਼ਾਂ ਨੂੰ ਮਨ ਵਿੱਚ ਯਾਦ ਕਰਨਾ।
Page #40
--------------------------------------------------------------------------
________________ ਭੁਗਤੇ ਉਸੇ ਦੀ ਭੁੱਲ ਸ਼ੁੱਧ ਆਤਮਾ ਦੇ ਪ੍ਰਤੀ ਪ੍ਰਾਰਥਨਾ | ਹਰ ਰੋਜ਼ ਇੱਕ ਬਾਰ ਬੋਲਣਾਂ) ਹੇ ਅੰਤਰਯਾਮੀ ਪ੍ਰਮਾਤਮਾ! ਤੁਸੀਂ ਹਰ ਜੀਵਮਾਤਰ ਵਿੱਚ ਵਿਰਾਜਮਾਨ ਹੋ, ਉਸੇ ਤਰ੍ਹਾਂ ਮੇਰੇ ਵਿੱਚ ਵੀ ਵਿਰਾਜਮਾਨ ਹੋ। ਤੁਹਾਡਾ ਸਵਰੂਪ ਹੀ ਮੇਰਾ ਸਵਰੂਪ ਹੈ। ਮੇਰਾ ਸਵਰੂਪ ਸ਼ੁੱਧ ਆਤਮਾ ਹੈ। ਦੇ ਸ਼ੁੱਧ ਆਤਮਾ ਭਗਵਾਨ! ਮੈਂ ਤੁਹਾਨੂੰ ਅਭੇਦਭਾਵ ਨਾਲ ਅਤਿਅੰਤ ਭਗਤੀ ਪੂਰਵਕ ਨਮਸਕਾਰ ਕਰਦਾ ਹਾਂ। ਅਗਿਆਨਤਾ ਵਸ਼ ਮੈਂ ਜੋ ਜੋ * ਦੋਸ਼ ਕੀਤੇ ਹਨ, ਉਹਨਾਂ ਸਾਰੇ ਦੋਸ਼ਾਂ ਨੂੰ ਤੁਹਾਡੇ ਸਾਹਮਣੇ ਜ਼ਾਹਿਰ ਕਰਦਾ ਹਾਂ। ਉਹਨਾਂ ਦਾ ਹਿਰਦੇ ਪੂਰਵਕ (ਦਿਲ ਤੋਂ) ਬਹੁਤ ਪਛਤਾਵਾ ਕਰਦਾ ਹਾਂ ਅਤੇ ਤੁਹਾਡੇ ਤੋਂ ਮਾਫੀ ਮੰਗਦਾ ਹਾਂ। ਹੇ ਪ੍ਰਭੂ! ਮੈਨੂੰ ਮਾਫ਼ ਕਰੋ, ਮਾਫ਼ ਕਰੋ, ਮਾਫ਼ ਕਰੋ ਅਤੇ ਫਿਰ ਤੋਂ ਇਹੋ ਜਿਹੇ ਦੋਸ਼ ਨਾ ਕਰਾਂ, ਇਹੋ ਜਿਹੀ ਤੁਸੀਂ ਮੈਂਨੂੰ ਸ਼ਕਤੀ ਦੇਵੋ, ਸ਼ਕਤੀ ਦੇਵੋ, ਸ਼ਕਤੀ ਦੇਵੋ। ਹੇ ਸ਼ੁੱਧ ਆਤਮਾ ਭਗਵਾਨ! ਤੁਸੀਂ ਇਹੋ ਜਿਹੀ ਕ੍ਰਿਪਾ ਕਰੋ ਕਿ ਸਾਡੇ ਭੇਦਭਾਵ ਛੁੱਟ ਜਾਣ ਅਤੇ ਅਭੇਦ ਸਵਰੂਪ ਪ੍ਰਾਪਤ ਹੋਵੇ। ਅਸੀਂ ਤੁਹਾਡੇ ਵਿੱਚ ਅਭੇਦ ਸਵਰੂਪ ਨਾਲ ਤਨਮੈਕਾਰ (ਲੀਨ) ਰਹੀਏ। * ਜੋ ਜੋ ਦੋਸ਼ ਹੋਏ ਹੋਣ, ਉਹਨਾਂ ਨੂੰ ਮਨ ਵਿੱਚ ਜ਼ਾਹਿਰ ਕਰੋ।
Page #41
--------------------------------------------------------------------------
________________ संपर्क दादा भगवान परिवार अडालज : त्रिमंदिर, सीमंधर सिटी, अहमदाबाद-कलोल हाईवे, पोस्ट : अडालज, जि.-गांधीनगर, गुजरात - 382421. फोन : (079) 39830100, E-mail : info@dadabhagwan.org राजकोट : त्रिमंदिर, अहमदाबाद-राजकोट हाईवे, तरघड़िया चोकड़ी (सर्कल), पोस्ट : मालियासण, जि.-राजकोट. फोन : 9924343478 भुज : त्रिमंदिर, हिल गार्डन के पीछे, एयरपोर्ट रोड. फोन : (02832) 290123 अंजार : त्रिमंदिर, अंजार-मुन्द्र रोड, सीनोग्रा पाटीया के पास, सीनोग्रा गाँव, ता.-अंजार, फोन : 9924346622 मोरबी : त्रिमंदिर, मोरबी-नवलखी हाईवे, पो-जेपुर, ता.-मोरबी, जि.-राजकोट. फोन : (02822) 297097 सुरेन्द्रनगर : त्रिमंदिर, सुरेन्द्रनगर-राजकोट हाईवे, लोकविद्यालय के पास, मुळी रोड. फोन : 9737048322 अमरेली : त्रिमंदिर, लीलीया बायपास चोकडी, खारावाडी, फोन : 9924344460 गोधरा : त्रिमंदिर, भामैया गाँव, एफसीआई गोडाउन के सामने, गोधरा. (जि.-पंचमहाल). फोन : (02672) 262300 वडोदरा : त्रिमंदिर, बाबरीया कॉलेज के पास, वडोदरा-सुरत हाई-वे, NH-8, वरणामा गाँव। फोन : 9574001557 अहमदाबाद : दादा दर्शन, 5, ममतापार्क सोसाइटी, नवगुजरात कॉलेज के पीछे, उस्मानपुरा, अहमदाबाद-380014. फोन : (079) 27540408 वडोदरा : दादा मंदिर, 17, मामा की पोल-मुहल्ला, रावपुरा पुलिस स्टेशन के सामने, सलाटवाड़ा, वडोदरा. फोन : 9924343335 मुंबई : 9323528901 दिल्ली : 9810098564 कोलकता : 9830093230 चेन्नई : 9380159957 जयपुर : 9351408285 भोपाल : 9425024405 : 9039936173 जबलपुर : 9425160428 रायपुर : 9329644433 भिलाई : 9827481336 पटना : 7352723132 अमरावती : 9422915064 बेंगलूर : 9590979099 हैदराबाद : 9989877786 : 9422660497 जलंधर : 9814063043 : +1 877-505-DADA (3232), Email : info@us.dadabhagwan.org U.K. : +44 330-111-DADA (3232) Australia : +61 421127947 Kenya : +254722722063 New Zealand: +64 21 0376434 UAE : +971 557316937 Singapore : +65 81129229 www.dadabhagwan.org इन्दौर U.S.A.
Page #42
--------------------------------------------------------------------------
________________ ਭੁਗਤੇ ਉਸੇ ਦੀ ਭੁੱਲ ਜੇ ਜੇਬ ਕੱਟ ਜਾਵੇ ਤਾਂ ਉਸ ਵਿੱਚ ਭੁੱਲ ਕਿਸਦੀ? ਇਸਦੀ ਜੇਬ ਨਹੀਂ ਕੱਟੀ ਅਤੇ ਤੁਹਾਡੀ ਹੀ ਕਿਉਂ ਕੱਟੀ? ਤੁਹਾਡੇ ਦੋਵਾਂ ਵਿੱਚੋਂ ਹੁਣ ਭੁਗਤ ਕੌਣ ਰਿਹਾ ਹੈ? ‘ਭੁਗਤੇ ਉਸੇ ਦੀ ਭੁੱਲ ! ‘ਭੁਗਤੇ ਉਸੇ ਦੀ ਭੁੱਲ ਇਹ ਨਿਯਮ ਮੋਕਸ਼ ਵਿਚ ਲੈ ਜਾਵੇਗਾ। ਕੋਈ ਪੁੱਛੇ ਕਿ ਮੈਂ ਆਪਣੀਆਂ ਭੁੱਲਾਂ ਕਿਵੇਂ ਲੱਭਾਂ? ਤਾਂ ਅਸੀਂ ਉਸਨੂੰ ਸਿਖਾਉਂਦੇ ਹਾਂ ਕਿ ਤੈਨੂੰ ਕਿੱਥੇ-ਕਿੱਥੇ ਭੁਗਤਣਾ ਪੈਂਦਾ ਹੈ? ਉਹੀ ਤੇਰੀ ਭੁੱਲ। ਤੇਰੀ ਕੀ ਭੁੱਲ ਹੋਈ ਹੋਵੇਗੀ ਕਿ ਇਹੋ ਜਿਹਾ ਭੁਗਤਣਾ ਪਿਆ? ਇਹ ਲੱਭ ਲੈਣਾ। ਇਹ ਤਾਂ ਪੂਰਾ ਦਿਨ ਭੁਗਤਣਾ ਪੈਂਦਾ ਹੈ, ਤਾਂ ਲੱਭ ਲੈਣਾ ਚਾਹੀਦਾ ਹੈ ਕਿ ਕੀ-ਕੀ ਭੁੱਲਾਂ ਹੋਈਆਂ ਹਨ। | ਅਸੀਂ ਆਪਣੀਆਂ ਹੀ ਭੁੱਲਾਂ ਨਾਲ ਬੰਨੇ ਹੋਏ ਹਾਂ। ਲੋਕਾਂ ਨੇ ਆ ਕੇ ਨਹੀਂ ਬੰਨਿਆ ਸਾਨੂੰ। ਇਹ ਭੁੱਲ ਖਤਮ ਹੋ ਜਾਵੇ ਤਾਂ ਫਿਰ ਮੁਕਤ। -ਦਾਦਾ ਸ੍ਰੀ SBN 978-93-875--19 - मूलदीपक से पिक मेपकटेदीपमाला 9 7853875515 Printed in India dadabhagwan.org Price ਤੋਂ 15